
ਇਸ ਦੇ ਪੂਰਾ ਹੋਣ ਤੋਂ ਬਾਅਦ ਰੂਸ ਤੋਂ ਭਾਰਤ ਲਈ ਸਿੱਧਾ ਵਪਾਰ ਮਾਰਗ ਤਿਆਰ ਹੋ ਜਾਵੇਗਾ।
ਮਾਸਕੋ: ਭਾਰਤ ਅਤੇ ਖਾੜੀ ਦੇਸ਼ਾਂ ਨੂੰ ਜੋੜਨ ਵਾਲੇ ਟਰਾਂਸਪੋਰਟ ਨੈੱਟਵਰਕ ਨੂੰ ਪੂਰਾ ਕਰਨ ਲਈ ਰੂਸ ਅਤੇ ਈਰਾਨ ਵਿਚਾਲੇ ਸਮਝੌਤਾ ਹੋ ਗਿਆ ਹੈ। ਪਛਮੀ ਸਮੁੰਦਰੀ ਮਾਰਗਾਂ ਨੂੰ ਬਾਈਪਾਸ ਕਰਨ ਵਾਲਾ ਇਹ ਟਰਾਂਸਪੋਰਟ ਨੈੱਟਵਰਕ ਤਿੰਨ ਸਾਲਾਂ ਵਿਚ ਪੂਰਾ ਹੋ ਜਾਵੇਗਾ। ਇਸ ਦੇ ਤਹਿਤ ਈਰਾਨ ਦੇ ਉਤਰ 'ਚ 164 ਕਿਲੋਮੀਟਰ ਲੰਬੀ ਰੇਲਵੇ ਲਾਈਨ ਬਣਾਈ ਜਾਵੇਗੀ।
ਇਹ ਵੀ ਪੜ੍ਹੋ: ਦੇਸ਼ ਤੋਂ ਬਾਹਰ ਕ੍ਰੈਡਿਟ ਕਾਰਡ ਦੀ ਵਰਤੋਂ ਕਰਨੀ ਹੋਵੇਗੀ ਮਹਿੰਗੀ, ਭਰਨਾ ਪਵੇਗਾ 20 ਫ਼ੀ ਸਦੀ ਟੈਕਸ
ਇਰਾਨ ਦੇ ਦਖਣੀ ਤੱਟ 'ਤੇ ਰੂਸ ਨਾਲ ਸਮੁੰਦਰੀ ਆਵਾਜਾਈ ਮਾਰਗ ਨੂੰ ਜੋੜਨ ਲਈ ਰੂਟ ਦਾ ਇਹੀ ਹਿੱਸਾ ਅਧੂਰਾ ਹੈ। ਇਸ ਦੇ ਪੂਰਾ ਹੋਣ ਤੋਂ ਬਾਅਦ ਰੂਸ ਤੋਂ ਭਾਰਤ ਲਈ ਸਿੱਧਾ ਵਪਾਰ ਮਾਰਗ ਤਿਆਰ ਹੋ ਜਾਵੇਗਾ। ਇਸ ਨੈੱਟਵਰਕ ਦੇ ਮੁਕੰਮਲ ਹੋਣ ਤੋਂ ਬਾਅਦ ਪਛਮੀ ਸਮੁੰਦਰੀ ਮਾਰਗਾਂ ਦੀ ਲੋੜ ਨਹੀਂ ਰਹੇਗੀ। ਰੂਸ ਅਤੇ ਈਰਾਨ ਦੋਵੇਂ ਪਛਮੀ ਦੇਸ਼ਾਂ ਦੁਆਰਾ ਲਗਾਈਆਂ ਗਈਆਂ ਸਖ਼ਤ ਆਰਥਕ ਅਤੇ ਵਿੱਤੀ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ: 2022 ਦੌਰਾਨ ਦੁਨੀਆਂ ਭਰ 'ਚ 883 ਲੋਕਾਂ ਨੂੰ ਦਿਤੀ ਗਈ ਸਜ਼ਾ-ਏ-ਮੌਤ, 2021 ਦੇ ਮੁਕਾਬਲੇ 53 ਫ਼ੀ ਸਦੀ ਜ਼ਿਆਦਾ
ਸਮੁੰਦਰੀ, ਰੇਲ ਅਤੇ ਸੜਕ ਰਾਹੀਂ, ਇਹ ਰਸਤਾ ਉਨ੍ਹਾਂ ਨੂੰ ਰੂਸ ਅਤੇ ਭਾਰਤ ਵਿਚਕਾਰ ਵਪਾਰ ਲਈ ਅਜਿਹਾ ਰਸਤਾ ਪ੍ਰਦਾਨ ਕਰਦਾ ਹੈ, ਜਿਸ ਵਿਚ ਉਨ੍ਹਾਂ ਨੂੰ ਪਛਮੀ ਦੇਸ਼ਾਂ ਦੇ ਪ੍ਰਭਾਵ ਹੇਠ ਸਮੁੰਦਰੀ ਰਸਤਿਆਂ ਤੋਂ ਨਹੀਂ ਲੰਘਣਾ ਪਵੇਗਾ। ਇਨ੍ਹਾਂ ਸਮੁੰਦਰੀ ਰਸਤਿਆਂ ਵਿਚ ਭੂਮੱਧ ਸਾਗਰ ਨੂੰ ਲਾਲ ਸਾਗਰ ਨਾਲ ਜੋੜਨ ਵਾਲੀ ਸੁਏਜ਼ ਨਹਿਰ ਵੀ ਸ਼ਾਮਲ ਹੈ, ਜਿਸ ਵਿਚੋਂ ਰੂਸੀ ਜਹਾਜ਼ਾਂ ਨੇ ਲੰਘਣਾ ਹੁੰਦਾ ਹੈ।