
ਦਿੱਲੀ ਦੇ ਸਭ ਤੋਂ ਉਮਰਦਰਾਜ਼ ਵੋਟਰ ਹਨ ਬਚਨ ਸਿੰਘ
ਨਵੀਂ ਦਿੱਲੀ- ਦਿੱਲੀ ਵਿਚ ਬੀਤੇ ਦਿਨ ਪਈਆਂ ਲੋਕ ਸਭਾ ਦੀਆਂ ਵੋਟਾਂ ਦੌਰਾਨ ਭਾਵੇਂ ਕੇਜਰੀਵਾਲ, ਸ਼ੀਲਾ ਦੀਕਸ਼ਤ, ਸੁਸ਼ਮਾ ਸਵਰਾਜ, ਸੋਨੀਆ ਗਾਂਧੀ ਸਮੇਤ ਕਈ ਵੱਡੇ-ਵੱਡੇ ਆਗੂਆਂ ਨੇ ਵੋਟਾਂ ਪਾਈਆਂ ਪਰ ਇਨ੍ਹਾਂ ਸਾਰਿਆਂ ਤੋਂ ਬਾਅਦ ਵੀ ਦਿੱਲੀ ਦਾ ਇਕ ਵੋਟਰ ਜ਼ਿਆਦਾ ਚਰਚਾ ਵਿਚ ਰਿਹਾ ਉਹ ਹੈ ਇਕ ਸਿੱਖ ਸਰਦਾਰ ਬਾਬਾ ਬਚਨ ਸਿੰਘ ਦਰਅਸਲ ਬਚਨ ਸਿੰਘ ਇਸ ਵਜ੍ਹਾ ਕਰਕੇ ਚਰਚਾ ਵਿਚ ਰਿਹਾ ਕਿਉਂਕਿ ਉਹ 111 ਸਾਲ ਦੀ ਉਮਰ ਦੇ ਨਾਲ ਦਿੱਲੀ ਦੇ ਸਭ ਤੋਂ ਉਮਰਦਰਾਜ਼ ਵੋਟਰ ਹਨ।
Bachan Singh
111 ਸਾਲਾਂ ਦੇ ਬਚਨ ਸਿੰਘ ਨੇ ਐਤਵਾਰ ਨੂੰ ਪੱਛਮੀ ਦਿੱਲੀ ਦੇ ਤਿਲਕ ਨਗਰ ਦੇ ਪੋਲਿੰਗ ਬੂਥ 'ਤੇ ਜਾ ਕੇ ਅਪਣਾ ਵੋਟ ਪਾਇਆ। ਬਚਨ ਸਿੰਘ ਇਕ ਵੀਲ੍ਹ ਚੇਅਰ 'ਤੇ ਬੈਠ ਕੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਪੋਲਿੰਗ ਬੂਥ 'ਤੇ ਪਹੁੰਚੇ। ਜਿੱਥੇ ਉਨ੍ਹਾਂ ਦੇ ਰਿਸ਼ੇਤੇਦਾਰਾਂ ਅਤੇ ਹੋਰ ਸ਼ੁਭਚਿੰਤਕਾਂ ਨੇ ਉਨ੍ਹਾਂ ਨੂੰ ਵਧਾਈ ਦਿਤੀ। ਹੋਰ ਤਾਂ ਹੋਰ ਕੁੱਝ ਲੋਕਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਵੀ ਭੇਂਟ ਕੀਤੇ।
Bachan Singh
ਬਚਨ ਸਿੰਘ 2015 ਦੀਆਂ ਵਿਧਾਨ ਸਭਾ ਚੋਣਾਂ ਤਕ ਸਾਈਕਲ 'ਤੇ ਵੋਟ ਪਾਉਣ ਲਈ ਆਉਂਦੇ ਸਨ ਪਰ ਇਸ ਵਾਰ ਉਹ ਚੋਣ ਅਧਿਕਾਰੀਆਂ ਨਾਲ ਗੱਡੀ ਵਿਚ ਪੋਲਿੰਥ ਬੂਥ ਤੇ ਪਹੁੰਚੇ। ਜਿਥੋਂ ਉਨ੍ਹਾਂ ਨੂੰ ਵ੍ਹੀਲਚੇਅਰ 'ਤੇ ਬਿਠਾ ਕੇ ਅੰਦਰ ਲਿਜਾਇਆ ਗਿਆ। ਬਚਨ ਸਿੰਘ ਨੇ ਕਿਹਾ ਕਿ ਉਹ ਸਿਰਫ਼ ਉਸ ਨੂੰ ਵੋਟ ਦੇਣਗੇ। ਜਿਸ ਨੇ ਉਨ੍ਹਾਂ ਲਈ ਕੰਮ ਕੀਤਾ ਹੈ।
Bachan Singh
ਉਨ੍ਹਾਂ ਨੂੰ ਨਹੀਂ ਪਤਾ ਕਿ ਆਮ ਆਦਮੀ ਪਾਰਟੀ ਵੀ ਕੋਈ ਪਾਰਟੀ ਹੈ ਅਤੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਹਨ। ਜ਼ਿੰਦਗੀ ਦੇ 11 ਦਹਾਕੇ ਹੰਢਾਅ ਚੁੱਕੇ ਬਚਨ ਸਿੰਘ ਦੇ ਪੁੱਤਰ 63 ਸਾਲਾ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਲਈ ਚੋਣਾਂ ਵਿਚ ਮੁਕਾਬਲਾ ਸਿਰਫ਼ ਕਾਂਗਰਸ ਅਤੇ ਭਾਜਪਾ ਵਿਚਾਲੇ ਹੀ ਹੈ। ਜਸਬੀਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿਤਾ ਨੇ 1951 ਤੋਂ ਬਾਅਦ ਹੋਈਆਂ ਹਰ ਚੋਣਾਂ ਵਿਚ ਵੋਟ ਪਾਈ ਹੈ।