Deep Fake Video : ਦਿੱਲੀ ਪੁਲਿਸ ਨੇ ਯੂ.ਆਰ.ਐਲ. ਲਈ ਮੈਟਾ ਨੂੰ ਲਿਖੀ ਚਿੱਠੀ
Published : Nov 11, 2023, 8:50 pm IST
Updated : Nov 11, 2023, 8:50 pm IST
SHARE ARTICLE
Deep Fake Video: Delhi Police URL A letter to Meta for
Deep Fake Video: Delhi Police URL A letter to Meta for

ਪੁਲਿਸ ਨੇ ਇਹ ਕਦਮ ਘਟਨਾ ਦੇ ਸਬੰਧ ’ਚ ਐਫ.ਆਈ.ਆਰ. ਦਰਜ ਕਰਨ ਤੋਂ ਇਕ ਦਿਨ ਬਾਅਦ ਚੁਕਿਆ ਹੈ।

Deep Fake Video : ਦਿੱਲੀ ਪੁਲਿਸ ਨੇ ਸੋਸ਼ਲ ਮੀਡੀਆ ਕੰਪਨੀ ਮੇਟਾ ਨੂੰ ਉਸ ਖਾਤੇ ਦਾ ਯੂ.ਆਰ.ਐਲ. ਮੁਹੱਈਆ ਕਰਵਾਉਣ ਲਈ ਚਿੱਠੀ ਲਿਖੀ ਹੈ, ਜਿਸ ਤੋਂ ਅਦਾਕਾਰਾ ਰਸ਼ਮਿਕਾ ਮੰਡਨਾ ਦੀ ‘ਡੀਪਫ਼ੇਕ’ ਵੀਡੀਉ ਸਾਂਝੀ ਕੀਤੀ ਗਈ ਸੀ। ਪੁਲਿਸ ਨੇ ਇਹ ਕਦਮ ਘਟਨਾ ਦੇ ਸਬੰਧ ’ਚ ਐਫ.ਆਈ.ਆਰ. ਦਰਜ ਕਰਨ ਤੋਂ ਇਕ ਦਿਨ ਬਾਅਦ ਚੁਕਿਆ ਹੈ।

ਇਕ ਅਧਿਕਾਰੀ ਮੁਤਾਬਕ ਦਿੱਲੀ ਪੁਲਸ ਨੇ ਸੋਸ਼ਲ ਮੀਡੀਆ ’ਤੇ ਫਰਜ਼ੀ ਵੀਡੀਉ ਸਾਂਝੀ ਕਰਨ ਵਾਲੇ ਲੋਕਾਂ ਬਾਰੇ ਵੀ ਜਾਣਕਾਰੀ ਮੰਗੀ ਹੈ। ਜਾਂਚ ਨਾਲ ਜੁੜੇ ਇਕ ਅਧਿਕਾਰੀ ਨੇ ਦਸਿਆ, ‘‘ਅਸੀਂ ਮੈਟਾ ਨੂੰ ਉਸ ਖਾਤੇ ਦੀ ਐਫ.ਆਈ.ਆਰ. ਆਈ.ਡੀ. ਤਕ ਪਹੁੰਚ ਪ੍ਰਾਪਤ ਕਰਨ ਲਈ ਲਿਖਿਆ ਹੈ ਜਿਸ ਤੋਂ ਵੀਡੀਉ ਬਣਾਈ ਗਈ ਸੀ।’’

ਮਾਮਲੇ ’ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ‘ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪ੍ਰੇਸ਼ਨ ਯੂਨਿਟ’ ਨੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 465 (ਜਾਲਸਾਜ਼ੀ) ਅਤੇ 469 (ਸਾਖ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜਾਅਲਸਾਜ਼ੀ) ਅਤੇ ਸੂਚਨਾ ਤਕਨਾਲੋਜੀ (ਆਈ.ਟੀ.) ਐਕਟ ਦੀਆਂ ਧਾਰਾਵਾਂ ਧਾਰਾ 66ਸੀ ਅਤੇ 66ਈ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।

ਅਧਿਕਾਰੀ ਨੇ ਕਿਹਾ, ‘‘ਮਾਮਲੇ ਨੂੰ ਸੁਲਝਾਉਣ ਲਈ ਅਧਿਕਾਰੀਆਂ ਦੀ ਇਕ ਸਮਰਪਿਤ ਟੀਮ ਬਣਾਈ ਗਈ ਹੈ। ਸਾਨੂੰ ਉਮੀਦ ਹੈ ਕਿ ਮਾਮਲਾ ਜਲਦੀ ਹੀ ਹੱਲ ਹੋ ਜਾਵੇਗਾ।’’ ਦਿੱਲੀ ਮਹਿਲਾ ਕਮਿਸ਼ਨ ਨੇ ਵੀ ਸ਼ੁਕਰਵਾਰ ਨੂੰ ਵੀਡੀਉ ਨੂੰ ਲੈ ਕੇ ਪੁਲਿਸ ਨੂੰ ਨੋਟਿਸ ਭੇਜ ਕੇ ਇਸ ’ਚ ਸ਼ਾਮਲ ਲੋਕਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਸੀ।
ਪਿਛਲੇ ਹਫਤੇ, ਰਸ਼ਮਿਕਾ ਦੀ ਇਕ ਡੀਪਫ਼ੇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ

 ਜਿਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਸਾਫਟਵੇਅਰ ਦੀ ਮਦਦ ਨਾਲ ਬਣਾਇਆ ਗਿਆ ਹੋਣ ਦਾ ਸ਼ੱਕ ਹੈ। ਅਸਲੀ ਵੀਡੀਉ ਇਕ ਬ੍ਰਿਟਿਸ਼-ਭਾਰਤੀ ‘ਸੋਸ਼ਲ ਮੀਡੀਆ ਇੰਫ਼ਲੂਐਂਸਰ’ ਦਾ ਦਸਿਆ ਜਾਂਦਾ ਹੈ, ਜਿਸ ਦਾ ਚਿਹਰਾ ਰਸ਼ਮਿਕਾ ਦੇ ਨਾਲ ਬਦਲਿਆ ਗਿਆ ਸੀ। 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement