
ਕੰਪਨੀ ਦਾ ਲਾਇਸੈਂਸ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।
ਨੋਇਡਾ: ਉੱਤਰ ਪ੍ਰਦੇਸ਼ ਫੂਡ ਸੇਫਟੀ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫਐਸਡੀਏ) ਨੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਦੇ ਸੈਕਟਰ 67 ਵਿਚ ਸਥਿਤ ਫਾਰਮਾਸਿਊਟੀਕਲ ਕੰਪਨੀ ਮੈਰੀਅਨ ਬਾਇਓਟੈਕ ਪ੍ਰਾਈਵੇਟ ਲਿਮਟਡ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਧੋਨੀ ਅਤੇ ਕੋਹਲੀ ਦੀਆਂ ਧੀਆਂ ਬਾਰੇ ਅਸ਼ਲੀਲ ਟਿੱਪਣੀਆਂ ਨੂੰ ਲੈ ਕੇ FIR ਦਰਜ ਕਰੇ ਦਿੱਲੀ ਪੁਲਿਸ: ਸਵਾਤੀ ਮਾਲੀਵਾਲ
ਉੱਤਰ ਪ੍ਰਦੇਸ਼ ਦੇ ਡਰੱਗ ਕੰਟਰੋਲਰ ਏ.ਕੇ. ਜੈਨ ਨੇ ਦੱਸਿਆ ਕਿ ਉਜ਼ਬੇਕਿਸਤਾਨ 'ਚ ਕਥਿਤ ਤੌਰ 'ਤੇ ਬੱਚਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਕਤ ਕੰਪਨੀ ਦੇ ਕਫ ਸੀਰਪ ਦੀ ਵਿਕਰੀ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਭਾਰਤ ਜੋੜੋ ਯਾਤਰਾ ਦੌਰਾਨ ਬੋਲੇ ਰਾਹੁਲ ਗਾਂਧੀ, ‘ਨੋਟਬੰਦੀ ਅਤੇ GST ਨੇ ਲੁਧਿਆਣਾ ਨੂੰ ਪਹੁੰਚਾਇਆ ਨੁਕਸਾਨ’
ਕੇਂਦਰੀ ਸਿਹਤ ਮੰਤਰਾਲੇ, ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ), ਮੇਰਠ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਇਕ ਸਾਂਝੀ ਕਾਰਵਾਈ ਵਿਚ ਕੰਪਨੀ ਤੋਂ ਦਵਾਈਆਂ ਦੇ 32 ਨਮੂਨੇ ਲਏ ਹਨ। ਅਜੇ ਤੱਕ ਇਹਨਾਂ ਦੀ ਰਿਪੋਰਟ ਨਹੀਂ ਆਈ ਹੈ। ਉਹਨਾਂ ਕਿਹਾ ਕਿ ਕੰਪਨੀ ਦਾ ਲਾਇਸੈਂਸ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।