
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਜਹਾਜ਼ ਸੌਦੇ, ਰੁਜ਼ਗਾਰ ਅਤੇ ਕਿਸਾਨਾਂ ਦੇ ਮੁੱਦਿਆਂ 'ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪ੍ਰਧਾਨ
ਜੈਪੁਰ, 11 ਅਗੱਸਤ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਜਹਾਜ਼ ਸੌਦੇ, ਰੁਜ਼ਗਾਰ ਅਤੇ ਕਿਸਾਨਾਂ ਦੇ ਮੁੱਦਿਆਂ 'ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ਼ ਖੋਖਲੇ ਵਾਅਦੇ ਕਰਦੇ ਹਨ। ਸੂਬੇ ਵਿਚ ਇਸ ਸਾਲ ਦੇ ਅਖ਼ੀਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸਨਮੁਖ ਚੋਣ ਮੁਹਿੰਮ ਸ਼ੁਰੂ ਕਰਦਿਆਂ ਰਾਹੁਲ ਨੇ ਕਿਹਾ ਕਿ ਮੋਦੀ ਸਾਹਮਣੇ ਸੰਸਦ ਵਿਚ ਜਦ ਭ੍ਰਿਸ਼ਟਾਚਾਰ ਨਾਲ ਜੁੜੇ ਸਵਾਲ ਪੁੱਛੇ ਜਾਂਦੇ ਹਨ ਤਾਂ ਉਹ ਡੇਢ ਘੰਟੇ ਦੇ ਭਾਸ਼ਨ ਦੌਰਾਨ ਇਕ ਮਿੰਟ ਵੀ ਇਸ ਬਾਰੇ ਨਹੀਂ ਬੋਲਦੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ਼ ਖੋਖਲੇ ਵਾਅਦੇ ਕਰਦੇ ਹਨ।
Rahul Gandhi
ਰਾਹੁਲ ਨੇ ਰਾਫ਼ੇਲ ਜਹਾਜ਼ ਸੌਦੇ ਬਾਰੇ ਕਿਹਾ ਕਿ ਯੂਪੀਏ ਸਰਕਾਰ ਨੇ 126 ਹਵਾਈ ਜਹਾਜ਼ਾਂ ਲਈ ਫ਼ਰਾਂਸ ਦੀ ਕੰਪਨੀ ਨਾਲ ਕਰਾਰ ਕੀਤਾ ਸੀ। ਇਹ ਸੌਦਾ 540 ਕਰੋੜ ਰੁਪਏ ਦੀ ਕੀਮਤ ਦੇ ਹਵਾਈ ਜਹਾਜ਼ ਲਈ ਸੀ। ਐਚਏਐਚ ਕੰਪਨੀ ਨੂੰ ਠੇਕਾ ਦਿਤਾ ਸੀ। ਇਹ ਸਰਕਾਰੀ ਕੰਪਨੀ ਹੈ ਪਰ ਬਾਅਦ ਵਿਚ ਨਿਜੀ ਕੰਪਨੀ ਨੂੰ ਠੇਕਾ ਦੇ ਦਿਤਾ ਗਿਆ। ਰਾਹੁਲ ਨੇ ਜਹਾਜ਼ ਸੌਦੇ ਵਿਚ ਮੋਦੀ 'ਤੇ ਸਿੱਧੇ ਤੌਰ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਪਣੇ ਕਾਰੋਬਾਰੀ ਦੋਸਤ ਅਨਿਲ ਅੰਬਾਨੀ ਨੂੰ ਠੇਕਾ ਦਿਵਾਇਆ ਸੀ।
Rahul Gandhi
ਉਨ੍ਹਾਂ ਕਿਹਾ ਕਿ ਚੀਨ ਦੀ ਸਰਕਾਰ 24 ਘੰਟਿਆਂ ਵਿਚ 50 ਹਜ਼ਾਰ ਨਵੇਂ ਨੌਜਵਾਨਾਂ ਨੂੰ ਰੁਜ਼ਗਾਰ ਦਿੰਦੀ ਹੈ ਪਰ ਮੋਦੀ ਸਾਹਿਬ 'ਮੈਂ ਦੋ ਕਰੋੜ ਨੌਜਵਾਨਾਂ ਨੂੰ ਨੌਕਰੀ ਦੇਵਾਂਗਾ' ਵਾਲਾ ਸਿਰਫ਼ ਰਾਗ ਅਲਾਪੀ ਜਾ ਰਹੇ ਹਨ। ਭਾਰਤ ਵਿਚ 24 ਘੰਟਿਆਂ ਵਿਚ ਸਿਰਫ਼ 450 ਨੌਜਵਾਨਾਂ ਨੂੰ ਸਰਕਾਰ ਨੌਕਰੀ ਦਿੰਦੀ ਹੈ। ਇਹ ਸ਼ਰਮ ਦੀ ਗੱਲ ਹੈ।
Rahul Gandhi
ਉਨ੍ਹਾਂ ਕਿਹਾ, 'ਤੁਹਾਡੀ ਮੁੱਖ ਮੰਤਰੀ ਖੜੀ ਹੋ ਕੇ ਕਹਿੰਦੀ ਹੈ ਕਿ ਅਸੀਂ ਲੱਖਾਂ ਨੌਜਵਾਨਾਂ ਨੂੰ ਨੌਕਰੀ ਦਿਤੀ ਪਰ ਸਚਾਈ ਰਾਜਸਥਾਨ ਦੇ ਨੌਜਵਾਨਾਂ ਕੋਲੋਂ ਪਤਾ ਚਲਦੀ ਹੈ। ਨੌਜਵਾਨਾਂ ਦਾ ਨਾਮ ਅਨਿਲ ਅੰਬਾਨੀ ਨਹੀਂ ਹੈ ਜਿਸ ਨੂੰ ਲੱਖਾਂ ਕਰੋੜਾਂ ਦਾ ਠੇਕਾ ਮਿਲਦਾ ਹੈ ਪਰ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ।' ਉਨ੍ਹਾਂ ਕਿਹਾ ਕਿ ਮੋਦੀ ਜੀ ਕਿਸਾਨਾਂ ਦੀ ਗੱਲ ਕਰਦੇ ਹਨ ਪਰ ਪੂਰੇ ਦੇਸ਼ ਵਿਚ ਕਿਸਾਨ ਖ਼ੁਦਕੁਸ਼ੀ ਕਰ ਰਹੇ ਹਨ। ਰਾਜਸਥਾਨ ਵਿਚ ਕਿਸਾਨ ਹਰ ਰੋਜ਼ ਖ਼ੁਦਕੁਸ਼ੀ ਕਰ ਰਹੇ ਹਨ। ਦੋ ਸਾਲਾਂ ਵਿਚ 15 ਉਦਯੋਗਪਤੀਆ ਦਾ 2 ਲੱਖ 30 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਜਾ ਚੁਕਾ ਹੈ।