
ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕੀਤੀ ਹੈ।
ਨਵੀਂ ਦਿੱਲੀ: ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਨਰਿੰਦਰ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕੀਤੀ ਹੈ। ਰਘੁਰਾਮ ਰਾਜਨ ਨੇ ਕਿਹਾ ਹੈ ਕਿ ਭਾਰਤ ਨੂੰ ਰਾਸ਼ਟਰੀ ਅਤੇ ਧਾਰਮਕ ਹਸਤੀਆਂ ਦੀਆਂ ਵੱਡੀਆਂ-ਵੱਡੀਆਂ ਮੂਰਤੀਆਂ ਬਣਾਉਣ ਦੀ ਬਜਾਏ ਜ਼ਿਆਦਾ ਅਧੁਨਿਕ ਸਕੂਲ ਅਤੇ ਯੂਨੀਵਰਸਿਟੀਆਂ ਬਣਾਉਣੀਆਂ ਚਾਹੀਦੀਆਂ ਹਨ। ਇਕ ਅੰਗਰੇਜ਼ੀ ਮੈਗਜ਼ੀਨ ਲਈ ਲਿਖੇ ਗਏ ਲੇਖ, ‘'How to fix the economy' ਵਿਚ ਉਹਨਾਂ ਨੇ ਕਿਹਾ ਹੈ ਕਿ ਹਿੰਦੂ ਰਾਸ਼ਟਰਵਾਰ ਨਾ ਸਿਰਫ਼ ਸਮਾਜਕ ਤਣਾਅ ਨੂੰ ਵਧਾਉਂਦਾ ਹੈ ਬਲਕਿ ਇਹ ਭਾਰਤ ਨੂੰ ਆਰਥਕ ਵਿਕਾਸ ਦੇ ਰਸਤੇ ਤੋਂ ਵੀ ਭਟਕਾਉਂਦਾ ਹੈ। ਨ
PM Narendra Modi
ਰਿੰਦਰ ਮੋਦੀ ਸਰਕਾਰ ਦੀ ਸਮਾਜਕ-ਰਾਜਨੀਤਕ ਏਜੰਡੇ ‘ਤੇ ਟਿੱਪਣੀ ਕਰਦੇ ਹੋਏ ਸਾਬਕਾ ਆਰਬੀਆਈ ਗਵਰਨਰ ਨੇ ਕਿਹਾ, ‘ਰਾਸ਼ਟਰੀ ਜਾਂ ਧਾਰਮਕ ਹਸਤੀਆਂ ਦੇ ਵਿਸ਼ਾਲ ਬੁੱਤ ਬਣਾਉਣ ਦੀ ਬਜਾਏ ਭਾਰਤ ਨੂੰ ਜ਼ਿਆਦਾ ਤੋਂ ਜ਼ਿਆਦਾ ਸਕੂਲ ਅਤੇ ਯੂਨੀਵਰਸਿਟੀਆਂ ਬਣਾਉਣੇ ਚਾਹੀਦੇ ਹਨ, ਜਿੱਥੇ ਬੱਚਿਆਂ ਦਾ ਮਾਨਸਕ ਵਿਕਾਸ ਹੋਵੇਗਾ ਜੋ ਜ਼ਿਆਦਾ ਸਹਿਣਸ਼ੀਲ ਅਤੇ ਇਕ ਦੂਜੇ ਪ੍ਰਤੀ ਸਨਮਾਨ ਜਤਾਉਣ ਵਾਲੇ ਬਣਨਗੇ। ਇਸ ਨਾਲ ਇਹ ਬੱਚੇ ਭਵਿੱਖ ਮੁਕਾਬਲੇ ਭਰੀ ਦੁਨੀਆਂ ਵਿਚ ਅਪਣੀ ਥਾਂ ਬਣਾਉਣ ਵਿਚ ਕਾਮਯਾਬ ਹੋਣਗੇ’।
STATUE OF UNITY
ਰਘੁਰਾਮ ਰਾਜਨ ਨੇ ਲਿਖਿਆ ਹੈ ਕਿ ਇਸ ਸਮੇਂ ਪੂਰੀ ਦੁਨੀਆਂ ਵਿਚ ਬਹੁਗਿਣਤੀ ਮਸ਼ਹੂਰ ਹੋ ਰਹੀ ਹੈ ਅਤੇ ਭਾਰਤ ਵਿਚ ਵੀ ਅਜਿਹਾ ਹੀ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸੱਤਾ ਵਿਚ ਜੋ ਪਾਰਟੀ ਹੁੰਦੀ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਕੰਟਰੋਲ ਚਾਹੁੰਦੇ ਹਨ, ਮੌਜੂਦਾ ਸਰਕਾਰ ਵੀ ਅਜਿਹਾ ਹੀ ਕਰ ਰਹੀ ਹੈ। ਖ਼ਾਸਤੌਰ ‘ਤੇ ਜਦੋਂ ਇਸ ਸਰਕਾਰ ਦੇ ਸੋਸ਼ਲ ਅਤੇ ਸਿਆਸੀ ਏਜੰਡੇ ਦਾ ਫੋਕਸ ਦਿਖਦਾ ਹੈ।
Amit Shah and Narendra Modi
ਅੱਗੇ ਰਘੁਰਾਮ ਰਾਜਨ ਲਿਖਦੇ ਹਨ ਕਿ ਹਿੰਦੂ ਰਾਸ਼ਟਰਵਾਦ ਨਾ ਸਿਰਫ਼ ਸਮਾਜਕ ਤਣਾਅ ਪੈਦਾ ਕਰੇਗਾ, ਜੋ ਕਿਸੇ ਵੀ ਤਰ੍ਹਾਂ ਭਾਰਤ ਦੇ ਹੱਕ ਵਿਚ ਨਹੀਂ ਹੈ ਬਲਕਿ ਇਹ ਭਾਰਤ ਦੇ ਆਰਥਕ ਵਿਕਾਸ ‘ਤੇ ਵੀ ਅਸਰ ਕਰਦਾ ਹੈ, ਜਿਸ ਨਾਲ ਸਮਾਜਕ ਤਣਾਅ ਹੋ ਵਧਦਾ ਹੈ’। ਸਾਬਕਾ ਆਰਬੀਆਈ ਗਵਰਨਰ ਨੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਲਈ ਵੀ ਨਰਿੰਦਰ ਮੋਦੀ ਸਰਕਾਰ ਦੀ ਅਲੋਚਨਾ ਕੀਤੀ ਹੈ।
Raghuram Rajan
ਉਹਨਾਂ ਨੇ ਕਿਹਾ ਹੈ ਕਿ ਸਰਕਾਰ ਅਪਣੇ ਹੀ ਅਧਿਕਾਰੀਆਂ ਨੂੰ ਕਮਜ਼ੋਰ ਕਰ ਰਹੀ ਹੈ ਕਿਉਂਕਿ ਉਹਨਾਂ ਨੂੰ ਭਵਿੱਖ ਦੀਆਂ ਸਰਕਾਰਾਂ ਵੱਲੋਂ ਵੀ ਅਜਿਹੀ ਹੀ ਕਾਰਵਾਈ ਦਾ ਡਰ ਸਤਾਉਂਦਾ ਹੈ। ਰਾਜਨ ਨੇ ਲਿਖਿਆ ਹੈ ਕਿ ਪ੍ਰਫੈਸ਼ਨਲਿਜ਼ਮ ਦਾ ਮਤਲਬ ਇਹ ਹੈ ਕਿ ਜਾਂਚ ਕਰਨ ਵਾਲੀਆਂ ਹੋਰ ਏਜੰਸੀਆਂ ਨੂੰ ਕਿਸੇ ਦੇ ਪਿੱਛੇ ਪੈਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਇਸ ਤੋਂ ਇਲਾਵਾ ਜਾਂਚ ਏਜੰਸੀਆਂ ਨੂੰ ਇਹ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਉਹ ਸਾਰੇ ਬਿਜਨਸ ਨੂੰ ਹੀ ਝੂਠ ਅਤੇ ਅਪਰਾਧਕ ਨਾ ਐਲਾਨ ਦੇਣ। ਉਹਨਾਂ ਨੇ ਕਿਹਾ ਕਿ ਇਹ ਸੰਦਸ਼ ਨਹੀਂ ਜਾਣਾ ਚਾਹੀਦਾ ਕਿ ਇਹਨਾਂ ਦੀ ਸਿਆਸੀ ਬਦਲੇ ਦੀ ਭਾਵਨਾ ਨਾਲ ਵਰਤੋਂ ਕੀਤੀ ਜਾ ਰਹੀ ਹੈ।