ਭਾਰਤ-ਪਾਕਿ ਦੀ ਦੋਸਤੀ ਅਤੇ ਪਿਆਰ ਨੂੰ ਵੱਖਰੇ ਅੰਦਾਜ਼ 'ਚ ਵਿਖਾਏਗੀ ਫ਼ਿਲਮ 'ਯਾਰਾ ਵੇ'
Published : Apr 3, 2019, 7:15 pm IST
Updated : Apr 3, 2019, 7:15 pm IST
SHARE ARTICLE
Yuvraj Hans and Monica Gill leading role in film Yaara Ve
Yuvraj Hans and Monica Gill leading role in film Yaara Ve

ਫ਼ਿਲਮ 'ਚ ਯੁਵਰਾਜ ਹੰਸ, ਗਗਨ ਕੋਕਰੀ, ਮੋਨਿਕਾ ਗਿੱਲ ਅਤੇ ਰਘਬੀਰ ਬੋਲੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ

ਚੰਡੀਗੜ੍ਹ : ਹਾਲ ਹੀ 'ਚ ਆਈਆਂ ਕੁਝ ਫ਼ਿਲਮਾਂ ਵਿਚ ਭਾਰਤ-ਪਾਕਿਸਤਾਨ ਦੇ ਸਬੰਧਾਂ ਨੂੰ ਕਾਫੀ ਨਾਕਰਾਤਮਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਅਜਿਹੇ 'ਚ ਨਵੀਂ ਪੰਜਾਬੀ ਫ਼ਿਲਮ 'ਯਾਰਾ ਵੇ' ਦੋਨਾਂ ਦੇਸ਼ਾਂ ਦੀ ਦੋਸਤੀ ਅਤੇ ਪ੍ਰੇਮ ਨੂੰ ਉਜਾਗਰ ਕਰੇਗੀ। 1940 ਦੇ ਦਹਾਕੇ 'ਤੇ ਅਧਾਰਿਤ ਇਸ ਪੀਰੀਅਡ ਡਰਾਮਾ ਫ਼ਿਲਮ 'ਯਾਰਾ ਵੇ' ਵਿਚ ਯੁਵਰਾਜ ਹੰਸ, ਗਗਨ ਕੋਕਰੀ, ਰਘਬੀਰ ਬੋਲੀ ਅਤੇ ਮੋਨਿਕਾ ਗਿੱਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। 'ਯਾਰਾ ਵੇ' 5 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।

ਲੀਡ ਅਦਾਕਾਰਾਂ ਤੋਂ ਇਲਾਵਾ ਇਸ ਫ਼ਿਲਮ ਦੇ ਬਾਕੀ ਸਟਾਰ ਕਾਸਟ 'ਚ ਯੋਗਰਾਜ ਸਿੰਘ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਮਲਕੀਤ ਰੌਣੀ, ਸੀਮਾ ਕੌਸਲ, ਬੀ.ਐਨ. ਸ਼ਰਮਾ, ਗੁਰਪ੍ਰੀਤ ਭੰਗੂ ਅਤੇ ਰਾਣਾ ਜੰਗ ਬਹਾਦਰ ਜਿਹੇ ਪ੍ਰਤਿਭਾਸ਼ਾਲੀ ਕਲਾਕਾਰ ਵੀ ਮੌਜੂਦ ਹਨ। ਇਸ ਦੀ ਕਹਾਣੀ ਲਿਖੀ ਹੈ ਰੁਪਿੰਦਰ ਇੰਦਰਜੀਤ ਨੇ ਅਤੇ ਇਸ ਨੂੰ ਪ੍ਰੋਡਿਊਸ ਕੀਤਾ ਹੈ ਗੋਲਡਨ ਬ੍ਰਿਜ ਫ਼ਿਲਮਜ਼ ਐਂਡ ਐਂਟਰਟੇਨਮੈਂਟ ਪ੍ਰਾ. ਲਿ. ਦੇ ਬੱਲੀ ਸਿੰਘ ਕਕਾਰ ਨੇ। 

Yuvraj Hans and Monica Gill leading role in film Yaara VeYuvraj Hans and Monica Gill leading role in film Yaara Ve

ਫ਼ਿਲਮ ਦੇ ਮੁੱਖ ਅਦਾਕਾਰ ਗਗਨ ਕੋਕਰੀ ਨੇ ਕਿਹਾ, "ਯਾਰਾ ਵੇ ਇੱਕ ਬਹੁਤ ਅਨੋਖਾ ਕਾਨਸੈਪਟ ਹੈ ਅਤੇ ਮੈਨੂੰ ਖ਼ੁਸ਼ੀ ਹੈ ਕਿ ਮੈਂ ਇਸ ਫ਼ਿਲਮ ਦਾ ਹਿੱਸਾ ਹਾਂ। ਇਹ ਇਕ ਪੀਰੀਅਡ ਫ਼ਿਲਮ ਹੈ ਜੋ ਅਜਿਹੇ ਸਮੇਂ 'ਤੇ ਅਧਾਰਤ ਹੈ ਜਦੋਂ ਲੋਕ ਅਤੇ ਰਿਸ਼ਤੇ ਬੇਹੱਦ ਪਵਿੱਤਰ, ਸਾਫ਼ ਦਿਲ, ਅਜ਼ੀਜ਼ ਅਤੇ ਸ਼ਰਤ ਰਹਿਤ ਹੁੰਦੇ ਸਨ। ਸਾਨੂੰ ਉਮੀਦ ਹੈ ਕਿ ਅਸੀਂ ਉਸ ਸਮੇਂ ਦੇ ਨਾਲ ਨਿਆਂ ਕਰ ਸਕਾਂਗੇ ਜਦੋਂ ਭਾਰਤ ਅਤੇ ਪਾਕਿਸਤਾਨ ਵਿੱਚ ਪ੍ਰੇਮ ਅਤੇ ਦੋਸਤੀ ਸੀ। ਲੋਕ ਇਸ ਫ਼ਿਲਮ 'ਚ ਦਰਸ਼ਾਏ ਗਏ ਜਜ਼ਬਾਤਾਂ ਨਾਲ ਜੁੜਾਵ ਮਹਿਸੂਸ ਕਰਨਗੇ।"

ਅਦਾਕਾਰਾ ਮੋਨਿਕਾ ਗਿੱਲ ਨੇ ਕਿਹਾ, "ਯਾਰਾ ਵੇ ਇੱਕ ਐਕਟਰ ਦੇ ਤੌਰ 'ਤੇ ਸ਼ਾਇਦ ਸਫਲ ਕੰਮ ਰਿਹਾ ਹੈ। ਫ਼ਿਲਮ ਦੀ ਝਲਕ ਅਤੇ ਜਜ਼ਬਾਤ ਬੇਸ਼ੱਕ ਬਹੁਤ ਸਾਧਾਰਨ ਹਨ ਪਰ ਉਸ ਸਮੇਂ ਨੂੰ ਵਿਖਾਉਣਾ ਬੇਹੱਦ ਮੁਸ਼ਕਲ ਸੀ ਜਿਸ ਦੇ ਬਾਰੇ ਅਸੀਂ ਸਿਰਫ਼ ਆਪਣੇ ਦਾਦਾ-ਦਾਦੀ ਤੋਂ ਸੁਣਿਆ ਹੈ। ਮੈਨੂੰ ਉਮੀਦ ਹੈ ਕਿ ਲੋਕ ਨਸੀਬੋ ਦੇ ਕਿਰਦਾਰ ਨਾਲ ਜੁੜ ਪਾਉਣਗੇ ਅਤੇ ਜਰੂਰ ਪਸੰਦ ਕਰਨਗੇ।"

Yuvraj Hans and Monica Gill leading role in film Yaara Ve Yuvraj Hans and Monica Gill leading role in film Yaara Ve

ਫ਼ਿਲਮ ਬਾਰੇ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਕਿਹਾ, "ਇਸ ਫ਼ਿਲਮ 'ਚ ਜਜ਼ਬਾਤ, ਡਰਾਮਾ, ਰੋਮਾਂਸ ਅਤੇ ਕਾਮੇਡੀ ਦਾ ਬੇਹਤਰੀਨ ਮਿਸ਼੍ਰਣ ਹੈ ਅਤੇ ਇਹ ਭਾਰਤ ਪਾਕ ਵੰਡ ਦੇ ਮੁਸ਼ਕਿਲ ਵਕ਼ਤ 'ਤੇ ਨਿਰਧਾਰਿਤ ਹੈ। ਭਾਰਤ ਅਤੇ ਪਾਕਿਸਤਾਨ ਵਿੱਚ ਹਮੇਸ਼ਾ ਇੰਨੀ ਕੜਵਾਹਟ ਨਹੀਂ ਸੀ ਅਤੇ ਅਸੀਂ ਉਸ ਸਮੇਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਦੋਨਾਂ ਦੇਸ਼ਾਂ ਦੇ ਵਿੱਚ ਭਾਈਚਾਰਾ ਸੀ। ਅਸੀਂ ਉਸ ਸਮੇਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਮੀਦ ਕਰਦੇ ਹਾਂ ਕਿ ਯਾਰਾ ਵੇ ਦਰਸ਼ਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ।"

ਫਿਲਮ ਦੇ ਨਿਰਮਾਤਾ ਬੱਲੀ ਸਿੰਘ ਕਕਾਰ ਨੇ ਕਿਹਾ, ""ਯਾਰਾ ਵੇ ਸਾਡਾ ਪਹਿਲਾ ਪ੍ਰਾਜੈਕਟ ਹੈ ਅਤੇ ਅਸੀਂ ਇਸ ਨੂੰ ਸੱਚਾਈ ਦੇ ਕਰੀਬ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਮੈਨੂੰ ਰਾਕੇਸ਼ ਮਹਿਤਾ ਜੀ ਦੇ ਦ੍ਰਿਸ਼ਟੀਕੋਣ ਅਤੇ ਰਿਸਰਚ ਤੇ ਪੂਰਾ ਭਰੋਸਾ ਹੈ ਅਤੇ ਸਾਰੇ ਅਦਾਕਾਰਾਂ ਨੇ ਇਸ ਫ਼ਿਲਮ ਦੇ ਸੈੱਟ ਤੇ 7 ਪ੍ਰਤੀਸ਼ਤ ਮਿਹਨਤ ਕੀਤੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਫਿਲਮ ਨੂੰ ਦਰਸ਼ਕਾਂ ਦਾ ਪਿਆਰ ਜਰੂਰ ਮਿਲੇਗਾ ਅਤੇ ਅਸੀਂ ਵਾਅਦਾ ਕਰਦੇ ਹਾਂ ਕਿ ਅਜਿਹੇ ਹੀ ਕੁਝ ਅਨੋਖੇ ਕਾਨਸੈਪਟ ਦੀ ਫ਼ਿਲਮਾਂ ਅੱਗੇ ਵੀ ਵੱਡੇ ਪਰਦੇ ਤੇ ਲੈਕੇ ਆਈਏ।"

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement