ਕੈਨੇਡਾ: ਨਾਬਾਲਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਤਹਿਤ ਭਾਰਤੀ ਮੂਲ ਦੇ ਪਿਓ-ਪੁੱਤ ਗ੍ਰਿਫ਼ਤਾਰ
Published : Jun 4, 2023, 3:29 pm IST
Updated : Jun 4, 2023, 3:29 pm IST
SHARE ARTICLE
Indian-origin father, son arrested for sexually abusing teen girls in Canada
Indian-origin father, son arrested for sexually abusing teen girls in Canada

ਨਾਬਾਲਗ ਕੁੜੀਆਂ ਨੂੰ ਸਰੀਰਕ ਸਬੰਧਾਂ ਬਦਲੇ ਸ਼ਰਾਬ, ਸਿਗਰੇਟ ਅਤੇ ਨਸ਼ੀਲੇ ਪਦਾਰਥ ਮੁਹਈਆ ਕਰਵਾਉਣ ਦੇ ਇਲਜ਼ਾਮ



ਟੋਰਾਂਟੋ: ਕੈਨੇਡਾ ਵਿਚ ਇਕ ਭਾਰਤੀ ਮੂਲ ਦੇ ਪਿਤਾ ਅਤੇ ਉਸ ਦੇ ਪੁੱਤਰ ਨੂੰ ਲੰਬੇ ਸਮੇਂ ਤੋਂ ਨਾਬਾਲਗ ਲੜਕੀਆਂ ਦਾ ਸ਼ੋਸ਼ਣ ਕਰਨ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਗੁਰਪ੍ਰਤਾਪ ਸਿੰਘ ਵਾਲੀਆ (56) ਅਤੇ ਸੁਮਿਤ ਵਾਲੀਆ (24) ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਪਿਓ-ਪੁੱਤ ਕੈਲਗਰੀ ਵਿਚ ਇਕ ਹੇਡਨ ਕਨਵੀਨੀਐਂਸ ਸਟੋਰ ਚਲਾਉਂਦੇ ਸਨ, ਇਨ੍ਹਾਂ ’ਤੇ ਨਾਬਾਲਗ ਕੁੜੀਆਂ ਨੂੰ ਸਰੀਰਕ ਸਬੰਧਾਂ ਬਦਲੇ ਸ਼ਰਾਬ, ਸਿਗਰੇਟ ਅਤੇ ਨਸ਼ੀਲੇ ਪਦਾਰਥ ਮੁਹਈਆ ਕਰਵਾਉਣ ਦੇ ਇਲਜ਼ਾਮ ਹਨ।

ਇਹ ਵੀ ਪੜ੍ਹੋ: ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਝੰਡੀ

ਪੁਲਿਸ ਨੂੰ ਇਸ ਮਾਮਲੇ ਬਾਰੇ ਉਦੋਂ ਪਤਾ ਲੱਗਿਆ ਜਦ 13 ਸਾਲਾ ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਕੈਲਗਰੀ ਪੁਲਿਸ ਸਰਵਿਸ ਚਾਈਲਡ ਐਬਿਊਜ਼ ਯੂਨਿਟ ਨੇ ਅਪ੍ਰੈਲ ਵਿਚ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਲੜਕੀ ਨੇ ਪੁਲਿਸ ਨੂੰ ਦਸਿਆ ਕਿ ਉਹ ਅਤੇ ਸੁਮਿਤ ਰਿਲੇਸ਼ਨਸ਼ਿਪ ਵਿਚ ਸਨ ਅਤੇ ਸੁਮਿਤ ਕਥਿਤ ਤੌਰ 'ਤੇ ਉਸ ਨੂੰ ਸਰੀਰਕ ਸਬੰਧਾਂ ਬਦਲੇ ਸ਼ਰਾਬ, ਨਸ਼ੀਲੇ ਪਦਾਰਥ ਅਤੇ ਈ-ਸਿਗਰੇਟ ਮੁਹਈਆ ਕਰਵਾਉਂਦਾ ਸੀ। ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਦਸੰਬਰ 2022 ਅਤੇ ਮਈ 2023 ਦਰਮਿਆਨ ਪ੍ਰੀਮੀਅਰ ਲਿਕਰ ਵਾਈਨ ਐਂਡ ਸਪਿਰਿਟਸ ਵਿਖੇ ਵਾਪਰੀਆਂ, ਜੋ ਵਾਲੀਆ ਦੀ ਮਲਕੀਅਤ ਹੈ ਅਤੇ ਸਟੋਰ ਦੇ ਕੋਲ ਸਥਿਤ ਹੈ।

ਇਹ ਵੀ ਪੜ੍ਹੋ: ਭਾਰਤੀ ਕ੍ਰਿਕਟਰ ਰੁਤੂਰਾਜ ਗਾਇਕਵਾੜ ਨੇ ਗਰਲਫ੍ਰੈਂਡ ਉਤਕਰਸ਼ਾ ਪਵਾਰ ਨਾਲ ਕੀਤਾ ਵਿਆਹ, ਦੇਖੋ ਤਸਵੀਰਾਂ 

ਕੈਲਗਰੀ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਜਿਵੇਂ ਹੀ ਜਾਂਚ ਅੱਗੇ ਵਧਦੀ ਗਈ, ਅਧਿਕਾਰੀਆਂ ਨੂੰ ਪਤਾ ਲੱਗਿਆ ਕਿ ਪਿਤਾ ਅਤੇ ਪੁੱਤਰ ਜਿਨਸੀ ਸ਼ੋਸ਼ਣ ਦੇ ਬਦਲੇ ਕਈ ਹੋਰ ਲੜਕੀਆਂ ਨੂੰ ਈ-ਸਿਗਰੇਟ, ਭੰਗ, ਸਿਗਰੇਟ ਅਤੇ ਸ਼ਰਾਮ ਮੁਹਈਆ ਕਰਵਾ ਰਹੇ ਸਨ। ਪੁਲਿਸ ਨੇ ਵੀਰਵਾਰ ਨੂੰ ਦੋਵੇਂ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੈਨਮਾਉਂਟ ਕਲੋਜ਼ ਦੇ 100 ਬਲਾਕ ਵਿਚ ਸਥਿਤ ਇਕ ਰਿਹਾਇਸ਼ ਦੀ ਤਲਾਸ਼ੀ ਲੈਣ ਤੋਂ ਬਾਅਦ 7 ਹਥਕੜੀਆਂ ਅਤੇ 975 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ, ਜਿਸ ਦੀ ਕੀਮਤ 97,500 ਕੈਨੇਡੀਅਨ ਡਾਲਰ ਹੈ। ਦੋ ਸਟੋਰਾਂ ਦੀ ਤਲਾਸ਼ੀ ਦੌਰਾਨ ਚਾਈਲਡ ਪੋਰਨੋਗ੍ਰਾਫੀ, ਨਸ਼ੀਲੇ ਪਦਾਰਥ, ਤੰਬਾਕੂ, ਈ-ਸਿਗਰੇਟ ਦੇ ਕਾਰਤੂਸ, ਕੰਪਿਊਟਰ ਅਤੇ ਹੋਰ ਸਾਮਾਨ ਜ਼ਬਤ ਕੀਤਾ ਗਿਆ।

ਇਹ ਵੀ ਪੜ੍ਹੋ: ਮਹਾਰਾਸ਼ਟਰ : ਨਾਂਦੇੜ ’ਚ ਅੰਬੇਡਕਰ ਜੈਯੰਤੀ ਮਨਾਉਣ ’ਤੇ ਦਲਿਤ ਨੌਜੁਆਨ ਦਾ ਕਤਲ, 7 ਗ੍ਰਿਫ਼ਤਾਰ

ਮੀਡੀਆ ਰਿਪੋਰਟਾਂ ਮੁਤਾਬਕ ਸੁਮਿਤ ਵਾਲੀਆ 'ਤੇ ਨਾਬਾਲਗ ਦਾ ਜਿਨਸੀ ਸ਼ੋਸ਼ਣ,  ਚਾਈਲਡ ਪੋਰਨੋਗ੍ਰਾਫੀ ਰੱਖਣ ਤੇ ਐਕਸੇਸ ਕਰਨ ਅਤੇ ਗ਼ੈਰ-ਕਾਨੂੰਨੀ ਹਥਿਆਰ ਰੱਖਣ ਦੇ ਇਲਜ਼ਾਮ ਤਹਿਤ ਸੱਤ ਮਾਮਲੇ ਦਰਜ ਕੀਤੇ ਗਏ। ਗੁਰਪ੍ਰਤਾਪ ਸਿੰਘ ਵਾਲੀਆ ’ਤੇ ਜਿਨਸੀ ਸ਼ੋਸ਼ਣ ਦੇ ਚਾਰ ਮਾਮਲਿਆਂ ਸਣੇ ਨਾਬਾਲਗ ਨਾਲ ਛੇੜਛਾੜ ਦੇ ਇਲਜ਼ਾਮ ਹਨ। ਸੁਮਿਤ ਪਹਿਲਾਂ ਹੀ 2 ਜੂਨ ਨੂੰ ਅਦਾਲਤ ਵਿਚ ਪੇਸ਼ ਹੋ ਚੁਕਾ ਹੈ ਜਦਕਿ ਗੁਰਪ੍ਰਤਾਪ ਨੂੰ 22 ਜੂਨ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਹੈ। ਲੂਨਾ ਚਾਈਲਡ ਐਂਡ ਯੂਥ ਐਡਵੋਕੇਸੀ ਸੈਂਟਰ ਦੁਆਰਾ ਪੀੜਤਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement