'ਸ੍ਰੀ ਗੁਰੂ ਰਵਿਦਾਸ ਮੰਦਰ ਦਾ ਤੁਰੰਤ ਉਸੇ ਸਥਾਨ 'ਤੇ ਪੁਨਰ ਨਿਰਮਾਣ ਕਰਵਾਏ ਕੇਂਦਰ ਸਰਕਾਰ'
Published : Aug 13, 2019, 6:11 pm IST
Updated : Aug 13, 2019, 6:11 pm IST
SHARE ARTICLE
Demolition of Sri Guru Ravidas temple :LoP Harpal Singh Cheema meets union minister Hardeep Puri
Demolition of Sri Guru Ravidas temple :LoP Harpal Singh Cheema meets union minister Hardeep Puri

ਕੇਂਦਰੀ ਮੰਤਰੀ ਪੁਰੀ ਨੂੰ ਮਿਲੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ

ਨਵੀਂ ਦਿੱਲੀ : ਕੌਮੀ ਰਾਜਧਾਨੀ ਦਿੱਲੀ ਦੇ ਤੁਗਲਕਾਬਾਦ ਸਥਿਤ 540 ਸਾਲ ਪੁਰਾਣੇ ਇਤਿਹਾਸਕ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਸੱਤਾਧਾਰੀ ਭਾਜਪਾ ਦੇ ਕੰਟਰੋਲ ਵਾਲੀ ਦਿੱਲੀ ਵਿਕਾਸ ਅਥਾਰਿਟੀ ਵਲੋਂ ਢਹਿ-ਢੇਰੀ ਕਰਨ ਦੇ ਵਿਰੁਧ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਕ ਉੱਚ-ਪਧਰੀ ਵਫ਼ਦ ਸਮੇਤ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮਿਲੇ।

Harpal Singh CheemaHarpal Singh Cheema

ਵਫ਼ਦ 'ਚ 'ਆਪ' ਦੇ ਸੀਨੀਅਰ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਤੁਲਗਕਾਬਾਦ ਦੀ ਮੰਦਰ ਕਮੇਟੀ ਦਾ ਪੰਜ ਮੈਂਬਰ ਵਫ਼ਦ, ਸਾਬਕਾ ਅਕਾਲੀ ਸੰਸਦ ਚਰਨਜੀਤ ਸਿੰਘ ਅਟਵਾਲ, ਸਾਬਕਾ ਆਈਏਐਸ ਅਧਿਕਾਰੀ ਐਸ.ਆਰ. ਲੱਧੜ, ਲੋਕ ਜਨਸ਼ਕਤੀ ਕਿਰਨਜੀਤ ਸਿੰਘ ਗਹਿਰੀ ਸਮੇਤ ਦੋ ਦਰਜਨ ਦੇ ਕਰੀਬ ਨੁਮਾਇੰਦੇ ਸਾਮਲ ਸਨ।

Kultar Singh SandhwanKultar Singh Sandhwan

'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 'ਆਪ' ਇਸ ਤਰ੍ਹਾਂ ਦੇ ਧਾਰਮਿਕ, ਭਾਵਨਾਤਮਕ ਅਤੇ ਸਮਾਜਿਕ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਸੰਵੇਦਨਸ਼ੀਲ ਮੁੱਦਿਆਂ 'ਤੇ ਸਿਆਸਤ ਨਹੀਂ ਕਰਦੀ। ਇਹੋ ਕਾਰਨ ਹੈ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕ ਸਾਂਝੇ ਵਫ਼ਦ ਦੇ ਮੈਂਬਰ ਵਜੋਂ ਹਰਦੀਪ ਸਿੰਘ ਪੁਰੀ ਨੂੰ ਸ੍ਰੀ ਗੁਰੂ ਰਵਿਦਾਸ ਮੰਦਰ ਦੀ ਇਤਿਹਾਸਕ ਅਤੇ ਧਾਰਮਕ ਮਹੱਤਤਾ ਦੱਸਦੇ ਹੋਏ ਮੰਦਰ ਦੀ ਤੁਰੰਤ ਪੁਨਰ-ਉਸਾਰੀ ਅਤੇ ਮੰਦਰ ਦੀ ਬਾਕੀ ਜ਼ਮੀਨ 'ਤੇ ਸ੍ਰੀ ਗੁਰੂ ਰਵਿਦਾਸ ਰਿਸਰਚ ਸੈਂਟਰ ਦੀ ਸਥਾਪਨਾ ਕੀਤੀ ਜਾਵੇ। ਤਾਂ ਕਿ ਉਨ੍ਹਾਂ ਕਰੋੜਾਂ ਲੋਕਾਂ ਦੀਆਂ ਆਹਤ ਹੋਈਆਂ ਧਾਰਮਕ ਭਾਵਨਾਵਾਂ 'ਤੇ ਮਲ੍ਹਮ ਲੱਗ ਸਕੇ ਅਤੇ ਦਿੱਲੀ, ਪੰਜਾਬ ਸਮੇਤ ਦੇਸ਼ ਅੰਦਰ ਕਾਨੂੰਨ ਵਿਵਸਥਾ ਦੀ ਸਥਿਤੀ ਬੇਵਜ੍ਹਾ, ਚੁਨੌਤੀਆਂ ਦਾ ਸਾਹਮਣਾ ਨਾ ਕਰੇ। ਪੰਜਾਬ ਅਤੇ ਦੇਸ਼ ਦੇ ਆਮ ਨਾਗਰਿਕ ਪਰੇਸ਼ਾਨ ਨਾ ਹੋਣ।

Hardeep Singh PuriHardeep Singh Puri

ਇਸ ਮੌਕੇ ਮੀਡੀਆ ਨੂੰ ਮੁਖ਼ਾਤਬ ਹੁੰਦਿਆਂ ਹਰਪਾਲ ਸਿੰਘ ਚੀਮਾ ਨੇ ਜਿੱਥੇ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਡੀਡੀਏ ਵੱਲੋਂ ਢਾਹੇ ਜਾਣ ਲਈ ਭਾਜਪਾ ਦੀ ਸਖ਼ਤ ਆਲੋਚਨਾ ਕੀਤੀ, ਉੱਥੇ ਭਾਜਪਾ ਵੱਲੋਂ ਕੀਤੇ ਇਸ ਗੁਨਾਹ 'ਤੇ ਪਰਦਾ ਪਾਉਣ ਦੇ ਮਨਸੂਬੇ ਨਾਲ ਭਾਜਪਾ, ਬਾਦਲ ਦਲ, ਕਾਂਗਰਸ ਅਤੇ ਬਸਪਾ ਦੇ ਜ਼ਿੰਮੇਵਾਰ ਆਗੂਆਂ ਵੱਲੋਂ ਇਸ ਲਈ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਬਿਨਾ ਕਾਰਨ ਜ਼ਿੰਮੇਵਾਰ ਠਹਿਰਾਉਣ ਲਈ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਗੁੰਮਰਾਹਕੁੰਨ ਦੱਸਿਆ।
ਚੀਮਾ ਨੇ ਕਿਹਾ ਕਿ ਡੀਡੀਏ ਸਮੇਤ ਦਿੱਲੀ ਪੁਲਿਸ 'ਤੇ ਕੇਜਰੀਵਾਲ ਸਰਕਾਰ ਦਾ ਰੱਤੀ ਭਰ ਵੀ ਕੰਟਰੋਲ ਨਹੀਂ ਹੈ।

Demolition of Sri Guru Ravidas templeDemolition of Sri Guru Ravidas temple

ਡੀਡੀਏ ਅਤੇ ਪੁਲਿਸ ਦਿੱਲੀ ਦੇ ਉਪ ਰਾਜਪਾਲ ਰਾਹੀਂ ਸਿੱਧਾ ਕੇਂਦਰ ਸਰਕਾਰ ਦੇ ਕੰਟਰੋਲ 'ਚ ਹਨ। ਅਕਾਲੀ ਦਲ ਅਤੇ ਭਾਜਪਾ ਆਪਣੀ ਦਲਿਤ ਵਿਰੋਧੀ ਕਾਰਵਾਈ ਛੁਪਾਉਣ ਲਈ ਕੇਜਰੀਵਾਲ ਦਾ ਨਾਮ ਬਿਨਾਂ ਕਾਰਨ ਉਛਾਲ ਰਹੇ ਹਨ। ਅਜਿਹੀ ਹਲਕੀ ਸਿਆਸਤ ਅਕਾਲੀਆਂ ਅਤੇ ਭਾਜਪਾ ਨੂੰ ਮਹਿੰਗੀ ਪਵੇਗੀ, ਕਿਉਂਕਿ ਝੂਠੀ ਅਤੇ ਬੇ-ਬੁਨਿਆਦੀ ਬਿਆਨਬਾਜ਼ੀ ਜ਼ਿਆਦਾ ਦੇਰ ਟਿਕਦੀ ਨਹੀਂ। ਲੋਕ ਸਭ ਜਾਣਦੇ ਹਨ। ਚੀਮਾ ਨੇ ਪੰਜਾਬ ਦੇ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਸੋਚ ਸਮਝ ਕੇ ਬੋਲਣ ਦੀ ਸਲਾਹ ਦਿੰਦਿਆਂ ਕਿਹਾ ਕਿ ਮੰਦਰ ਢਾਹੇ ਜਾਣ ਵਾਲੇ ਮਾਮਲੇ 'ਚ ਕੇਜਰੀਵਾਲ ਸਰਕਾਰ ਦਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰਨ। ਚੀਮਾ ਨੇ ਕਿਹਾ ਕਿ 'ਚੰਦ 'ਤੇ ਥੁੱਕੋਗੇ ਤਾਂ ਆਪਣਾ ਮੂੰਹ ਹੀ ਗੰਦਾ ਕਰੋਗੇ।' ਭਾਜਪਾ ਅਤੇ ਅਕਾਲੀ ਦਲ ਵਾਂਗ ਇਸ ਮੁੱਦੇ 'ਤੇ ਕਾਂਗਰਸ ਵੀ ਬੋਲਣ ਜੋਗੀ ਨਹੀਂ ਕਿਉਂਕਿ 1986 'ਚ ਜਦ ਡੀਡੀਏ ਨੇ ਜ਼ਮੀਨ ਐਕੁਆਇਰ ਕੀਤੀ ਹੈ ਤਾਂ ਉਦੋਂ ਕੇਂਦਰ 'ਚ ਕਾਂਗਰਸ ਦੀ ਰਾਜੀਵ ਗਾਂਧੀ ਸਰਕਾਰ ਸੀ ਅਤੇ ਕਾਂਗਰਸ ਹੀ ਵਿਵਾਦ ਦੀ ਅਸਲ ਜੜ੍ਹ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement