
ਲੌਕਡਾਊਨ ਕਾਰਨ ਭਾਰਤੀ ਅਰਥਵਿਵਸਥਾ ਨੂੰ ਵੱਡਾ ਝਟਕਾ ਲੱਗਿਆ ਹੈ। ਹੁਣ ਅਰਥਵਿਵਸਥਾ ਨੂੰ ਪਟੜੀ ‘ਤੇ ਲਿਆਉਣ ਲਈ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।
ਨਵੀਂ ਦਿੱਲੀ: ਲੌਕਡਾਊਨ ਕਾਰਨ ਭਾਰਤੀ ਅਰਥਵਿਵਸਥਾ ਨੂੰ ਵੱਡਾ ਝਟਕਾ ਲੱਗਿਆ ਹੈ। ਹੁਣ ਅਰਥਵਿਵਸਥਾ ਨੂੰ ਪਟੜੀ ‘ਤੇ ਲਿਆਉਣ ਲਈ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਕਰਦਾਤਾ ਸਰਕਾਰ ‘ਤੇ ਯਕੀਨ ਕਰਨ ਅਤੇ ਸਹੀ ਸਮੇਂ ‘ਤੇ ਟੈਕਸ ਜਮ੍ਹਾਂ ਕਰਵਾਉਣ, ਇਸ ਦੇ ਲਈ ਮੋਦੀ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ।
PM Narendra Modi
ਇਸ ਦੇ ਤਹਿਤ ਕੱਲ੍ਹ ਵੀਰਵਾਰ ਨੂੰ ਪਾਰਦਰਸ਼ੀ ਟੈਕਸ - ਇਮਾਨਦਾਰਾਂ ਲਈ ਸਨਮਾਨ (Transparent Taxation - Honoring the Honest) ਯੋਜਨਾ ਸ਼ੁਰੂ ਹੋਵੇਗੀ। ਇਸ ਯੋਜਨਾ ਦੀ ਸ਼ੁਰੂਆਤ ਪੀਐਮ ਮੋਦੀ ਵੀਡੀਓ ਕਾਨਫਰੰਸ ਜ਼ਰੀਏ ਕਰਨਗੇ। ਸੀਬੀਡੀਟੀ ਨੇ ਹਾਲ ਹੀ ਦੇ ਸਾਲਾਂ ਵਿਚ ਡਾਇਰੈਕਟ ਟੈਕਸਾਂ ਵਿਚ ਕਈ ਵੱਡੇ ਟੈਕਸ ਸੁਧਾਰ ਲਾਗੂ ਕੀਤੇ ਹਨ।
Tax
ਪਿਛਲੇ ਸਾਲ ਕਾਰਪੋਰੇਟ ਟੈਕਸ ਦੀ ਦਰ ਨੂੰ 30 ਫੀਸਦੀ ਤੋਂ ਘਟਾ ਕੇ 22 ਫੀਸਦੀ ਕਰ ਦਿੱਤਾ ਗਿਆ ਅਤੇ ਨਵੀਆਂ ਨਿਰਮਾਣ ਇਕਾਈਆਂ ਲਈ ਇਸ ਦਰ ਨੂੰ ਹੋਰ ਵੀ ਜ਼ਿਆਦਾ ਘਟਾ ਕੇ 15 ਫੀਸਦੀ ਕਰ ਦਿੱਤਾ ਗਿਆ। ਟੈਕਸ ਸੁਧਾਰਾਂ ਦੇ ਤਹਿਤ ਦਰਾਂ ਘਟਾਉਣ ਅਤੇ ਸਿੱਧੇ ਟੈਕਸ ਕਾਨੂੰਨਾਂ ਨੂੰ ਸਰਲ ਬਣਾਉਣ 'ਤੇ ਧਿਆਨ ਕੇਂਦਰਤ ਰਿਹਾ ਹੈ। ਆਮਦਨ ਕਰ ਵਿਭਾਗ ਦੇ ਕੰਮਕਾਜ ਵਿਚ ਕੁਸ਼ਲਤਾ ਅਤੇ ਪਾਰਦਰਸ਼ਤਾ ਲਿਆਉਣ ਲਈ ਸੀਬੀਡੀਟੀ ਵੱਲੋਂ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ।
CBDT
ਹਾਲ ਹੀ ਵਿਚ ਸ਼ੁਰੂ ਕੀਤੀ ਗਈ ‘ਦਸਤਾਵੇਜ਼ ਪਛਾਣ ਸੰਖਿਆ’ ਦੇ ਜ਼ਰੀਏ ਅਧਿਕਾਰਕ ਸੰਚਾਰ ਵਿਚ ਜ਼ਿਆਦਾ ਪਾਰਦਰਸ਼ਤਾ ਲਿਆਉਣਾ ਵੀ ਇਹਨਾਂ ਕਦਮਾਂ ਵਿਚ ਸ਼ਾਮਲ ਹੈ, ਜਿਸ ਦੇ ਤਹਿਤ ਵਿਭਾਗ ਦੇ ਹਰ ਸੰਚਾਰ ‘ਤੇ ਕੰਪਿਊਟਰ ਨਾਲ ਤਿਆਰ ਕੀਤਾ ਗਿਆ ਦਸਤਾਵੇਜ਼ ਪਛਾਣ ਨੰਬਰ ਹੁੰਦਾ ਹੈ।
Tax
ਡਿਜ਼ੀਟਲ ਲੈਣ-ਦੇਣ ਅਤੇ ਭੁਗਤਾਨ ਦੇ ਇਲੈਕਟ੍ਰਾਨਿਕ ਮੋਡ ਜਾਂ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਲਈ ਵੀ ਕਈ ਉਪਾਅ ਕੀਤੇ ਗਏ ਹਨ। ਵਿਭਾਗ ਨੇ ਕੋਰੋਨਾ ਮਹਾਂਮਾਰੀ ਦੌਰਾਨ ਕਰਦਾਤਾਵਾਂ ਕਈ ਤਰ੍ਹਾਂ ਦੇ ਫਾਇਦੇ ਦਿੱਤੇ, ਜਿਨ੍ਹਾਂ ਦੇ ਤਹਿਤ ਰਿਟਰਨ ਦਾਖਲ ਕਰਨ ਲਈ ਸਮਾਂ ਸੀਮਾਂ ਵਧਾ ਦਿੱਤੀ ਗਈ ਹੈ ਅਤੇ ਕਰਦਾਤਾਵਾਂ ਦੇ ਹੱਥਾਂ ਵਿਚ ਨਕਦੀ ਪ੍ਰਵਾਹ ਵਧਾਉਣ ਲਈ ਤੇਜ਼ੀ ਨਾਲ ਰਿਫੰਡ ਜਾਰੀ ਕੀਤੇ ਗਏ ਹਨ।