
ਕੁਤੁਬ ਮੈਦਾਨ ਵਿਚ ਘੁੰਮਣ ਲਈ ਆਉਣ ਵਾਲੇ ਸੈਲਾਨੀਆਂ ਨੂੰ ਮੀਨਾਰ 'ਤੇ ਚੜਦੇ ਦੇਖਿਆ ਗਿਆ ਹੈ। ਤਸਵੀਰ ਲੈਣ ਦੇ ਚੱਕਰ ਵਿਚ ਉਹ ਸੁਰੱਖਿਆ ਦਾ ਵੀ ਧਿਆਨ ਨਹੀਂ ਰੱਖਦੇ।
ਨਵੀਂ ਦਿੱਲੀ : ਸੈਲਾਨੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਕੁਤੁਬ ਦੇ ਅੰਦਰੂਨੀ ਮੈਦਾਨ ਵਿਖੇ ਸਥਿਤ ਅਲਾਈ ਮੀਨਾਰ ਦੇ ਚਾਰੇ ਪਾਸੇ ਪੱਥਰ ਦੇ ਛੋਟੇ ਖੰਭੇ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸਾਰੇ ਖੰਭਿਆਂ ਵਿਚ ਚੇਨ ਅਤੇ ਸਟੀਲ ਦੀ ਗ੍ਰਿਲ ਵੀ ਲਗਾਈ ਜਾਵੇਗੀ। ਜਿਸਦੇ ਨਾਲ ਸੈਲਾਨੀ ਮੀਨਾਰ 'ਤੇ ਨਹੀਂ ਚੜ੍ਹ ਸਕਣਗੇ। ਮੈਦਾਨ ਨੂੰ ਖੂਬਸੂਰਤ ਵੀ ਬਣਾਇਆ ਜਾ ਰਿਹਾ ਹੈ ।
Tourists
ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ ਕੁਤੁਬ ਮੈਦਾਨ ਵਿਚ ਘੁੰਮਣ ਲਈ ਆਉਣ ਵਾਲੇ ਸੈਲਾਨੀਆਂ ਨੂੰ ਕਈ ਵਾਰ ਮੀਨਾਰ 'ਤੇ ਚੜਦੇ ਦੇਖਿਆ ਗਿਆ ਹੈ। ਤਸਵੀਰ ਲੈਣ ਦੇ ਚੱਕਰ ਵਿਚ ਅਕਸਰ ਉਹ ਆਪਣੀ ਸੁਰੱਖਿਆ ਦਾ ਵੀ ਧਿਆਨ ਨਹੀਂ ਰੱਖਦੇ। ਪੱਥਰਾਂ ਵਾਲੀ ਜਗ੍ਹਾ ਹੋਣ ਕਾਰਨ ਉਥੇ ਬਹੁਤ ਤਿਲਕਣ ਰਹਿੰਦੀ ਹੈ, ਜਿਸ ਨਾਲ ਉਨ੍ਹਾਂ ਦੇ ਡਿੱਗਣ ਦਾ ਖ਼ਤਰਾ ਰਹਿੰਦਾ ਹੈ ।
Qutub Complex
ਮੀਨਾਰ 'ਤੇ ਸੈਲਾਨੀਆਂ ਦੇ ਚੜਨ ਨਾਲ ਸਮਾਰਕ ਨੂੰ ਵੀ ਨੁਕਸਾਨ ਪੁੱਜਦਾ ਹੈ। ਇਸ ਹਾਲਤ ਨੂੰ ਰੋਕਣ ਲਈ ਮੀਨਾਰ ਦੇ ਮੈਦਾਨ ਦੇ ਸੁਰੱਖਿਆਕਰਨ 'ਤੇ ਕੰਮ ਕੀਤਾ ਜਾ ਰਿਹਾ ਹੈ । ਛੇਤੀ ਹੀ ਇਹ ਕਾਰਜ ਪੂਰਾ ਕਰ ਲਿਆ ਜਾਵੇਗਾ। ਛੋਟੇ ਖੰਭੇ ਲਗਾਉਣ ਲਈ ਲਾਲ ਰੰਗ ਦੇ ਪੱਥਰਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਤਾਂ ਜੋ ਮੈਦਾਨ ਦੀ ਸੁੰਦਰਤਾ ਬਰਕਰਾਰ ਰਹੇ। ਕੁਤੁਬਮੀਨਾਰ ਦੇ ਉਤਰ ਵਿਚ ਅਧੂਰੀ
Alai Minar - An Incomplete Legacy
ਬਣੀ ਇਸ ਮੀਨਾਰ ਦੀ ਉਸਾਰੀ ਅਲਾਉਦੀਨ ਖਿਲਜੀ ਨੇ ਕਰਵਾਈ ਸੀ ।ਇਸ ਮੀਨਾਰ ਦੀ ਉਚਾਈ 24 . 5 ਮੀਟਰ ਹੈ । ਅਲਾਉਦੀਨ ਨੇ ਕੁੱਵਤੁਲ- ਉਲ-ਇਸਲਾਮ ਮਸਜਿਦ ਦੇ ਸਰੂਪ ਨੂੰ ਦੁੱਗਣਾ ਕਰਵਾਇਆ। ਉਹ ਮਸਜਿਦ ਦੇ ਅਨਪਾਤ ਵਿਚ ਕੁਤੁਬਮੀਨਾਰ ਤੋਂ ਦੁਗਣੀ ਉੱਚੀ ਮੀਨਾਰ ਦਾ ਉਸਾਰੀ ਕਰਨਾ ਚਾਹੁੰਦੇ ਸਨ ਪਰ ਮੁਸ਼ਕਲ ਨਾਲ ਮੀਨਾਰ ਦੀ ਪਹਿਲੀ ਮੰਜਿਲ ਹੀ ਬਣ ਸਕੀ। ਇਸ ਦੌਰਾਨ ਓਹਨਾਂ ਦੀ ਮੌਤ ਹੋ ਗਈ।
Alauddin Khilji
ਜਾਣਕਾਰ ਦੱਸਦੇ ਹਨ ਕਿ ਆਰਕੀਟੈਕਟ ਦਾ ਇਰਾਦਾ ਮੌਜੂਦਾ ਸਮੇਂ ਵਿਚ ਦਰਸਾਏ ਗਏ ਮੀਨਾਰ ਦੇ ਖੁਲ੍ਹੇ ਹਿੱਸੇ ਨੂੰ ਸਜਾਵਟੀ ਪੱਥਰਾਂ ਨਾਲ ਢਕਣ ਦਾ ਸੀ । ਪੁਰਾਤੱਤਵ ਵਿਭਾਗ ਦੇ ਮੁਖੀ ਐਨਕੇ ਪਾਠਕ ਦਿੱਲੀ ਸਰਕਲ ਏਐਸਆਈ ਦਾ ਕਹਿਣਾ ਹੈ ਕਿ ਸੈਲਾਨੀ ਤਸਵੀਰ ਲੈਣ ਦੇ ਚੱਕਰ ਵਿਚ ਆਪਣੀ ਸੁਰੱਖਿਆ ਦਾ ਵੀ ਧਿਆਨ ਨਹੀਂ ਰੱਖਦੇ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਮੀਨਾਰ ਦੇ ਚਾਰੇ ਪਾਸੇ ਪੱਥਰ ਦੇ ਖੰਭੇ ਲਗਾਉਣ ਦਾ ਫੈਸਲਾ ਲਿਆ ਗਿਆ ਹੈ ।