Special Story: ਸੜਕ ਕਿਨਾਰੇ ਰੇਹੜੀ ਲਗਾਉਣ ਵਾਲਾ ਵਿਅਕਤੀ ਬਣਿਆ ਕਰੋੜਾਂ ਦੀ ਕੰਪਨੀ ਦਾ ਮਾਲਕ
Published : Jul 12, 2021, 11:10 am IST
Updated : Jul 12, 2021, 11:10 am IST
SHARE ARTICLE
Man who set roadside food stall owns a company worth crores
Man who set roadside food stall owns a company worth crores

ਜੇਕਰ ਦਿਲ ਵਿਚ ਕੁਝ ਕਰਨ ਦੀ ਚਾਹ ਹੋਵੇ ਤਾਂ ਇਨਸਾਨ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਅਪਣੀ ਮੰਜ਼ਿਲ ਦਾ ਰਾਹ ਬਣਾ ਹੀ ਲੈਂਦਾ ਹੈ।

ਨਵੀਂ ਦਿੱਲੀ: ਜੇਕਰ ਦਿਲ ਵਿਚ ਕੁਝ ਕਰਨ ਦੀ ਚਾਹ ਹੋਵੇ ਤਾਂ ਇਨਸਾਨ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਅਪਣੀ ਮੰਜ਼ਿਲ ਦਾ ਰਾਹ ਬਣਾ ਹੀ ਲੈਂਦਾ ਹੈ। ਅਜਿਹਾ ਹੀ ਕੀਤਾ ਦਿੱਲੀ ਦੇ ਰਹਿਣ ਵਾਲੇ ਸੁਨੀਲ ਵਸ਼ਿਸ਼ਠ ਨੇ। ਇਕ ਗਰੀਬ ਪਰਿਵਾਰ ਵਿਚ ਪੈਦਾ ਹੋਏ ਸੁਨੀਲ ਨੂੰ ਆਰਥਕ ਤੰਗੀਆਂ ਕਾਰਨ 12ਵੀਂ ਤੋਂ ਬਾਅਦ ਪੜ੍ਹਾਈ ਛੱਡਣੀ ਪਈ। 12ਵੀਂ ਤੋਂ ਬਾਅਦ ਉਹਨਾਂ ਨੇ ਦੁੱਧ ਦੀ ਦੁਕਾਨ ’ਤੇ ਨੌਕਰੀ ਕੀਤੀ, ਪ੍ਰਾਈਵੇਟ ਕੰਪਨੀਆਂ ਵਿਚ ਕੰਮ ਕੀਤਾ, ਪੀਜ਼ਾ ਡਿਲੀਵਰੀ ਦਾ ਕੰਮ ਕੀਤਾ। ਜਦੋਂ ਸੁਨੀਲ ਦੀ ਸੈਲਰੀ ਵਧੀਆ ਹੋ ਗਈ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।

Man who set roadside food stall owns a company worth croresMan who set roadside food stall owns a company worth crores

ਹੋਰ ਪੜ੍ਹੋ: ਦੁਖਦਾਈ ਖ਼ਬਰ: ਦਿੱਲੀ ਬਾਰਡਰ ’ਤੇ ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ

ਇਸ ਤੋਂ ਬਾਅਦ ਸੁਨੀਲ ਨੇ ਤੈਅ ਕੀਤਾ ਕਿ ਉਹ ਹੁਣ ਅਪਣਾ ਕੋਈ ਕੰਮ ਕਰਨਗੇ। ਉਹਨਾਂ ਨੇ ਦਿੱਲੀ ਵਿਚ ਇਕ ਫੂਡ ਸਟਾਲ ਲਗਾਣਾ ਸ਼ੁਰੂ ਕੀਤਾ ਪਰ ਉਸ ਨੂੰ ਵੀ ਬੰਦ ਕਰਵਾ ਦਿੱਤਾ ਗਆ। ਸੁਨੀਲ ਨੇ ਹਾਰ ਨਹੀਂ ਮੰਨੀ ਤੇ ਕਰਜ਼ਾ ਲੈ ਕੇ ਕੇਕ ਦੀ ਦੁਕਾਨ ਖੋਲ੍ਹ ਲਈ। ਅੱਜ ਦਿੱਲੀ, ਨੋਇਡਾ, ਬੰਗਲੁਰੂ ਸਮੇਤ ਦੇਸ਼ ਦੇ 15 ਸ਼ਹਿਰਾਂ ਵਿਚ ਉਹਨਾਂ ਦਾ ਕਾਰੋਬਾਰ ਹੈ। ਹਰ ਸਾਲ ਉਹ ਕਰੋੜਾਂ ਰੁਪਏ ਦਾ ਵਪਾਰ ਕਰਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ 100 ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀ ਦਿੱਤੀ ਹੈ।

Man who set roadside food stall owns a company worth croresMan who set roadside food stall owns a company worth crores

ਹੋਰ ਪੜ੍ਹੋ: ਸੁਹਾਵਣੇ ਮੌਸਮ ਦਾ ਆਨੰਦ ਮਾਣ ਰਹੇ ਲੋਕਾਂ ਤੇ ਡਿੱਗੀ ਅਸਮਾਨੀ ਬਿਜਲੀ

ਸੁਨੀਲ ਨੇ ਪਰਿਵਾਰਕ ਤੰਗੀਆਂ ਦੇ ਚਲਦਿਆਂ ਦੁੱਧ ਦੀ ਦੁਕਾਨ ’ਤੇ 200 ਰੁਪਏ ਪ੍ਰਤੀ ਮਹੀਨਾ ਤਨਖਾਹ ਨਾਲ ਪਾਰਟ ਟਾਈਮ ਕੰਮ ਕੀਤਾ। ਉਹਨਾਂ ਨੇ ਅਪਣੀ ਮਿਹਨਤ ਨਾਲ ਪੈਸੇ ਇਕੱਠੇ ਕੀਤੇ ਅਤੇ ਗ੍ਰੇਜੂਏਸ਼ਨ ਵਿਚ ਦਾਖਲਾ ਲਿਆ ਪਰ ਆਰਥਕ ਤੰਗੀ ਕਾਰਨ ਉਹਨਾਂ ਨੂੰ ਪੜ੍ਹਾਈ ਛੱਡਣੀ ਪਈ। ਇਸ ਤੋਂ ਬਾਅਦ ਉਹਨਾਂ ਨੇ ਪੀਜ਼ਾ ਡਿਲੀਵਰੀ ਦਾ ਕੰਮ ਕੀਤਾ। ਉਹਨਾਂ ਨੇ ਲਗਨ ਨਾਲ ਕੰਮ ਕੀਤਾ ਤੇ ਉਹ ਕੰਪਨੀ ਦੇ ਮੈਨੇਜਰ ਬਣ ਗਏ ਅਤੇ ਕਰੀਬ 5 ਸਾਲ ਤੱਕ ਉਹਨਾਂ ਨੇ ਇਸ ਕੰਪਨੀ ਵਿਚ ਨੌਕਰੀ ਕੀਤੀ।

Man who set roadside food stall owns a company worth croresMan who set roadside food stall owns a company worth crores

ਹੋਰ ਪੜ੍ਹੋ: BJP ’ਚੋਂ ਬਰਖ਼ਾਸਤਗੀ ਤੋਂ ਬਾਅਦ ਬੋਲੇ ਅਨਿਲ ਜੋਸ਼ੀ, 'ਕਿਸਾਨ ਅੰਦੋਲਨ ਲਈ ਮੇਰੀ ਛੋਟੀ ਜਿਹੀ ਆਹੂਤੀ ਹੈ'

ਸੁਨੀਲ ਨੇ ਦੱਸਿਆ ਕਿ ਉਹਨਾਂ ਦਾ ਕੰਮ ਵਧੀਆ ਚੱਲ ਰਿਹਾ ਸੀ ਤਾਂ ਇਕ ਦਿਨ ਅਚਾਨਕ ਉਹਨਾਂ ਦੀ ਪਤਨੀ ਦੀ ਸਿਹਤ ਖ਼ਰਾਬ ਹੋ ਗਈ ਅਤੇ ਉਹਨਾਂ ਨੂੰ ਘਰ ਜਾਣਾ ਪਿਆ। ਅਗਲੇ ਦਿਨ ਜਦੋਂ ਉਹ ਕੰਮ ’ਤੇ ਗਏ ਤਾਂ ਮਾਲਕ ਨੇ ਉਹਨਾ ਨੂੰ ਨੌਕਰੀ ਤੋਂ ਕੱਢ ਦਿੱਤਾ। 2003 ਵਿਚ ਉਹਨਾਂ ਨੇ ਸੜਕ ਕਿਨਾਰੇ ਰੇਹੜੀ ਲਗਾਉਣਾ ਸ਼ੁਰੂ ਕੀਤਾ। ਉਹਨਾਂ ਦੀ ਰੇਹੜੀ ਵਧੀਆ ਚੱਲ ਰਹੀ ਸੀ ਪਰ ਨੇੜਲੇ ਦੁਕਾਨਦਾਰਾਂ ਨੇ ਐਮਸੀਡੀ ਕੋਲ ਸ਼ਿਕਾਇਤ ਕਰਕੇ ਉਹਨਾਂ ਦੀ ਦੁਕਾਨ ਬੰਦ ਕਰਵਾ ਦਿੱਤੀ।

Man who set roadside food stall owns a company worth croresMan who set roadside food stall owns a company worth crores

ਹੋਰ ਪੜ੍ਹੋ: ਸੁਹਾਵਣੇ ਮੌਸਮ ਦਾ ਆਨੰਦ ਮਾਣ ਰਹੇ ਲੋਕਾਂ ਤੇ ਡਿੱਗੀ ਅਸਮਾਨੀ ਬਿਜਲੀ

ਇਸ ਤੋਂ ਬਾਅਦ ਸਾਲ 2007-08 ਵਿਚ ਉਹਨਾਂ ਨੇ ਅਪਣੇ ਦੋਸਤਾਂ ਕੋਲੋਂ ਕਰਜ਼ਾ ਲੈ ਕੇ ਫਲਾਇੰਗ ਕੇਕਸ ਨਾਂਅ ਦੀ ਇਕ ਦੁਕਾਨ ਖੋਲੀ। ਹੌਲੀ-ਹੌਲੀ ਮਾਰਕਿਟ ਵਿਚ ਉਹਨਾਂ ਦੀ ਪਛਾਣ ਬਣਨ ਲੱਗੀ। ਉਹਨਾਂ ਨੂੰ ਕਈ ਆਰਡਰ ਮਿਲਣ ਲੱਗੇ ਤੇ ਕਾਰੋਬਾਰ ਵਧਣ ਲੱਗਿਆ। ਫਿਲਹਾਲ ਸੁਨੀਲ ਦੀਆਂ ਦਿੱਲੀ, ਨੋਇਡਾ, ਗੁਰੂਗ੍ਰਾਮ ਬੰਗਲੁਰੂ, ਸਮਸਤੀਪੁਰ, ਕੋਲਕਾਤਾ ਸਮੇਤ ਦੇਸ਼ ਦੇ 15 ਸ਼ਹਿਰਾਂ ਵਿਚ ਦੁਕਾਨਾਂ ਹਨ। ਜਿੱਥੇ 100 ਤੋਂ  ਜ਼ਿਆਦਾ ਲੋਕ ਕੰਮ ਕਰਦੇ ਹਨ। ਸੁਨੀਲ ਦੀ ਕਹਾਣੀ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਕਿ ਰਾਹ ਵਿਚ ਕਿੰਨੀਆਂ ਵੀ ਔਕੜਾਂ ਕਿਉਂ ਨਾ ਹੋਣ ਸਾਨੂੰ ਅਪਣੀ ਮਿਹਨਤ ਜਾਰੀ ਰੱਖਣੀ ਚਾਹੀਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement