ਕੀ ਬਰਗਾੜੀ ਸੰਘਰਸ਼ ਨੂੰ ਕੁਚਲਣ ਲਈ ਕੇਂਦਰ ਸਰਕਾਰ ਕੋਈ ਗੁਪਤ ਖੇਡ ਖੇਡ ਸਕਦੀ ਹੈ?
Published : Nov 13, 2018, 11:03 am IST
Updated : Nov 13, 2018, 11:03 am IST
SHARE ARTICLE
 Indian Army Chief Major General Bipin Rawat
Indian Army Chief Major General Bipin Rawat

ਭਾਰਤੀ ਫ਼ੌਜ ਦੇ ਮੁਖੀ ਮੇਜਰ ਜਨਰਲ ਬਿਪਿਨ ਰਾਵਤ ਵਲੋਂ ਪੰਜਾਬ ਵਿਚ ਅਤਿਵਾਦ ਦੇ ਮੁੜ ਪੈਦਾ ਹੋਣ ਬਾਰੇ ਦਿਤੇ ਬਿਆਨ ਪਿਛੋਂ ਸਿੱਖ ਹਲਕਿਆਂ ਵਿਚ ਤਿੱਖਾ ਪ੍ਰਤੀਕਰਮ.......

ਨਵੀਂ ਦਿੱਲੀ : ਭਾਰਤੀ ਫ਼ੌਜ ਦੇ ਮੁਖੀ ਮੇਜਰ ਜਨਰਲ ਬਿਪਿਨ ਰਾਵਤ ਵਲੋਂ ਪੰਜਾਬ ਵਿਚ ਅਤਿਵਾਦ ਦੇ ਮੁੜ ਪੈਦਾ ਹੋਣ ਬਾਰੇ ਦਿਤੇ ਬਿਆਨ ਪਿਛੋਂ ਸਿੱਖ ਹਲਕਿਆਂ ਵਿਚ ਤਿੱਖਾ ਪ੍ਰਤੀਕਰਮ ਹੋਇਆ ਹੈ। ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਚਾਰ ਸਾਬਕਾ ਮੈਂਬਰਾਂ ਨੇ ਇਕਸੁਰ ਵਿਚ ਫ਼ੌਜ ਮੁਖੀ ਦੇ ਬਿਆਨ ਨੂੰੰ ਸਿਆਸੀ ਬਿਆਨ ਕਰਾਰ ਦਿੰਦਿਆਂ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ। ਚਾਰੇ ਸਾਬਕਾ ਮੈਂਬਰਾਂ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਭਾਈ ਤਰਸੇਮ ਸਿੰਘ, ਪ੍ਰੋ.ਹਰਮਿੰਦਰ ਸਿੰਘ ਮੁਖਰਜੀ ਨਗਰ, ਸ.ਇੰਦਰਜੀਤ ਸਿੰਘ ਮੌਂਟੀ ਤੇ ਸ.ਸਰਨ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ,“ਫ਼ੌਜ ਮੁਖੀ ਦਾ ਇਹ ਆਖਣਾ ਕਿ 'ਪੰਜਾਬ ਦੇ ਹਾਲਾਤ ਠੀਕ ਨਹੀਂ,

ਜੇ ਇਹ ਸੰਭਾਲੇ ਨਾ ਗਏ ਤਾਂ ਬਹੁਤ ਦੇਰ ਹੋ ਜਾਵੇਗੀ' ਬੜੀ ਗ਼ੈਰ-ਜ਼ਿੰਮੇਵਾਰਾਨਾ ਟਿਪਣੀ ਹੈ। ਇਸ ਨਾਲ ਸਿੱਖ ਹਲਕਿਆਂ ਵਿਚ ਹੈਰਾਨੀ ਪੈਦਾ ਹੋ ਗਈ ਹੈ ਕਿ ਕੀ ਕਿਸੇ ਗੁਪਤ ਸਕੀਮ ਅਧੀਨ ਬਰਗਾੜੀ ਵਿਚ ਚਲ ਰਹੇ ਨਿਰੋਲ ਸ਼ਾਂਤਮਈ ਸੰਘਰਸ਼ ਨੂੰ ਤਾਰਪੀਡੋ ਕਰਨ ਵਾਸਤੇ ਕੋਈ ਸਖ਼ਤ ਕਾਰਵਾਈ ਕਰਨ ਦੇ ਮਨਸੂਬੇ ਤਾਂ ਨਹੀਂ ਪਾਲੇ ਜਾ ਰਹੇ?” ਉਨ੍ਹਾਂ ਕਿਹਾ, ਭਾਰਤ ਦੇ ਫ਼ੌਜ ਮੁਖੀ ਵਲੋਂ ਜਿਸ ਤਰ੍ਹਾਂ ਪੰਜਾਬ ਬਾਰੇ ਅਪਣੇ ਵਿਚਾਰ ਦਿਤੇ ਗਏ ਹਨ, ਉਸ ਤੋਂ ਜਾਪਦਾ ਹੈ ਕਿ ਜਿਸ ਤਰ੍ਹਾਂ ਉਹ ਪੰਜਾਬ ਦੇ ਗ੍ਰਹਿ ਮੰਤਰੀ ਹੋਣ। ਅਜਿਹੇ ਗ਼ੈਰ-ਜ਼ਿੰਮੇਵਾਰਾਨਾ ਬਿਆਨ ਨਾਲ ਪੰਜਾਬ ਦੇ ਵਸਨੀਕਾਂ ਵਿਚ ਡਰ ਤੇ ਖੌਫ਼ ਵਾਲਾ ਮਾਹੌਲ ਪੈਦਾ ਹੋਇਆ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement