
ਮੁਲਜ਼ਮ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਦਾ ਸ਼ੌਕੀਨ ਹੈ
ਜੈਪੁਰ: ਕੋਟਾ ਪੁਲਿਸ ਨੇ ਲੋਕਾਂ ਨੂੰ ਲੁੱਟਣ ਵਾਲੇ ਨਕਲੀ ‘ਬਾਬਾ’ ਅਤੇ ਉਸ ਦੇ ਭਾਣਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦਸਿਆ ਕਿ ਮੁਲਜ਼ਮ ਕਦੇ ਅਪਣੇ ਆਪ ਨੂੰ ਨਾਥ ਸੰਪਰਦਾ ਦਾ ਅਤੇ ਕਦੇ ਕਿਸੇ ਹੋਰ ਸੰਪਰਦਾ ਦਾ ਦਸਦਾ ਸੀ। ਇਹ ‘ਨਕਲੀ ਬਾਬਾ’ ਵੱਖ-ਵੱਖ ਸ਼ਹਿਰਾਂ 'ਚ ਘੁੰਮ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਪੁਲਿਸ ਨੇ ਮੁਲਜ਼ਮ ਨਵਾਬ ਨਾਥ (35) ਨੂੰ ਉਸ ਦੇ ਸਹੁਰੇ ਘਰ ਪਲਵਲ (ਹਰਿਆਣਾ) ਤੋਂ ਗ੍ਰਿਫ਼ਤਾਰ ਕੀਤਾ ਹੈ। ਮੂਲ ਰੂਪ ਵਿਚ ਉਹ ਯੂਪੀ ਦੇ ਗੌਤਮ ਬੁੱਧ ਨਗਰ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: ਬਠਿੰਡਾ ਦੇ ਸਰਦਾਰ ਜੀ ਨੇ ਸਾਂਭਿਆ ਹੋਇਐ 5000 ਸਾਲ ਤੋਂ ਲੈ ਕੇ ਅੰਗਰੇਜ਼ਾਂ ਦੇ ਰਾਜ ਤਕ ਦਾ ਖ਼ਜ਼ਾਨਾ
ਸ਼ੁਰੂਆਤੀ ਜਾਂਚ 'ਚ ਪੁਲਿਸ ਨੂੰ ਪਤਾ ਲਗਿਆ ਕਿ ਮੁਲਜ਼ਮ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਦਾ ਸ਼ੌਕੀਨ ਹੈ ਅਤੇ ਲੋਕਾਂ ਨੂੰ ਲੁੱਟਣ ਤੋਂ ਬਾਅਦ ਜੀਨਸ-ਟੀ-ਸ਼ਰਟ ਪਾ ਕੇ ਘੁੰਮਦਾ ਰਹਿੰਦਾ ਹੈ। ਉਸ ਕੋਲ ਇਕ SUV ਵੀ ਹੈ। ਲੁੱਟਣ ਦੀਆਂ ਵਾਰਦਾਤਾਂ ਤੋਂ ਬਾਅਦ ਉਹ ਇਸ ਗੱਡੀ ਵਿਚ ਫਰਾਰ ਹੋ ਜਾਂਦਾ ਸੀ। ਨਵਾਬ ਨਾਥ ਨੇ ਅਪਣੇ ਭਾਣਜੇ ਸੰਜੀਵ (28) ਨੂੰ ਡਰਾਈਵਰ ਨਿਯੁਕਤ ਕੀਤਾ ਹੈ। ਪੁਲਿਸ ਨੇ ਖੁਲਾਸਾ ਕੀਤਾ ਕਿ ਬਾਬਾ ਮਟਨ ਅਤੇ ਚਿਕਨ ਖਾਣ ਦਾ ਵੀ ਸ਼ੌਕੀਨ ਹੈ।
ਇਹ ਵੀ ਪੜ੍ਹੋ: ਏਅਰ ਕਮੋਡੋਰ ਹਰਪਾਲ ਸਿੰਘ ਨੂੰ ਮਿਲਿਆ ਭਾਰਤੀ ਹਵਾਈ ਫ਼ੌਜ ’ਚ ਅਹਿਮ ਅਹੁਦਾ
ਨਵਾਬ ਨਾਥ ਨੇ ਕੋਟਾ ਦੇ ਕੁਨਹੜੀ ਇਲਾਕੇ ਵਿਚ ਇਕ ਘਰੋਂ ਨੌ ਤੋਲੇ ਤੋਂ ਵੱਧ ਕੀਮਤ ਦੇ ਗਹਿਣੇ ਚੋਰੀ ਕਰ ਲਏ ਸਨ। ਪੁਲਿਸ ਨੇ ਨੇੜੇ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨਾ ਸ਼ੁਰੂ ਕਰ ਦਿਤਾ ਹੈ। ਇਸ ਤੋਂ ਬਾਅਦ ਪੁਲਿਸ ਨੇ ਇਸ SUV 'ਤੇ ਧਿਆਨ ਦੇਣਾ ਸ਼ੁਰੂ ਕਰ ਦਿਤਾ। ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਗਿਆ ਅਤੇ ਰਜਿਸਟ੍ਰੇਸ਼ਨ ਨੰਬਰਾਂ ਦੇ ਆਧਾਰ 'ਤੇ ਵਾਹਨਾਂ ਦੀ ਜਾਣਕਾਰੀ ਇਕੱਠੀ ਕੀਤੀ ਗਈ। ਇਸ ਦੌਰਾਨ ਪਤਾ ਲਗਿਆ ਕਿ ਇਹ ਕਾਰ ਨਕਲੀ ਬਾਬੇ ਦੀ ਹੀ ਹੈ। ਮੁਲਜ਼ਮਾਂ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਪੁਲਿਸ ਟੀਮ ਸ਼ੁਕਰਵਾਰ ਨੂੰ ਪਲਵਲ (ਹਰਿਆਣਾ) ਦੇ ਪਿੰਡ ਬਾਟਾ ਪਹੁੰਚੀ। ਇਥੇ ਨਵਾਬ ਨਾਥ ਦੇ ਸਹੁਰੇ ਘਰ ਛਾਪਾ ਮਾਰਿਆ ਗਿਆ ਅਤੇ ਉਸ ਨੂੰ ਅਤੇ ਉਸ ਦੇ ਭਾਣਜੇ ਨੂੰ ਫੜ ਲਿਆ ਗਿਆ। ਇਸ ਦੌਰਾਨ ਮੁਲਜ਼ਮਾਂ ਦੇ ਰਿਸ਼ਤੇਦਾਰਾਂ ਨੇ ਪੁਲਿਸ ਵਿਰੁਧ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ: ਤੁਰਕੀ ਏਅਰਲਾਈਨਜ਼ ਦੀ ਫਲਾਈਟ 'ਚ 11 ਸਾਲਾ ਬੱਚੇ ਦੀ ਮੌਤ, ਇਸਤਾਂਬੁਲ ਤੋਂ ਅਮਰੀਕਾ ਜਾ ਰਿਹਾ ਸੀ ਜਹਾਜ਼
ਮੁਲਜ਼ਮਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਦੀ ਗੱਡੀ ’ਤੇ ਹਮਲਾ ਕਰ ਦਿਤਾ। ਪਰ ਹਰਿਆਣਾ ਪੁਲਿਸ ਦੀ ਮਦਦ ਨਾਲ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਡਿਪਟੀ ਸੁਪਰਡੈਂਟ ਆਫ ਪੁਲਿਸ ਸ਼ੰਕਰ ਸਿੰਘ ਨੇ ਦਸਿਆ - ਨਵਾਬ ਇਕ ਬਦਮਾਸ਼, ਉਹ ਵੱਖ-ਵੱਖ ਸੂਬਿਆਂ ਦੇ ਸ਼ਹਿਰਾਂ ਵਿਚ ਘੁੰਮਦਾ ਸੀ ਅਤੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਉਹ ਲੋਕਾਂ ਨੂੰ ਗੱਲਾਂ 'ਚ ਫਸਾਉਣ ਮਗਰੋਂ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦਾ ਸੀ।
ਪੁਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਜ਼ਿਆਦਾਤਰ ਪਲਵਲ 'ਚ ਅਪਣੇ ਸਹੁਰੇ ਘਰ ਹੀ ਰਹਿੰਦਾ ਸੀ। ਲੋਕਾਂ ਨੂੰ ਲੁੱਟਣ ਤੋਂ ਬਾਅਦ ਉਹ ਜੀਨਸ ਅਤੇ ਟੀ-ਸ਼ਰਟਾਂ ਪਾ ਕੇ ਘੁੰਮਦਾ ਰਹਿੰਦਾ ਸੀ। ਉਹ ਆਪਣੀ ਲਗਜ਼ਰੀ SUV ਵਿਚ ਵੱਖ-ਵੱਖ ਸ਼ਹਿਰਾਂ ਵਿਚ ਜਾਂਦਾ ਸੀ ਅਤੇ ਵੱਡੇ ਹੋਟਲਾਂ ਵਿਚ ਠਹਿਰਦਾ ਸੀ। ਇਥੇ ਪੀੜਤਾ ਦੀ ਪਛਾਣ ਕਰਨ ਤੋਂ ਬਾਅਦ ਉਹ ਅਗਲੇ ਦਿਨ ਬਾਬੇ ਦੇ ਕਪੜਿਆਂ ਵਿਚ ਆ ਜਾਂਦਾ ਸੀ। ਪੁਲਿਸ ਨੇ ਦਸਿਆ ਕਿ ਨਵਾਬ ਅਤੇ ਉਸ ਦਾ ਭਾਣਜਾ ਦੋਵੇਂ ਚੋਰੀ ਕੀਤੇ ਪੈਸਿਆਂ ਨਾਲ ਮੌਜ ਮਸਤੀ ਕਰਦੇ ਸਨ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਨਿਊਜਰਸੀ ਦੇ ਰੈਸਟੋਰੈਂਟ ਨੇ ਲਾਂਚ ਕੀਤੀ ‘ਮੋਦੀ ਜੀ ਥਾਲੀ’
ਕੋਟਾ 'ਚ ਲੱਖਾਂ ਦੇ ਗਹਿਣੇ ਚੋਰੀ ਕਰਨ ਤੋਂ ਬਾਅਦ ਮੁਲਜ਼ਮ ਨੇ ਮੱਧ ਪ੍ਰਦੇਸ਼ ਦੇ ਸ਼ਿਵਪੁਰੀ 'ਚ ਵੀ ਠੱਗੀ ਕੀਤੀ ਸੀ। ਇਸ ਤੋਂ ਬਾਅਦ ਰਾਜਖੇੜਾ ਵਿਚ ਵੀ ਇਕ ਘਟਨਾ ਨੂੰ ਅੰਜਾਮ ਦਿਤਾ। ਫਿਰ ਦੋਵੇਂ ਕਾਰ ਰਾਹੀਂ ਪਲਵਲ ਚਲੇ ਗਏ। ਪੁਲਿਸ ਪੁਛਗਿਛ ਦੌਰਾਨ ਮੁਲਜ਼ਮਾਂ ਨੇ ਮੇਰਠ, ਮੁਜ਼ੱਫਰਨਗਰ, ਸ਼ਾਮਲੀ, ਪਲਵਲ, ਅਮਰੋਹਾ, ਗੁੜਗਾਓਂ, ਦਿੱਲੀ, ਮੁਰੈਨਾ, ਬੁਲੰਦਸ਼ਹਿਰ, ਜਟਾਰੀ (ਅਲੀਗੜ੍ਹ), ਬਹਾਦਰਗੜ੍ਹ, ਝੱਜਰ, ਸੋਨੀਪਤ, ਬਦਾਯੂੰ ਅਤੇ ਨੋਇਡਾ ਵਿਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ। ਮੁਲਜ਼ਮਾਂ ਵਲੋਂ ਨਾਮਜ਼ਦ ਕੀਤੇ ਗਏ ਇਲਾਕਿਆਂ ਦੇ ਸਬੰਧਤ ਥਾਣਿਆਂ ਤੋਂ ਰਿਪੋਰਟਾਂ ਮੰਗਵਾਈਆਂ ਜਾ ਰਹੀਆਂ ਹਨ।