
"ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਕੁੱਟਮਾਰ ਨਾਲ ਨਹੀਂ: ਪੁਲਿਸ
ਝਾਰਖੰਡ- ਝਾਰਖੰਡ ਦੇ ਖਰਸਾਵਾ ਵਿਚ ਕ਼ਰੀਬ ਢਾਈ ਮਹੀਨੇ ਪਹਿਲਾਂ ਚੋਰੀ ਦੇ ਇਲਜ਼ਾਮ ਵਿਚ ਭੀੜਕ ਹਿੰਸਾ ਦੇ ਸ਼ਿਕਾਰ ਤਬਰੇਜ਼ ਅੰਸਾਰੀ ਦੀ ਮੌਤ ਇੱਕ ਬੁਝਾਰਤ ਜਿਹੀ ਬਣਕੇ ਰਹਿ ਗਈ ਹੈ। ਪੁਲਿਸ ਨੇ ਪੋਸਟਮਾਰਟਮ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਹੁਣ ਇਹ ਕਿਹਾ ਕਿ ਅੰਸਾਰੀ ਦੀ ਮੌਤ ਮਾਰ ਕੁਟਾਈ ਨਾਲ ਨਹੀਂ। ਸਗੋਂ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਇਸ ਦਲੀਲ ਦੇ ਨਾਲ ਪੁਲਿਸ ਨੇ ਸਾਰੇ ਆਰੋਪੀਆਂ ਤੋਂ ਹੱਤਿਆ ਦੀ ਧਾਰਾ ਹਟਾ ਲਈ ਹੈ।
Tabrez Ansari murder case
ਉਥੇ ਹੀ ਤਬਰੇਜ਼ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਦਾ ਕਹਿਣਾ ਹੈ ਕਿ ਸੱਟਾਂ ਜਾਂ ਸਦਮੇ ਦੀ ਵਜ੍ਹਾ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ ਪਰ ਹੋ ਸਕਦਾ ਹੈ ਕਿ ਤਬਰੇਜ਼ ਨੂੰ ਸੱਟ ਦੀ ਵਜ੍ਹਾ ਨਾਲ ਦਿਲ ਦਾ ਦੌਰਾ ਨਾ ਪਿਆ ਹੋਵੇ। ਅਜਿਹੇ ਵਿਚ ਸਵਾਲ ਉੱਠਦਾ ਹੈ ਕਿ ਆਖਿਰ ਤਬਰੇਜ਼ ਅੰਸਾਰੀ ਦੀ ਮੌਤ ਹੋਈ ਕਿਵੇਂ। ਡਾਕਟਰ ਦਾਉਧਰ ਤਬਰੇਜ਼ ਦੀ ਪਤਨੀ ਦਾ ਕਹਿਣਾ ਹੈ ਕਿ ਪਹਿਲਾਂ ਇਸ ਮਾਮਲੇ ਵਿਚ ਦੋਸ਼ੀਆਂ ਉੱਤੇ ਧਾਰਾ 302 ਲਗਾਈ ਗਈ ਪਰ ਬਾਅਦ ਵਿਚ ਉਸਨੂੰ 304 ਵਿਚ ਤਬਦੀਲ ਕਰ ਦਿੱਤਾ ਗਿਆ।
ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਆਰੋਪੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਉਸਨੇ ਇਸ ਮਾਮਲੇ ਦੀ CBI ਵਲੋਂ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈਦੱਸ ਦਈਏ ਕਿ ਬਾਈਕ ਚੋਰੀ ਦੇ ਦੋਸ਼ ਵਿਚ ਤਬਰੇਜ਼ ਨੂੰ ਕਈ ਘੰਟਿਆਂ ਤੱਕ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਜਿਸਦੀ ਤਕਲੀਫ ਨਾ ਸਹਿੰਦਾ ਹੋਇਆ ,,ਉਹ ਆਪਣਾ ਦਮ ਤੋੜ ਗਿਆ।
Tabrez Ansari murder case
ਇਸ ਮਾਮਲੇ ਵਿਚ 11 ਆਰੋਪੀਆਂ ਤੇ 302 ਧਰਤਾ ਲਗਾਈ ਗਈ ਸੀ ਜੋ ਕਿ ਹੁਣ ਹਟਾ ਲਈ ਗਈ ਹੈ। ਭੀੜਕ ਹਿੰਸਾ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਹਿਲਾਂ ਵੀ ਦੇਸ਼ ਵਿਚ ਕਈ ਲੋਕ ਇਸੇ ਤਰ੍ਹਾਂ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ ਹੁਣ ਦੇਖਣਾ ਹੋਵੇਗਾ ਕਿ ਤਬਰੇਜ਼ ਦੀ ਪਤਨੀ ਵਲੋਂ ਕੀਤੀ CBI ਜਾਂਚ ਦੀ ਮੰਗ ਪੂਰੀ ਹੋਵੇਗੀ ਜਾਂ ਨਹੀਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।