ਮੈਂ ਰੋਜ਼ 2-3 ਕਿਲੋ ਗਾਲ੍ਹਾਂ ਖਾਂਦਾ ਹਾਂ, ਇਸੇ ਕਰ ਕੇ ਥਕਦਾ ਨਹੀਂ : PM ਮੋਦੀ
Published : Nov 13, 2022, 10:59 am IST
Updated : Nov 13, 2022, 10:59 am IST
SHARE ARTICLE
PM Modi
PM Modi

ਕਿਹਾ, ਭਾਰਤ ਦੁਨੀਆਂ ਦੀਆਂ ਉਮੀਦਾਂ ਦਾ ਕੇਂਦਰ ਬਣਿਆ

ਹੈਦਰਾਬਾਦ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਿਚਰਵਾਰ ਨੂੰ ਦਖਣੀ ਭਾਰਤ ਦੇ ਦੌਰੇ ’ਤੇ ਤੇਲੰਗਾਨਾ ਪਹੁੰਚੇ। ਇਥੇ ਉਨ੍ਹਾਂ ਨੇ ਵਿਸ਼ਾਖਾਪਟਨਮ ਦੇ ਨਵੇਂ ਗ੍ਰੀਨ ਕੰਪਲੈਕਸ ਦੇ ਪਹਿਲੇ ਪੜਾਅ ਅਤੇ ਬੰਦਰਗਾਹ ’ਤੇ ਕਰੂਜ਼ ਟਰਮੀਨਲ ਦਾ ਉਦਘਾਟਨ ਕੀਤਾ। ਤੇਲੰਗਾਨਾ ਦੇ ਬੇਗਮਪੇਟ ਵਿਚ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਤੇਲੰਗਾਨਾ ਦੇ ਨਾਂ ’ਤੇ ਸੱਤਾ ਵਿਚ ਆਉਣ ਵਾਲਿਆਂ ਨੇ ਸੂਬੇ ਨੂੰ ਪਿੱਛੇ ਧੱਕ ਦਿਤਾ।

ਉਨ੍ਹਾਂ ਕਿਹਾ ਕਿ ਤੇਲੰਗਾਨਾ ਸੂਚਨਾ ਤਕਨਾਲੋਜੀ ਦਾ ਕਿਲ੍ਹਾ ਹੈ। ਉਨ੍ਹਾਂ ਕਿਹਾ, ‘ਕੱੁਝ ਲੋਕ ਨਿਰਾਸ਼ਾ ਕਾਰਨ ਸਵੇਰੇ-ਸ਼ਾਮ ਮੋਦੀ ਨੂੰ ਗਾਲ੍ਹਾਂ ਕਢਦੇ ਰਹਿੰਦੇ ਹਨ। ਪਰ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਚਾਹ ’ਤੇ ਉਨ੍ਹਾਂ ਗਾਲ੍ਹਾਂ ਦਾ ਮਜ਼ਾਕ ਉਡਾਉ। ਕਮਲ ਦੂਜੇ ਦਿਨ ਖਿੜਨ ਵਾਲਾ ਹੈ, ਇਸ ਖ਼ੁਸ਼ੀ ਵਿਚ ਅੱਗੇ ਵਧੋ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਦੇ-ਕਦੇ ਲੋਕ ਮੈਨੂੰ ਪੁਛਦੇ ਹਨ ਕਿ ਕੀ ਮੈਂ ਥਕਦਾ ਨਹੀਂ ਹਾਂ। ਕਲ ਸਵੇਰੇ ਮੈਂ ਦਿੱਲੀ ਵਿਚ ਸੀ, ਫਿਰ ਕਰਨਾਟਕ ਤੇ ਤਾਮਿਲਨਾਡੂ ਵਿਚ ਅਤੇ ਫਿਰ ਸ਼ਾਮ ਨੂੰ ਆਂਧਰਾ ਪ੍ਰਦੇਸ਼ ਵਿਚ ਤੇ ਹੁਣ ਤੇਲੰਗਾਨਾ। ਮੈਂ ਉਨ੍ਹਾਂ ਨੂੰ ਦਸਦਾ ਹਾਂ ਕਿ ਮੈਂ ਰੋਜ਼ 2-3 ਕਿਲੋ ਗਾਲ੍ਹਾਂ ਖਾਂਦਾ ਹਾਂ, ਉਹ ਅਸਲ ਵਿਚ ਮੇਰੇ ਲਈ ਪੋਸ਼ਣ ਦਾ ਕੰਮ ਕਰਦੀਆਂ ਹਨ ਤੇ ਮੈਂ ਉਨ੍ਹਾਂ ਦੀ ਵਰਤੋਂ ਲੋਕਾਂ ਦੀ ਭਲਾਈ ਲਈ ਕਰਦਾ ਹਾਂ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਬੀਆਰਐਸ ਵਰਕਰਾਂ ਨੇ ਪ੍ਰਧਾਨ ਮੰਤਰੀ ਦੇ ਦੌਰੇ ਦੇ ਵਿਰੋਧ ਵਿਚ ਸ਼ਹਿਰ ਵਿਚ ਕਈ ਪੋਸਟਰ ਵੀ ਲਗਾਏ ਸਨ। ਕਿਉਂਕਿ ਉਨ੍ਹਾਂ ਕੋਲ ਗਾਲ੍ਹਾਂ ਕੱਢਣ ਤੋਂ ਇਲਾਵਾ ਕੁੱਝ ਵੀ ਨਹੀਂ ਬਚਿਆ।” ਪਰ ਇਸ ਆਧੁਨਿਕ ਸ਼ਹਿਰ ਵਿਚ ਅੰਧਵਿਸ਼ਵਾਸ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ, ਜਿਸ ਨਾਲ ਬਹੁਤ ਦੁੱਖ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੇਲੰਗਾਨਾ ਦਾ ਵਿਕਾਸ ਕਰਨਾ ਹੈ, ਇਸ ਨੂੰ ਪਛੜੇਪਣ ਤੋਂ ਦੂਰ ਕਰਨਾ ਹੈ, ਇਸ ਲਈ ਸੱਭ ਤੋਂ ਪਹਿਲਾਂ ਸਾਨੂੰ ਇਥੋਂ ਅੰਧਵਿਸਵਾਸਾਂ ਨੂੰ ਦੂਰ ਕਰਨਾ ਹੋਵੇਗਾ।

ਮੋਦੀ ਨੇ ਕਿਹਾ ਕਿ ਜੇ ਮੈਨੂੰ ਅਤੇ ਭਾਜਪਾ ਨੂੰ ਗਾਲ੍ਹਾਂ ਕੱਢਣ ਨਾਲ ਤੇਲੰਗਾਨਾ ਦੇ ਹਾਲਾਤ ਅਤੇ ਲੋਕਾਂ ਦੀ ਜ਼ਿੰਦਗੀ ਸੁਧਰਦੀ ਹੈ ਤਾਂ ਸਾਨੂੰ ਗਾਲ੍ਹਾਂ ਕਢਦੇ ਰਹੋ। ਪਰ ਜੇ ਮੇਰਾ ਵਿਰੋਧੀ ਸੋਚਦਾ ਹੈ ਕਿ ਉਹ ਤੇਲੰਗਾਨਾ ਦੇ ਲੋਕਾਂ ਨੂੰ ਗਾਲ੍ਹਾਂ ਕੱਢ ਸਕਦਾ ਹੈ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਤੇਲੰਗਾਨਾ ਸਰਕਾਰ ਪੀ.ਐਮ.  ਆਵਾਸ ਯੋਜਨਾ ਵਿਚ ਰੁਕਾਵਟ ਪਾ ਰਹੀ ਹੈ। ਇਸ ਸਰਕਾਰ ਨੇ ਤੇਲੰਗਾਨਾ ਦੇ ਲੋਕਾਂ ਨੂੰ ਸਿਰ ’ਤੇ ਛੱਤ ਦੇ ਸੁੱਖ ਤੋਂ ਵਾਂਝਿਆ ਕਰ ਦਿਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੁਨੀਆਂ ਦੀ ਉਮੀਦਾਂ ਦਾ ਕੇਂਦਰ ਬਿੰਦੂ ਬਣ ਗਿਆ ਹੈ ਕਿਉਂਕਿ ‘‘ਅਸੀਂ ਵਿਕਾਸ ਦੀ ਨਵੀਂ ਕਹਾਣੀ ਲਿਖ ਰਹੇ ਹਾਂ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਅਜਿਹੇ ਵਿਚ ਜਦੋਂ ਕਈ ਦੇਸ਼ ਸੰਘਰਸ਼ ਕਰ ਰਹੇ ਹਨ, ਦੁਨੀਆਂ ਬਹੁਤ ਆਸ ਨਾਲ ਸਾਡੇ ਵਲ ਦੇਖ ਰਹੀ ਹੈ। ਕੁੱਝ ਦੇਸ਼ ਜ਼ਰੂਰੀ ਚੀਜ਼ਾਂ ਦੀ ਕਮੀ ਦਾ, ਤਾਂ ਕੁੱਝ ਦੇਸ਼ ਊਰਜਾ ਸੰਕਟ ਦਾ ਸਾਹਮਣਾ ਕਰ ਰਹੇ ਹਨ। ਲਗਭਗ ਹਰ ਦੇਸ਼ ਅਪਣੀ ਅਸਥਿਰ ਅਰਥਵਿਵਸਥਾ ਨੂੰ ਲੈ ਕੇ ਚਿੰਤਤ ਹੈ।’’

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement