
ਉੱਤਰਾਖੰਡ ਦੀ ਸੀਨੀਅਰ ਕਾਂਗਰਸੀ ਨੇਤਾ ਇੰਦਰਾ ਹਿਰਦੇਸ਼ ਦਾ ਹੋਇਆ ਦਿਹਾਂਤ। ਪਾਰਟੀ ਬੈਠਕ ਵਿਚ ਸ਼ਾਮਲ ਹੋਣ ਆਈ ਸੀ ਦਿੱਲੀ।
ਨਵੀਂ ਦਿੱਲੀ: ਉੱਤਰਾਖੰਡ ਦੀ ਸੀਨੀਅਰ ਕਾਂਗਰਸੀ ਨੇਤਾ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਇੰਦਰਾ ਹਿਰਦੇਸ਼ (Indira Hridayesh) ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਉਹ ਪਾਰਟੀ ਬੈਠਕ ਵਿਚ ਸ਼ਾਮਲ ਹੋਣ ਲਈ ਦਿੱਲੀ ਆਈ ਹੋਈ ਸੀ। ਜਾਣਕਾਰੀ ਅਨੁਸਾਰ ਉੱਤਰਾਖੰਡ ਭਵਨ (Uttarakhand Bhawan) ਵਿਚ ਹੀ ਉਹਨਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਹਲਦਵਾਨੀ ਲਿਆਂਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ-ਅਣਜਾਣ ਏਜੰਸੀਆਂ ਦੀ ਬੇਨਤੀ ’ਤੇ Twitter ਨੇ ਭੇਜਿਆ ਕਾਰਟੂਨਿਸਟ ਮੰਜੁਲ ਸਮੇਤ ਤਿੰਨ ਨੂੰ ਨੋਟਿਸ
Indira Hridayesh
80 ਸਾਲਾ ਇੰਦਰਾ ਹਿਰਦੇਸ਼ ਪਿਛਲੇ 47 ਸਾਲਾਂ ਤੋਂ ਰਾਜਨੀਤੀ ਵਿੱਚ ਸਰਗਰਮ ਸੀ। ਉਹ ਕਾਂਗਰਸ ਦੀ ਪਿਛਲੀ ਰਾਜ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹੀ। ਕਾਂਗਰਸ ਦੇ ਰਾਜ ਇੰਚਾਰਜ ਦੇਵੇਂਦਰ ਯਾਦਵ ਨੇ ਦੱਸਿਆ ਕਿ ਇੰਦਰਾ ਪਾਰਟੀ ਬੈਠਕ ਵਿਚ ਹਿੱਸਾ ਲੈਣ ਲਈ ਦਿੱਲੀ ਆਏ ਹੋਏ ਸਨ, ਜਿਥੇ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ-ਸਰਕਾਰੀ ਸਕੂਲਾਂ 'ਚ ਵਿਦੇਸ਼ੀ ਭਾਸ਼ਾਵਾਂ ਨੂੰ ਲੈ ਕੇ ਕੈਪਟਨ ਨੇ ਸਿੱਖਿਆ ਵਿਭਾਗ ਨੂੰ ਦਿੱਤੇ ਇਹ ਹੁਕਮ
ਕਾਂਗਰਸ (Congress) ਪਾਰਟੀ ਦੇ ਨੇਤਾਵਾਂ ਨੇ ਉਤਰਾਖੰਡ ਦੀ ਸੀਨੀਅਰ ਕਾਂਗਰਸੀ ਨੇਤਾ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਦਿੱਲੀ ਵਿਚ ਡਾ. ਹਿਰਦੇਸ਼ ਦੀ ਮੌਤ ਦੀ ਖ਼ਬਰ ਆਉਣ ਤੋਂ ਬਾਅਦ, ਕਾਂਗਰਸ ਨੇਤਾ ਅਲਕਾ ਲਾਂਬਾ, ਅਨਿਲ ਚੌਧਰੀ, ਸਰਲ ਪਟੇਲ ਸਣੇ ਕਈ ਨੇਤਾਵਾਂ ਨੇ ਇਸ 'ਤੇ ਦੁੱਖ ਜਤਾਇਆ ਹੈ।
Indira Hridayesh
ਇਹ ਵੀ ਪੜ੍ਹੋ-ਦਿੱਲੀ ਸਰਕਾਰ ਨੇ ਲੱਗੀਆਂ ਪਾਬੰਦੀਆਂ 'ਚ ਦਿੱਤੀ ਢਿੱਲ, ਕੱਲ੍ਹ ਤੋਂ ਖੁੱਲ੍ਹਣਗੇ ਦੁਕਾਨਾਂ ਤੇ ਮਾਲ
ਦੱਸ ਦੇਈਏ ਕਿ ਇਸ ਸਾਲ ਮਾਰਚ ਵਿੱਚ ਸ੍ਰੀਨਗਰ ਗੜ੍ਹਵਾਲ ‘ਚ ਕਾਂਗਰਸ ਦੀ ਹੋਈ ਜਨ ਆਕਰੋਸ਼ ਰੈਲੀ ਵਿੱਚ ਸ਼ਾਮਲ ਹੋਣ ਦੌਰਾਨ ਇੰਦਰਾ ਹਿਰਦੇਸ਼ ਦੀ ਸਿਹਤ ਵਿਗ੍ਹੜ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਰਿਸ਼ੀਕੇਸ਼ ਏਮਜ਼ (AIIMS) ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਤੋਂ ਪਹਿਲਾਂ ਦਸੰਬਰ ਵਿੱਚ ਉਹ ਕੋਰੋਨਾ (Coronavirus) ਸੰਕਰਮਿਤ ਵੀ ਹੋ ਗਏ ਸਨ।