
ਗੋਖਲੇ ਨੇ ਕੁਝ ਪੱਤਰਕਾਰਾਂ ਦਾ ਨਾਂ ਵੀ ਲਿਆ ਅਤੇ ਕਿਹਾ ਕਿ ਉਨ੍ਹਾਂ ਦੇ ਨਿੱਜੀ ਵੇਰਵੇ ਵੀ ਆਨਲਾਈਨ ਉਪਲਬਧ ਹਨ।
ਨਵੀਂ ਦਿੱਲੀ - ਸਰਕਾਰੀ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਕੋਵਿਡ-19 ਟੀਕਾਕਰਨ ਰਜਿਸਟ੍ਰੇਸ਼ਨ ਪੋਰਟਲ ਕੋਵਿਨ ਜਨਮ ਮਿਤੀ ਅਤੇ ਪਤੇ ਸਮੇਤ ਕਿਸੇ ਵਿਅਕਤੀ ਦਾ ਕੋਈ ਵੀ ਨਿੱਜੀ ਵੇਰਵਾ ਇਕੱਠਾ ਨਹੀਂ ਕਰਦਾ ਹੈ। ਇਹ ਸਪੱਸ਼ਟੀਕਰਨ ਵਿਰੋਧੀ ਨੇਤਾਵਾਂ ਦੁਆਰਾ ਕੋਵਿਨ ਪੋਰਟਲ 'ਤੇ ਗੋਪਨੀਯਤਾ ਦੀ ਵੱਡੀ ਉਲੰਘਣਾ ਦਾ ਦਾਅਵਾ ਕਰਨ ਤੋਂ ਬਾਅਦ ਆਇਆ ਹੈ।
ਜਿਸ ਵਿਚ ਟੀਕਾਕਰਨ ਵਾਲੇ ਵਿਅਕਤੀਆਂ ਦੇ ਨਿੱਜੀ ਵੇਰਵੇ, ਉਨ੍ਹਾਂ ਦੇ ਮੋਬਾਈਲ ਨੰਬਰ, ਆਧਾਰ ਨੰਬਰ, ਪਾਸਪੋਰਟ ਨੰਬਰ, ਵੋਟਰ ਆਈਡੀ ਕਾਰਡ ਅਤੇ ਪਰਿਵਾਰਕ ਮੈਂਬਰਾਂ ਦੇ ਵੇਰਵੇ ਲੀਕ ਹੋ ਗਏ। ਉਹਨਾਂ ਨੇ ਕਿਹਾ ਕਿ ਪੋਰਟਲ ਸਿਰਫ਼ ਉਹ ਤਾਰੀਖ ਇਕੱਠੀ ਕਰਦਾ ਹੈ, ਜਦੋਂ ਵਿਅਕਤੀ ਨੂੰ ਇੱਕ ਖੁਰਾਕ ਜਾਂ ਦੋ ਖੁਰਾਕਾਂ ਜਾਂ ਦੋ ਖੁਰਾਕਾਂ ਅਤੇ ਇੱਕ ਸਾਵਧਾਨੀ ਵਾਲੀ ਖੁਰਾਕ ਦਿੱਤੀ ਗਈ ਸੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰਾਲਾ ਕਥਿਤ ਕੋਵਿਡ-19 ਡਾਟਾ ਲੀਕ 'ਤੇ ਵਿਸਤ੍ਰਿਤ ਰਿਪੋਰਟ 'ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਇੱਕ ਵਿਸਤ੍ਰਿਤ ਟਵਿੱਟਰ ਥ੍ਰੈਡ ਵਿਚ, ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਸਾਕੇਤ ਗੋਖਲੇ ਨੇ ਰਾਜ ਸਭਾ ਸੰਸਦ ਮੈਂਬਰ ਅਤੇ ਟੀਐਮਸੀ ਨੇਤਾ ਡੇਰੇਕ ਓ ਬ੍ਰਾਇਨ, ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਸਮੇਤ ਵਿਰੋਧੀ ਨੇਤਾਵਾਂ ਦੇ ਕੁਝ ਉੱਚ-ਪ੍ਰੋਫਾਈਲ ਨਾਵਾਂ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ, ਉਹਨਾਂ ਨੇ ਦਾਅਵਾ ਕੀਤਾ ਕਿ ਉਹਨਾਂ ਡਾਟਾ ਹੁਣ ਜਨਤਕ ਡੋਮੇਨ ਵਿਚ ਉਪਲਬਧ ਹੈ। ਗੋਖਲੇ ਨੇ ਕੁਝ ਪੱਤਰਕਾਰਾਂ ਦਾ ਨਾਂ ਵੀ ਲਿਆ ਅਤੇ ਕਿਹਾ ਕਿ ਉਨ੍ਹਾਂ ਦੇ ਨਿੱਜੀ ਵੇਰਵੇ ਵੀ ਆਨਲਾਈਨ ਉਪਲਬਧ ਹਨ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਅਤੇ ਉਨ੍ਹਾਂ ਦੀ ਪਤਨੀ ਰਿਤੂ ਖੰਡੂਰੀ ਜੋ ਕਿ ਉੱਤਰਾਖੰਡ ਦੇ ਕੋਟਦਵਾਰ ਤੋਂ ਵਿਧਾਇਕ ਹਨ, ਵੀ ਇਸ ਡੇਟਾ ਲੀਕ ਦਾ ਸ਼ਿਕਾਰ ਹੋਏ ਹਨ। ਮਾਮਲੇ ਦੀ ਜਾਂਚ ਕੇਂਦਰ ਸਰਕਾਰ ਤੋਂ ਕਰਵਾਉਣ ਦੀ ਗੱਲ ਕਹੀ ਗਈ ਹੈ।