
ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਮੰਗਲਵਾਰ ਨੂੰ ਲਗਾਤਾਰ 14ਵੇਂ ਦਿਨ ਕਮੀ ਦਰਜ ਕੀਤੀ ਗਈ। ਰਾਜਧਾਨੀ ਦਿੱਲੀ ਵਿਚ ਪਟਰੌਲ 15 ...
ਨਵੀਂ ਦਿੱਲੀ : ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਮੰਗਲਵਾਰ ਨੂੰ ਲਗਾਤਾਰ 14ਵੇਂ ਦਿਨ ਕਮੀ ਦਰਜ ਕੀਤੀ ਗਈ। ਰਾਜਧਾਨੀ ਦਿੱਲੀ ਵਿਚ ਪਟਰੌਲ 15 ਪੈਸੇ ਹੋਰ ਘਟ ਕੇ 76.43 ਰੁਪਏ ਪ੍ਰਤੀ ਲੀਟਰ ਰਹਿ ਗਿਆ। ਡੀਜ਼ਲ 10 ਪੈਸੇ ਹੋਰ ਸਸਤਾ ਹੋ ਕੇ 67.85 ਰੁਪਏ ਪ੍ਰਤੀ ਲੀਟਰ ਰਿਹਾ। ਪਿਛਲੇ 14 ਦਿਨ ਦੇ ਦੌਰਾਨ ਪਟਰੌਲ 1.95 ਰੁਪਏ ਅਤੇ ਡੀਜ਼ਲ 1.46 ਰੁਪਏ ਪ੍ਰਤੀ ਲੀਟਰ ਸਸਤਾ ਹੋਇਆ ਹੈ।
petrol pumpsਇਸ ਤੋਂ ਪਹਿਲਾਂ 14 ਮਈ ਤੋਂ 29 ਮਈ ਤਕ ਦੋਵੇਂ ਈਂਧਣ ਦੀਆਂ ਕੀਮਤਾਂ ਵਿਚ ਵਾਧੇ ਦਾ ਸਿਲਸਿਲਾ ਜਾਰੀ ਰਿਹਾ ਸੀ ਅਤੇ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਸਨ। 19 ਮਈ ਨੂੰ ਰਾਜਧਾਨੀ ਵਿਚ ਪਟਰੌਲ ਦਾ ਭਾਅ ਰਿਕਾਰਡ 79.68 ਰੁਪਏ ਅਤੇ ਡੀਜ਼ਲ ਦਾ 69.31 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਸੀ। ਮੁੰਬਈ ਵਿਚ 29 ਮਈ ਨੂੰ ਪਟਰੌਲ 86.24 ਰੁਪਏ ਪ੍ਰਤੀ ਲੀਟਰ ਦੇ ਅੰਕੜੇ ਛੂਹ ਗਿਆ ਸੀ।
petrolਕੋਲਕਾਤਾ ਵਿਚ ਮੰਗਲਵਾਰ ਨੂੰ ਪਟਰੌਲ ਦਾ ਭਾਅ 79.10 ਰੁਪਏ ਅਤੇ ਡੀਜ਼ਲ ਦਾ 70.40 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਵਿਚ ਦੋਹੇ ਹੀ ਈਂਧਣ ਦੇਸ਼ ਦੇ ਹੋਰ ਹਿੱਸਿਆਂ ਦੀ ਤੁਲਨਾ ਵਿਚ ਸਭ ਤੋਂ ਮਹਿੰਗੇ ਹਨ। ਇੱਥੇ ਪਟਰੌਲ 84.26 ਰੁਪਏ ਅਤੇ ਡੀਜ਼ਲ 72.24 ਰੁਪਏ ਪ੍ਰਤੀ ਲੀਟਰ ਹੈ। ਚੇਨਈ ਵਿਚ ਕ੍ਰਮਵਾਰ 79.33 ਰੁਪਏ ਅਤੇ 71.62 ਰੁਪਏ ਪ੍ਰਤੀ ਲੀਟਰ ਹੈ। ਪਟਰੌਲ ਅਤੇ ਡੀਜ਼ਲ ਦੀਆਂ ਰਿਕਾਰਡ ਕੀਮਤਾਂ ਦੇ ਬਾਵਜੂਦ ਦੋਹੇ ਈਂਧਣਾਂ ਦੀ ਘਰੇਲੂ ਮੰਗ ਵਿਚ ਰਿਕਾਰਡ ਵਾਧਾ ਹੋਇਆ ਹੈ।
petrol priceਪਟਰੌਲੀਅਮ ਯੋਜਨਾ ਅਤੇ ਵਿਸਲੇਸ਼ਣ ਵਿੰਗ (ਪੀਪੀਏਸੀ) ਦੇ ਅੰਕੜਿਆਂ ਮੁਤਾਬਕ ਮਈ ਮਹੀਨੇ ਵਿਚ ਪਿਛਲੇ 20 ਸਾਲਾਂ ਦੀ ਤੁਲਨਾ ਵਿਚ ਪਟਰੌਲ ਅਤੇ ਡੀਜ਼ਲ ਦੀ ਮੰਗ ਵਿਚ ਸਭ ਤੋਂ ਜ਼ਿਆਦਾ ਵਾਧਾ ਹੋਇਆ। ਪੀਪੀਸੀਏ ਦੇ ਅਨੁਸਾਰ ਮਈ ਵਿਚ ਡੀਜ਼ਲ ਦੀ ਮੰਗ 75 ਲੱਖ ਟਨ ਅਤੇ ਪਟਰੌਲ ਦੀ 24 ਲੱਖ ਟਨ 'ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਅਪ੍ਰੈਲ 1998 ਵਿਚ ਸਭ ਤੋਂ ਜ਼ਿਆਦਾ ਖ਼ਪਤ ਰਹੀ ਸੀ।
petrol pumpਦਸ ਦਈਏ ਕਿ ਕਰਨਾਟਕ ਚੋਣ ਦੌਰਾਨ ਕੰਪਨੀਆਂ ਨੇ ਪਟਰੌਲ ਅਤੇ ਡੀਜ਼ਲ ਦੇ ਭਾਅ ਵਿਚ ਪ੍ਰਤੀ ਦਿਨ ਹੋਣ ਵਾਲੇ ਬਦਲਾਅ ਨੂੰ ਰੋਕ ਦਿਤਾ ਸੀ। ਕੱਚੇ ਤੇਲ ਦੇ ਭਾਅ ਵਧਣ ਅਤੇ ਤੇਲ ਕੰਪਨੀਆਂ ਨੂੰ ਹੋ ਰਹੇ ਨੁਕਸਾਨ ਦੇ ਕਾਰਨ ਕੰਪਨੀਆਂ ਦੇ ਰੇਆਂ ਵਿਚ ਤੇਜ਼ ਵਾਧਾ ਸ਼ੁਰੂ ਕਰ ਦਿਤਾ। ਇਸ ਤੋਂ ਬਾਅਦ ਇਸ ਮਾਮਲੇ ਵਿਚ ਰਾਜਨੀਤੀ ਸ਼ੁਰੂ ਹੋ ਗਈ। ਪਟਰੌਲ ਅਤੇ ਡੀਜ਼ਲ ਨੂੰ ਜੀਐਸਟੀ ਵਿਚ ਸ਼ਾਮਲ ਕਰਨ ਦੀ ਗੱਲ ਵੀ ਉਠਣ ਲੱਗੀ ਹੈ। ਦੇਸ਼ ਵਿਚ ਪੈਟਰੋਲ ਤੇ ਡੀਜ਼ਲ ਦੇ ਭਾਅ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੇ ਭਾਅ ਦੇ ਮੁਤਾਬਕ ਹਰ ਦਿਨ ਬਦਲਦੇ ਹਨ।