ਸਟਾਰਟਅਪ ਦਰਜਾਬੰਦੀ 'ਚ ਗੁਜਰਾਤ ਦੀ ਸਰਦਾਰੀ, ਨੰਬਰ ਵਨ ਵਾਲੀ ਪੁਜੀਸ਼ਨ ਬਰਕਰਾਰ!
Published : Sep 13, 2020, 7:56 pm IST
Updated : Sep 13, 2020, 7:56 pm IST
SHARE ARTICLE
Startup Rankings
Startup Rankings

ਸਟਾਰਟਅਪ ਲਈ ਕੀਤੇ ਜਾਂਦੇ ਇੰਤਜ਼ਾਮਾਂ ਦੇ ਅਧਾਰ 'ਤੇ ਹੁੰਦੀ ਹੈ ਰੈਕਿੰਗ

ਨਵੀਂ ਦਿੱਲੀ, 13 ਸਤੰਬਰ : ਕੇਂਦਰ ਸਰਕਾਰ ਦੀ ਸਟਾਰਟਅਪ ਦਰਜਾਬੰਦੀ 'ਚ ਗੁਜਰਾਤ ਇਸ ਸਾਲ ਵੀ ਨੰਬਰ ਇਕ 'ਤੇ ਬਰਕਰਾਰ ਹੈ। ਉਥੇ ਹੀ ਇਮਰਜਿੰਗ ਸਟਾਰਟਅਪ ਇਕੋਸਿਸਟਮ ਕੈਟਾਗਰੀ 'ਚ ਉੱਤਰ ਪ੍ਰਦੇਸ਼ ਅਤੇ ਐਸਪਾਇਰਿੰਗ ਲੀਡਰਸ ਕੈਟਾਗਰੀ 'ਚ ਹਰਿਆਣਾ, ਝਾਰਖੰਡ, ਉਤਰਾਖੰਡ ਸ਼ਾਮਲ ਕੀਤੇ ਗਏ ਹਨ। ਇਹ ਲਗਾਤਾਰ ਦੂਜੀ ਦਰਜਾਬੰਦੀ ਹੈ, ਜਿਨਾਂ ਵਿਚ ਸੂਬਿਆਂ ਦੀ ਸਟਾਰਟਅਪ ਲਈ ਕੀਤੇ ਜਾ ਰਹੇ ਇੰਤਜ਼ਾਮਾਂ ਦੇ ਆਧਾਰ 'ਤੇ ਉਨ੍ਹਾਂ ਦੀ ਰੈਂਕਿੰਗ ਕੀਤੀ ਜਾਂਦੀ ਹੈ।

StartupStartup

ਕੇਂਦਰ ਸਰਕਾਰ ਮੁਤਾਬਕ ਇਸ ਰੈਂਕਿੰਗ ਦਾ ਮਕਸਦ ਸੂਬਿਆਂ 'ਚ ਇਨੋਵੇਸ਼ਨ ਸਮਰਥਾ ਨੂੰ ਵਿਕਸਿਤ ਕਰਨਾ ਹੈ। ਇਸ ਦਰਜਾਬੰਦੀ ਵਿਚ 22 ਸੂਬਿਆਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਰੈਂਕਿੰਗ 'ਚ ਇਮਰਜਿੰਗ ਸਟਾਰਟਅਪ ਇਕੋਸਿਸਟਮ ਕੈਟਾਗਰੀ ਵਿਚ ਆਂਧਰਾ ਪ੍ਰਦੇਸ਼, ਅਸਾਮ, ਛੱਤੀਸਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਮਿਜ਼ੋਰਮ, ਸਿੱਕਮ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹੈ।

StartupStartup

ਉਥੇ ਹੀ ਐਸਪਾਇਰਿੰਗ ਲੀਡਰਸ ਕੈਟਾਗਰੀ 'ਚ ਹਰਿਆਣਾ, ਝਾਰਖੰਡ, ਨਾਗਾਲੈਂਡ, ਪੰਜਾਬ, ਤੇਲੰਗਾਨਾ ਅਤੇ ਉਤਰਾਖੰਡ ਸੂਬਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਬਿਹਾਰ, ਮਹਾਰਾਸ਼ਟਰ, ਉੜੀਸ਼ਾ ਅਤੇ ਰਾਜਸਥਾਨ ਲੀਡਰਸ ਕੈਟਾਗਰੀ 'ਚ ਜਦੋਂ ਕਿ ਕਰਨਾਟਕ ਅਤੇ ਕੇਰਲ ਸਟਾਰਟਅਪ ਨੂੰ ਬਿਹਤਰ ਮਾਹੌਲ ਦੇਣ ਦੇ ਮਾਮਲੇ 'ਚ ਟੌਪ ਪ੍ਰਫਾਰਮਰ ਕੈਟਾਗਰੀ 'ਚ ਸ਼ਾਮਲ ਕੀਤਾ ਗਿਆ ਹੈ।

StartupStartup

ਸੰਘ ਸ਼ਾਸਤ ਸੂਬਿਆਂ ਵਿਚ ਬੈਸਟ ਪ੍ਰਫਾਰਮਰਸ ਕੈਟਾਗਰੀ 'ਚ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਰਿਹਾ ਹੈ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਸੂਬਾ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਸੋਮ ਪ੍ਰਕਾਸ਼ ਨੇ ਦੂਜੇ ਐਡੀਸ਼ਨ ਦੀ ਦਰਜਾਬੰਦੀ ਜਾਰੀ ਕੀਤੀ।

StartupStartup

ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਦਰਜਾਬੰਦੀ ਜਾਰੀ ਕਰਦੇ ਹੋਏ ਕਿਹਾ ਕਿ ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਜਿਸ ਹਿਸਾਬ ਨਾਲ ਕੇਂਦਰ ਸਰਕਾਰ ਫੰਡ ਦਿੰਦੀ ਹੈ, ਉਸੇ ਲਾਈਨ 'ਤੇ ਸੂਬਿਆਂ ਅੰਦਰ ਉਨ੍ਹਾਂ ਦੇ ਵਿਸ਼ਵਾਸ ਲਈ ਮਾਹੌਲ ਬਣਾਇਆ ਜਾਂਦਾ ਹੈ। ਉਨ੍ਹਾਂ ਨੇ ਨਿਜੀ ਨਿਵੇਸ਼ਕਾਂ ਨੂੰ ਵੀ ਇਸ ਖੇਤਰ ਨੂੰ ਫ਼ਾਇਨਾਂਸ ਕਰਨ ਦੀ ਅਪੀਲ ਕੀਤੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement