Madhya Pradesh Chief Minister announcement: ਮੋਹਨ ਯਾਦਵ ਬਣੇ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ; ਭਾਜਪਾ ਨੇ ਨਾਮ ’ਤੇ ਲਗਾਈ ਮੋਹਰ
Published : Dec 11, 2023, 5:06 pm IST
Updated : Dec 11, 2023, 5:54 pm IST
SHARE ARTICLE
Ujjain South MLA Mohan Yadav is new MP CM
Ujjain South MLA Mohan Yadav is new MP CM

ਨਰਿੰਦਰ ਸਿੰਘ ਤੋਮਰ ਬਣੇ ਸਪੀਕਰ

Madhya Pradesh Chief Minister announcement: ਮੱਧ ਪ੍ਰਦੇਸ਼ 'ਚ ਮੁੱਖ ਮੰਤਰੀ ਦੇ ਨਾਮ ਨੂੰ ਲੈ ਕੇ ਚੱਲ ਰਿਹਾ ਸਸਪੈਂਸ ਆਖਰਕਾਰ ਖਤਮ ਹੋ ਗਿਆ ਹੈ। ਮੋਹਨ ਯਾਦਵ ਦੇ ਨਾਮ ਨੂੰ ਸੂਬੇ ਦੇ ਮੁੱਖ ਮੰਤਰੀ ਵਜੋਂ ਮਨਜ਼ੂਰੀ ਦੇ ਦਿਤੀ ਗਈ ਹੈ। ਭਾਜਪਾ ਵਿਧਾਇਕ ਦਲ ਦੀ ਬੈਠਕ 'ਚ ਉਨ੍ਹਾਂ ਦੇ ਨਾਮ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿਤੀ ਗਈ। ਇਸ ਤੋਂ ਪਹਿਲਾਂ ਭਾਜਪਾ ਹਾਈਕਮਾਂਡ ਨੇ ਮਨੋਹਰ ਲਾਲ ਖੱਟਰ, ਡਾ. ਕੇ. ਲਕਸ਼ਮਣ ਅਤੇ ਆਸ਼ਾ ਲਾਕੜਾ ਨੂੰ ਅਬਜ਼ਰਵਰ ਨਿਯੁਕਤ ਕਰਕੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਚੋਣ ਦੀ ਜ਼ਿੰਮੇਵਾਰੀ ਸੌਂਪੀ ਸੀ। ਅਬਜ਼ਰਵਰਾਂ ਦੀ ਮੌਜੂਦਗੀ 'ਚ ਸੋਮਵਾਰ ਨੂੰ ਹੋਈ ਵਿਧਾਇਕ ਦਲ ਦੀ ਬੈਠਕ 'ਚ ਮੋਹਨ ਯਾਦਵ ਦੇ ਨਾਮ ਨੂੰ ਅੰਤਿਮ ਰੂਪ ਦਿਤਾ ਗਿਆ।

ਸੂਬੇ ਵਿਚ ਦੋ ਉਪ ਮੁੱਖ ਮੰਤਰੀ ਜਗਦੀਸ਼ ਦੇਵੜਾ ਅਤੇ ਰਾਜੇਂਦਰ ਸ਼ੁਕਲਾ ਹੋਣਗੇ । ਜਗਦੀਸ਼ ਦੇਵੜਾ ਮੰਦਸੌਰ ਜ਼ਿਲ੍ਹੇ ਦੇ ਮਲਹਾਰਗੜ੍ਹ ਤੋਂ ਵਿਧਾਇਕ ਹਨ। ਦੇਵੜਾ ਐਸਸੀ ਸ਼੍ਰੇਣੀ ਤੋਂ ਆਉਂਦੇ ਹਨ। ਜਦਕਿ ਰਾਜੇਂਦਰ ਸ਼ੁਕਲਾ ਰੀਵਾ ਸੀਟ ਤੋਂ ਵਿਧਾਇਕ ਹਨ। ਬ੍ਰਾਹਮਣ ਵਰਗ ਤੋਂ ਆਏ ਹਨ।  ਨਰਿੰਦਰ ਸਿੰਘ ਤੋਮਰ ਵਿਧਾਨ ਸਭਾ ਦੇ ਸਪੀਕਰ ਹੋਣਗੇ। ਤੋਮਰ ਮੋਰੇਨਾ ਜ਼ਿਲ੍ਹੇ ਦੀ ਦਿਮਨੀ ਸੀਟ ਤੋਂ ਵਿਧਾਇਕ ਹਨ।

ਮੱਧ ਪ੍ਰਦੇਸ਼ ਦੀਆਂ 230 ਵਿਧਾਨ ਸਭਾ ਸੀਟਾਂ ਲਈ 17 ਨਵੰਬਰ ਨੂੰ ਵੋਟਿੰਗ ਹੋਈ ਸੀ। ਇਸ ਦੇ ਨਤੀਜੇ 30 ਨਵੰਬਰ ਨੂੰ ਜਾਰੀ ਕੀਤੇ ਗਏ ਸਨ। ਨਤੀਜਿਆਂ 'ਚ ਭਾਜਪਾ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ। ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਭਾਜਪਾ ਨੂੰ 163 ਸੀਟਾਂ ਮਿਲੀਆਂ, ਜਦਕਿ ਕਾਂਗਰਸ ਨੂੰ ਸਿਰਫ 66 ਸੀਟਾਂ 'ਤੇ ਹੀ ਸੰਤੁਸ਼ਟ ਹੋਣਾ ਪਿਆ।

 (For more news apart from Ujjain South MLA Mohan Yadav is new MP CM, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement