
ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਨੇ ਬਾਰ ਐਸੋਸੀਏਸ਼ਨ ਦੇ ਨਵੇਂ ਚੁਣੇ ਨੁਮਾਇੰਦਿਆਂ ਨੂੰ ਵੀ ਦਿੱਤੀ ਵਧਾਈ
ਸੰਗਰੂਰ : ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅਦਾਲਤੀ ਕੰਪਲੈਕਸ ਸੰਗਰੂਰ ’ਚ 15 ਕਿੱਲੋਵਾਟ ਦੇ ਸੂਰਜੀ ਊਰਜਾ ’ਤੇ ਆਧਾਰਤ ਬਿਜਲੀ ਉਤਪਾਦਨ ਪਲਾਂਟ ਅਤੇ ਨਵੇਂ ਬਣਨ ਵਾਲੇ ਕਾਰੀਡੋਰ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਬਾਰ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਪ੍ਰਧਾਨ ਗਗਨਦੀਪ ਸਿੰਘ ਸਿਬਿਆ, ਵਾਇਸ ਪ੍ਰਧਾਨ ਸੌਰਵ ਗਰਗ, ਸੈਕਟਰੀ ਬਲਜੀਤ ਸਿੰਘ ਕਰਵਲ,ਜੁਆਇੰਟ ਸੈਕਟਰੀ ਤਰਸੇਮ ਜਿੰਦਲ ਅਤੇ ਖਜਾਨਚੀ ਦਵਿੰਦਰ ਸਿੰਘ ਤੂਰ ਨਾਲ ਬਾਰ ਰੂਮ ’ਚ ਮੁਲਾਕਾਤ ਕਰ ਉਨਾਂ ਨੂੰ ਵਧਾਈ ਦਿੱਤੀ।
Vijeinder singlaਜ਼ਿਕਰਯੋਗ ਹੈ ਕਿ 15 ਕਿੱਲੋਵਾਟ ਦੇ ਸੋਲਰ ਪਲਾਂਟ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਸ਼੍ਰੀ ਅਮਰਜੀਤ ਮੜਕਨ ਵੱਲੋਂ ਵਿੱਤੀ ਸਹਾਇਤਾ ਦਿੱਤੀ ਗਈ ਸੀ। ਇਸ ਮੌਕੇ ਬੋਲਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਕੋਵਿਡ-19 ਦੀ ਮਹਾਂਮਾਰੀ ਦੇ ਬਾਵਜੂਦ ਲੋੜੀਂਦੇ ਕੰਮ ਪਹਿਲ ਦੇ ਆਧਾਰ ’ਤੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਸੰਗਰੂਰ ਹਲਕੇ ਵਿਚ ਵੀ ਵਿਕਾਸ ਕਾਰਜ ਕਰਵਾਉਣ ਤੇ ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪੁੱਜਦਾ ਕਰਨ ਲਈ ਸਾਰੀ ਕਾਰਵਾਈ ਉਹ ਨਿੱਜੀ ਨਿਗਰਾਨੀ ਹੇਠ ਕਰਵਾਉਂਦੇ ਹਨ।
Vijeinder singlaਸ਼੍ਰੀ ਸਿੰਗਲਾ ਨੇ ਦੱਸਿਆ ਕਿ ਅਦਾਲਤੀ ਕੰਪਲੈਕਸ ’ਚ ਵੀ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਹਰ ਕੰਮ ਪਹਿਲ ਦੇ ਆਧਾਰ ’ਤੇ ਕਰਵਾਉਣ ਲਈ ਵਿਭਾਗੀ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਹੋਈਆਂ ਹਨ। ਉਨਾਂ ਕਿਹਾ ਕਿ ਨਵੇਂ ਚੁਣੇ ਗਏ ਬਾਰ ਐਸੋਸੀਏਸ਼ਨ ਦੇ ਸਾਰੇ ਨੁਮਾਇੰਦੇ ਵਧਾਈ ਦੇ ਹੱਕਦਾਰ ਹਨ ਤੇ ਉਹ ਉਮੀਦ ਕਰਦੇ ਹਨ ਕਿ ਇਹ ਸਾਰੇ ਨੁਮਾਇੰਦੇ ਆਪਣੀਆਂ ਜ਼ਿੰਮੇਵਾਰੀਆਂ ਹੋਰ ਚੰਗੇ ਤਰੀਕੇ ਨਾਲ ਨਿਭਾਉਣਗੇ।ਇਸ ਮੌਕੇ ਸੈਸ਼ਨ ਕੋਰਟ ਸੰਗਰੂਰ ਦੇ ਜੱਜ ਸ. ਹਰਪਾਲ ਸਿੰਘ,ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਜੀ,ਐਸ.ਐਸ.ਪੀ ਵਿਵੇਕ ਸ਼ੀਲ ਸੋਨੀ, ਲੀਗਲ ਸੈੱਲ ਪੰਜਾਬ ਦੇ ਪ੍ਰਧਾਨ ਗੁਰਤੇਜ ਗਰੇਵਾਲ ਤੇ ਹੋਰ ਵਕੀਲ ਵੀ ਮੌਜੂਦ ਸਨ।