ਮੱਧ ਪ੍ਰਦੇਸ਼, ਛੱਤੀਸਗੜ੍ਰ੍ਹ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਚੰਗੇ ਪ੍ਰਦਰਸ਼ਨ ਦਾ ਸਿਹਰਾ ਪਾਰਟੀ ਆਗੂ ਰਾਹੁਲ ਗਾਂਧੀ ਨੂੰ ਦੇ ਰਹੇ ਹਨ........
ਨਵੀਂ ਦਿੱਲੀ : ਮੱਧ ਪ੍ਰਦੇਸ਼, ਛੱਤੀਸਗੜ੍ਰ੍ਹ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਚੰਗੇ ਪ੍ਰਦਰਸ਼ਨ ਦਾ ਸਿਹਰਾ ਪਾਰਟੀ ਆਗੂ ਰਾਹੁਲ ਗਾਂਧੀ ਨੂੰ ਦੇ ਰਹੇ ਹਨ। ਰਾਹੁਲ ਨੇ ਚੋਣਾਂ ਵਾਲੇ ਰਾਜਾਂ ਵਿਚ ਕੁੱਝ ਹਫ਼ਤਿਆਂ ਅੰਦਰ 82 ਸਭਾਵਾਂ ਅਤੇ ਸੱਤ ਰੋਡ ਸ਼ੋਅ ਕੀਤੇ ਸਨ। ਕਾਂਗਰਸ ਆਗੂ ਅਸ਼ੋਕ ਗਹਿਲੋਤ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਖ਼ਾਸਕਰ ਰਾਜਸਥਾਨ ਵਿਚ ਪਾਰਟੀ ਦੇ ਚੰਗੇ ਪ੍ਰਦਰਸ਼ਨ ਦਾ ਸਿਹਰਾ ਰਾਹੁਲ ਗਾਂਧੀ ਦੀ ਅਗਵਾਈ ਨੂੰ ਜਾਂਦਾ ਹੈ। ਰਾਹੁਲ ਨੇ 7 ਅਕਤੂਬਰ ਨੂੰ ਚੋਣ ਕਮਿਸ਼ਨ ਦੁਆਰਾ ਚੋਣ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਮਗਰੋਂ ਸੱਭ ਤੋਂ ਜ਼ਿਆਦਾ 25 ਰੈਲੀਆਂ ਮੱਧ ਪ੍ਰਦੇਸ਼ ਵਿਚ ਕੀਤੀਆਂ ਅਤੇ ਚਾਰ ਰੋਡ ਸ਼ੋਅ ਕੀਤੇ।
ਰਾਹੁਲ ਨੇ ਰਾਜਸਥਾਨ ਅਤੇ ਛੱਤੀਸਗੜ੍ਹ ਵਿਚ 19-19 ਰੈਲੀਆਂ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਰਾਜਸਥਾਨ ਵਿਚ 2 ਅਤੇ ਛੱਤੀਸਗੜ੍ਹ ਵਿਚ ਇਕ ਰੋਡ ਸ਼ੋਅ ਕੀਤਾ।
ਤੇਲੰਗਾਨਾ ਵਿਚ ਉਨ੍ਹਾਂ 17 ਰੈਲੀਆਂ ਕੀਤੀਆਂ ਹਾਲਾਂਕਿ ਇਥੇ ਪਾਰਟੀ ਹੱਥ ਨਿਰਾਸ਼ਾ ਲੱਗੀ। ਕਾਂਗਰਸ ਦੇ ਸੀਨੀਅਰ ਆਗੂ ਨੇ ਕਿਹਾ ਕਿ ਇਹ ਚੋਣ ਨਤੀਜੇ ਇਸ ਗੱਲ ਦਾ ਸਬੂਤ ਹਨ ਕਿ ਲੋਕ ਰਾਹੁਲ ਗਾਂਧੀ ਨੂੰ ਰਾਸ਼ਟਰੀ ਨੇਤਾ ਵਜੋਂ ਪ੍ਰਵਾਨ ਕਰ ਰਹੇ ਹਨ। ਆਮ ਚੋਣਾਂ ਦੇ ਸਨਮੁਖ ਕਾਂਗਰਸ ਲਈ ਇਹ ਸ਼ੁਭ ਸੰਕੇਤ ਹੈ। (ਏਜੰਸੀ)