
ਏਲੈਕਸੀ ਲਿਓਨੋਵ ਨੇ ਮਾਸਕੋ ‘ਚ ਲਏ ਆਖਰੀ ਸਾਹ
ਨਵੀਂ ਦਿੱਲੀ: ਪੁਲਾੜ 'ਚ ਸਭ ਤੋਂ ਪਹਿਲਾਂ ਸੈਰ ਕਰਨ ਵਾਲੇ ਰੂਸੀ ਪੁਲਾੜ ਯਾਤਰੀ ਏਲੈਕਸੀ ਲਿਓਨੋਵ ਦੀ ਸ਼ੁੱਕਰਵਾਰ ਨੂੰ ਮਾਸਕੋ 'ਚ ਮੌਤ ਹੋ ਗਈ। ਦਅਰਸਲ 85 ਸਾਲਾ ਲਿਓਨੋਵ ਲੰਬੇ ਸਮੇਂ ਤੋਂ ਬਿਮਾਰ ਸੀ। ਇਸ ਸੰਬੰਧ ‘ਚ ਰੂਸੀ ਪੁਲਾੜ ਏਜੰਸੀ ਰੋਸਕੋਮੋਸ ਨੇ ਇਹ ਜਾਣਕਾਰੀ ਦਿੰਦਿਆ ਕਿਹਾ ਕਿ ਏਲੈਕਸੀ ਲਿਓਨੋਵ ਨੂੰ ਦੇਸ਼ ਦਾ ਸਰਬ-ਉੱਚ ਸਨਮਾਨ 'ਹੀਰੋ ਆਫ ਦਿ ਸੋਵੀਅਤ ਯੂਨੀਅਨ' ਨਾਲ ਦੋ ਵਾਰ ਸਨਮਾਨਿਤ ਵੀ ਕੀਤਾ ਗਿਆ ਸੀ।
Photo
ਦੱਸਣਯੋਗ ਹੈ ਕਿ ਲਿਓਨੋਵ ਪੁਲਾੜ ਯਾਤਰੀ ਤੋਂ ਇਲਾਵਾ ਲੇਖਕ ਤੇ ਕਲਾਕਾਰ ਵੀ ਸਨ ਅਤੇ ਉਨ੍ਹਾਂ ਰੂਸ ਦੀ ਹਵਾਈ ਫ਼ੌਜ 'ਚ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਸਨ।ਇਸ ਤੋਂ ਇਲਾਵਾ ਲਿਓਨੋਵ ਪੁਲਾੜ 'ਚ ਜਾਣ ਵਾਲੇ ਪਹਿਲੇ ਵਿਅਕਤੀ ਯੂਰੀ ਗਾਗਰਿਨ ਦੇ ਕਰੀਬੀ ਦੋਸਤ ਵੀ ਸਨ।ਜਿੱਥੇ ਗਾਗਰਿਨ 1961 'ਚ ਪੁਲਾੜ 'ਚ ਪਹੁੰਚੇ ਸਨ। ਉੱਥੇ ਹੀ ਇਸ ਤੋਂ ਚਾਰ ਸਾਲ ਬਾਅਦ ਮਾਰਚ, 1965 'ਚ ਵਾਸਕੋਦ-2 ਮਿਸ਼ਨ ਤਹਿਤ ਲਿਓਨੋਵ ਤੇ ਉਨ੍ਹਾਂ ਦੇ ਸਾਥੀ ਪਾਵੇਲ ਬੇਲਾਯੇਵ ਪੁਲਾੜ ਰਵਾਨਾ ਹੋਏ ਸਨ।
Photo
ਕਾਬਲੇਗੌਰ ਹੈ ਕਿ ਇਸ ਮਿਸ਼ਨ ਦੌਰਾਨ 18 ਮਾਰਚ, 1965 ਨੂੰ ਲਿਓਨੋਵ ਪੁਲਾੜ ਯਾਨ ਤੋਂ ਬਾਹਰ ਨਿਕਲੇ ਤੇ 12 ਮਿੰਟ 9 ਸੈਕਿੰਡ ਤਕ ਉਹਨਾਂ ਸੈਰ ਵੀ ਕੀਤੀ। ਵਾਸਕੋਦ 2 ਮਿਸ਼ਨ ਤੇ ਸੈਰ ਕਰਨੀ ਪੂਰੀ ਤਰ੍ਹਾਂ ਸਫ਼ਲ ਰਹੀ ਸੀ ਪਰ ਧਰਤੀ 'ਤੇ ਪਰਤਦੇ ਸਮੇਂ ਸਾਇਬੇਰੀਆ 'ਚ ਯਾਨ ਹਾਦਸਗ੍ਰਸਤ ਹੋ ਗਿਆ ਸੀ। ਜਿਸ ਤੋਂ ਬਾਅਦ ਲਿਓਨੋਵ ਅਤੇ ਹੋਰ ਪੁਲਾੜ ਯਾਤਰੀ ਸਾਇਬੇਰੀਆ ਦੇ ਜੰਗਲਾਂ ਚਲੇ ਗਏ।
Photo
ਉੱਥੇ ਹੀ ਲਿਓਨੋਵ ਦੇ ਸਹਾਇਕ ਨੇ ਕਿਹਾ ਕਿ ਲਿਓਨੋਵ ਦੀ ਲੰਬੀ ਬਿਮਾਰੀ ਤੋਂ ਬਾਅਦ ਮਾਸਕੋ ਦੇ ਹਸਪਤਾਲ ‘ਚ ਆਖਰੀ ਸਾਹ ਲਏ ਹਨ।ਦੱਸ ਦੇਈਏ ਕਿ ਲਿਓਨੋਵ ਨੇ ਜੁਲਾਈ, 1975 'ਚ ਸੋਯੂਜ-ਅਪੋਲੋ ਮੁਹਿੰਮ ਤਹਿਤ ਭੇਜੇ ਗਏ ਸੋਯੂਜ ਯਾਨ ਦੀ ਅਗਵਾਈ ਵੀ ਕੀਤੀ ਸੀ। ਇਹ ਅਮਰੀਕਾ ਤੇ ਰੂਸ ਦਾ ਪਹਿਲਾ ਸਾਂਝਾ ਪੁਲਾੜ ਮਿਸ਼ਨ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।