ਮਦਰੱਸੇ ਦੇ ਵਿਦਿਆਰਥੀ ਦੇ ਮਾਮਲੇ ਦਾ ਸੱਚ ਆਇਆ ਸਾਹਮਣੇ
Published : Jul 13, 2019, 7:17 pm IST
Updated : Jul 13, 2019, 7:17 pm IST
SHARE ARTICLE
Unnao police claimed no one forced madrasa children to chant jai shri ram
Unnao police claimed no one forced madrasa children to chant jai shri ram

ਪੁਲਿਸ ਨੇ ਕੀਤਾ ਖੁਲਾਸਾ

ਨਵੀਂ ਦਿੱਲੀ: ਉਨਾਵ ਵਿਚ ਮਦਰੱਸੇ ਦੇ ਬੱਚੇ ਤੋਂ ਜ਼ਬਰਦਸਤੀ ਜੈ ਸ਼੍ਰੀ ਰਾਮ ਦੇ ਨਾਅਰੇ ਲਗਵਾਉਣ ਦੇ ਮਾਮਲੇ ਵਿਚ ਇਕ ਨਵਾਂ ਮੋੜ ਆਇਆ ਹੈ। ਉਨਾਵ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫ਼ੁਟੇਜ ਦੀ ਜਾਂਚ ਤੋਂ ਬਾਅਦ ਪਤਾ ਚੱਲਿਆ ਹੈ ਕਿ ਐਫਆਈਆਰ ਵਿਚ ਜਿਹਨਾਂ 4 ਲੋਕਾਂ ਦੇ ਨਾਮ ਹਨ ਉਹ ਮੌਕੇ ਮੌਜੂਦ ਨਹੀਂ ਸਨ। ਪੁਲਿਸ ਮੁਤਾਬਕ ਮਦਰੱਸੇ ਦੇ ਬੱਚੇ ਦੀ ਇਕ ਵਿਅਕਤੀ ਨਾਲ ਲੜਾਈ ਹੋ ਗਈ ਸੀ ਜਿਸ ਤੋਂ ਬਾਅਦ ਵਿਵਾਦ ਵਧ ਗਿਆ ਸੀ।

ਪੁਲਿਸ ਨੇ ਇਸ ਮਾਮਲੇ ਵਿਚ ਇਕ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅੱਜੇ ਜਾਂਚ ਕਰ ਰਹੀ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਜ਼ਬਰਦਸਤੀ ਜੈ ਸ਼੍ਰੀ ਰਾਮ ਦੇ ਨਾਅਰੇ ਲਗਵਾਉਣ ਵਾਲੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ। ਮਦਰੱਸੇ ਦੇ ਮੌਲਵੀ ਨੇ ਆਰੋਪ ਲਗਾਇਆ ਸੀ ਕਿ ਮਦਰੱਸੇ ਦੇ ਬੱਚਿਆਂ ਤੋਂ ਜ਼ਬਰਦਸਤੀ ਜੈ ਸ਼੍ਰੀ ਰਾਮ ਦੇ ਨਾਅਰੇ ਲਗਵਾ ਕੇ ਕੁੱਟਿਆ ਗਿਆ ਸੀ। ਮਾਮਲਾ ਵਧਦਾ ਦੇਖ ਪੁਲਿਸ ਨੇ ਕੁੱਝ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ।

Police Police

ਹਿਰਾਸਤ ਵਿਚ ਲਏ ਗਏ ਆਰੋਪੀਆਂ ਦੇ ਸਮਰਥਨ ਵਿਚ ਹਿੰਦੂ ਯੂਵਾ ਵਾਹਿਨੀ ਆ ਗਈ ਸੀ। ਹਿੰਦੂ ਯੂਵਾ ਵਾਹਿਨੀ ਅਤੇ ਬਾਕੀ ਹਿੰਦੂ ਸੰਗਠਨਾਂ ਦੇ ਕੁੱਝ ਵਰਕਰਾਂ ਨੇ ਆਰੋਪੀਆਂ ਦੇ ਸਮਰਥਨ ਵਿਚ ਉਨਾਵ ਵਿਚ ਕੋਤਵਾਲੀ ਦਾ ਘਿਰਾਉ ਕਰ ਕੇ ਭਿਆਨਕ ਅੰਦੋਲਨ ਦੀ ਧਮਕੀ ਦਿੱਤੀ ਸੀ। ਉਨਾਵ ਦੇ ਸੀਓ ਸਿਟੀ ਉਮੇਸ਼ ਕੁਮਾਰ ਤਿਆਗੀ ਨੇ ਦਸਿਆ ਸੀ ਕਿ ਜਾਮਾ ਮਸਜਿਦ ਦੇ ਮਦਰੱਸਾ ਦਾਰੂਲ ਉਲੂਮ ਦੇ ਬੱਚੇ ਦਾ ਹਾਫ਼ ਡੇ ਹੁੰਦਾ ਹੈ।

ਉਸ ਦਿਨ ਉਹ ਜੀਆਈਸੀ ਇੰਟਰ ਕਾਲਜ ਦੇ ਗ੍ਰਾਉਂਡ ਵਿਚ ਕ੍ਰਿਕਟ ਖੇਡਣ ਗਿਆ ਸੀ। ਉੱਥੇ ਮੌਜੂਦ ਕੁੱਝ ਲੋਕਾਂ ਨਾਲ ਬੱਚਿਆਂ ਦੀ ਲੜਾਈ ਹੋ ਗਈ ਤੇ ਮਾਮਲਾ ਮਾਰਕੁੱਟ ਤਕ ਪਹੁੰਚ ਗਿਆ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement