ਵਿਰੋਧੀ ਧਿਰਾਂ ਦੀ ਇਕਜੁੱਟਤਾ ਲਈ ਸੋਮਵਾਰ ਨੂੰ ਪ੍ਰਸਤਾਵਿਤ ਵਿਰੋਧੀ ਨੇਤਾਵਾਂ ਦੀ ਬੈਠਕ ਤੋਂ ਪਹਿਲਾਂ ਡੀ.ਐਮ.ਕੇ. ਨੇਤਾ ਐਮ.ਕੇ.ਸਟਾਲਿਨ ਨੇ...
ਨਵੀਂ ਦਿੱਲੀ, 11 ਦਸੰਬਰ : ਵਿਰੋਧੀ ਧਿਰਾਂ ਦੀ ਇਕਜੁੱਟਤਾ ਲਈ ਸੋਮਵਾਰ ਨੂੰ ਪ੍ਰਸਤਾਵਿਤ ਵਿਰੋਧੀ ਨੇਤਾਵਾਂ ਦੀ ਬੈਠਕ ਤੋਂ ਪਹਿਲਾਂ ਡੀ.ਐਮ.ਕੇ. ਨੇਤਾ ਐਮ.ਕੇ.ਸਟਾਲਿਨ ਨੇ ਆਪ ਕੋਆਰਡੀਨੇਟਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਆਪ ਦੇ ਸੂਤਰਾਂ ਅਨੁਸਾਰ ਮੁੱਖ ਮੰਤਰੀ ਦੇ ਨਿਵਾਸ 'ਤੇ ਹੋਈ ਬੈਠਕ ਵਿਚ ਡੀਐਮਕੇ ਨੇਤਾ ਨੇ ਕੇਜਰੀਵਾਲ ਨਾਲ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਸਬੰਧੀ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਲਗਭਗ ਵੀਹ ਮਿੰਟ ਦੀ ਮੁਲਾਕਾਤ ਦੌਰਾਨ ਸਟਾਲਿਨ ਨੇ ਖੇਤਰੀ ਦਲਾਂ ਦੀ ਕਾਂਗਰਸ ਨਾਲ ਮਨਮੁਟਾਅ ਨੂੰ ਖ਼ਤਮ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿਤਾ।
ਉਨ੍ਹਾਂ ਦੇਸ਼ ਦੇ ਵਿਆਪਕ ਹਿਤ ਵਿਚ ਵਿਰੋਧੀ ਧਿਰਾਂ ਦੀ ਇਕਜੁੱਟਤਾ ਨੂੰ ਲਾਜ਼ਮੀ ਦਸਦੇ ਹੋਏ ਕਿਹਾ ਕਿ ਕਾਂਗਰਸ ਅਤੇ ਆਪ ਸਣ ਹੋਰ ਖੇਤਰੀ ਦਲਾਂ ਨੂੰ ਮਾਮੂਲੀ ਮਤਭੇਦ ਭੁੱਲ ਕੇ ਇਕਜੁੱਟ ਹੋਣਾ ਚਾਹੀਦੈ। ਮੁੱਖ ਮੰਤਰੀ ਦਫ਼ਤਰ ਦੇ ਇਕ ਅਧਿਕਾਰੀ ਨੇ ਦਸਿਆ ਕਿ ਕੇਜਰੀਵਾਲ ਵਿਰੋਧੀ ਧਿਰ ਦੇ ਨੇਤਾਵਾਂ ਦੀ ਸੋਮਵਾਰ ਬਾਅਦ ਦੁਪਹਿਰ ਹੋਣ ਵਾਲੀ ਬੈਠਕ ਵਿਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਉਹ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਵੀ ਮੁਲਾਕਾਤ ਕਰਣਗੇ (ਪੀਟੀਆਈ)