
ਪ੍ਰਮੁੱਖ ਸੰਸਥਾ ਸੈਂਟਰਲ ਸਰਵਿਸਿੰਗ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (CSDO) ਦੀ ਸੰਭਾਲੀ ਕਮਾਨ
ਨਵੀਂ ਦਿੱਲੀ: ਪੰਜਾਬ ਦੇ ਜ਼ਿਲ੍ਹਾ ਜਲੰਧਰ ਨਾਲ ਸਬੰਧਤ ਏਅਰ ਕਮੋਡੋਰ ਹਰਪਾਲ ਸਿੰਘ ਨੂੰ ਭਾਰਤੀ ਹਵਾਈ ਫ਼ੌਜ ਵਿਚ ਅਹਿਮ ਅਹੁਦਾ ਮਿਲਿਆ ਹੈ। ਉਨ੍ਹਾਂ ਨੇ ਹਵਾਈ ਫ਼ੌਜ ਦੀ ਪ੍ਰਮੁੱਖ ਸੰਸਥਾ ਸੈਂਟਰਲ ਸਰਵਿਸਿੰਗ ਡਿਵੈਲਪਮੈਂਟ ਆਰਗੇਨਾਈਜੇਸ਼ਨ (ਸੀ.ਐਸ.ਡੀ.ਓ.) ਦੀ ਕਮਾਨ ਸੰਭਾਲੀ ਹੈ।
ਇਹ ਵੀ ਪੜ੍ਹੋ: ਤੁਰਕੀ ਏਅਰਲਾਈਨਜ਼ ਦੀ ਫਲਾਈਟ 'ਚ 11 ਸਾਲਾ ਬੱਚੇ ਦੀ ਮੌਤ, ਇਸਤਾਂਬੁਲ ਤੋਂ ਅਮਰੀਕਾ ਜਾ ਰਿਹਾ ਸੀ ਜਹਾਜ਼
ਏਅਰ ਕਮੋਡੋਰ ਹਰਪਾਲ ਸਿੰਘ ਨੂੰ 30 ਸੰਤਬਰ 1991 ’ਚ ਭਾਰਤੀ ਹਵਾਈ ਫ਼ੌਜ ਦੀ ਏ. ਈ. ਸ਼ਾਖਾ ’ਚ ਕਮਿਸ਼ਨ ਕੀਤਾ ਗਿਆ ਸੀ। ਹਰਪਾਲ ਸਿੰਘ ਕੋਲ ਸਾਰੀਆਂ ਕਿਸਮਾਂ ਦੇ ਮਿੱਗ-21 ਦਾ ਵੱਡਾ ਤਜਰਬਾ ਹੈ ਅਤੇ ਉਹ ਮਿੱਗ-21 ਅੱਪਗ੍ਰੇਡ (ਬਾਇਸਨ) ਜਹਾਜ਼ਾਂ ’ਤੇ ਓ.ਈ.ਐਮ. ਸਬੰਧੀ ਰੂਸ ਤੋਂ ਸਿਖਲਾਈ ਪ੍ਰਾਪਤ ਹਨ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਨਿਊਜਰਸੀ ਦੇ ਰੈਸਟੋਰੈਂਟ ਨੇ ਲਾਂਚ ਕੀਤੀ ‘ਮੋਦੀ ਜੀ ਥਾਲੀ’
ਦੱਸ ਦੇਈਏ ਕਿ ਹਰਪਾਲ ਸਿੰਘ ਵੇਲਿੰਗਟਨ ਵਿਖੇ ਡੀ.ਐਸ.ਐਸ.ਸੀ. ਅਤੇ ਕਾਲਜ ਆਫ਼ ਏਅਰ ਵਾਰਫੇਅਰ, ਹੈਦਰਾਬਾਦ ਵਿਖੇ ਐਚ.ਏ.ਸੀ.ਸੀ. ਦੇ ਸਾਬਕਾ ਵਿਦਿਆਰਥੀ ਹਨ। ਏ.ਓ.ਸੀ, ਸੀ.ਐਸ.ਡੀ.ਓ. ਦੀ ਨਿਯੁਕਤੀ ਤੋਂ ਪਹਿਲਾਂ ਉਹ ਖੋਜ ਕੇਂਦਰ ਇਮਾਰਾਤ ਡੀ.ਆਰ.ਡੀ.ਓ. ਹੈਦਰਾਬਾਦ ਵਿਖੇ ਤਾਇਨਾਤ ਸਨ। ਇਸ ਤੋਂ ਇਲਾਵਾ ਉਹ ਪਛਮੀ ਸੈਕਟਰ ਵਿਚ ਇਕ ਸੰਚਾਲਨ ਆਧਾਰ ਦੇ ਮੁੱਖ ਇੰਜੀਨੀਅਰਿੰਗ ਅਫ਼ਸਰ ਅਤੇ 'ਗਰਾਊਂਡ ਡਿਊਟੀ ਆਫ਼ੀਸਰਜ਼ ਵਰਗੀਕਰਨ ਬੋਰਡ' ਦੇ ਕਮਾਂਡਿੰਗ ਅਫ਼ਸਰ ਵੀ ਸਨ।