
ਕਿਸਾਨਾਂ ਨੇ ਕਿਹਾ ਸਰਕਾਰ ਸਾਡੇ ਸਬਰ ਨੂੰ ਨਾ ਪਰਖੇ
ਨਵੀਂ ਦਿੱਲੀ : (ਅਰਪਨ ਕੌਰ) : ਮੀਂਹ ਵਿੱਚ ਡਟੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਖ਼ਿਲਾਫ਼ ਵਰ੍ਹਦਿਆਂ ਕਿਹਾ ਕਿ ਮੀਂਹ ਸਾਡੇ ਹੌਸਲਿਆਂ ਨੂੰ ਹਰਾ ਨਹੀਂ ਸਕਦਾ, ਉਨ੍ਹਾਂ ਕਿਹਾ ਕਿ ਭਾਵੇਂ ਹੜ੍ਹ ਆ ਜਾਵੇ ਅਸੀਂ ਹਿੱਲਣ ਵਾਲੇ ਨਹੀਂ । ਕਾਨੂੰਨ ਰੱਦ ਕਰਾ ਕੇ ਹੀ ਵਾਪਸ ਮੁੜਾਂਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਰਡਰ ‘ਤੇ ਬੈਠੇ ਕਿਸਾਨਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ ।
farmerਕਿਸਾਨਾਂ ਨੇ ਕਿਹਾ ਕਿ ਸਾਡੇ ਹੌਸਲਿਆਂ ਨੂੰ ਸਰਕਾਰ ਪਰਖੇ ਨਾ, ਸਾਡੇ ਹੌਂਸਲੇ ਅਟੁੱਟ ਹਨ ਉਨ੍ਹਾਂ ਕਿਹਾ ਕਿ ਸਾਨੂੰ ਇਸ ਸੰਘਰਸ਼ ਵਿੱਚ ਲੜਨ ਦੀ ਪ੍ਰੇਰਨਾ ਸਾਡੇ ਸਿੱਖ ਗੁਰੂਆਂ ਤੋਂ ਮਿਲ ਰਹੀ ਹੈ, ਅੱਜ ਉਹ ਦਿਨ ਚੱਲ ਰਹੇ ਹਨ ਜਦੋਂ ਸਾਹਿਬਜ਼ਾਦਿਆਂ ਨੇ ਠੰਢੇ ਬੁਰਜ ਵਿੱਚ ਰਾਤਾਂ ਕੱਟੀਆਂ ਸਨ, ਅਸੀਂ ਵੀ ਉਨ੍ਹਾਂ ਦੇ ਵਾਰਸ ਹਾਂ, ਠੰਢ ਮੀਂਹ ਸਾਡੇ ਹੌਂਸਲੇ ਨਹੀਂ ਤੋੜ ਸਕਦੇ।
imageਉਨ੍ਹਾਂ ਕਿਹਾ ਕਿ ਅਸੀਂ ਖੇਤਾਂ ਦੇ ਪੁੱਤ ਹਾਂ, ਮੀਂਹ ਹਨੇਰੀਆਂ ਸਾਡੇ ਉਪਰ ਪਹਿਲਾਂ ਤੋਂ ਹੀ ਚੱਲਦੀਆਂ ਆ ਰਹੀਆਂ ਹਨ ਅਸੀਂ ਉਸ ਵਕਤ ਪ੍ਰਵਾਹ ਨਹੀਂ ਕੀਤੀ, ਅੱਜ ਤਾਂ ਸਾਡੇ ਖੇਤ ਖੋਹੇ ਜਾ ਰਹੇ ਹਨ , ਫਿਰ ਅਸੀਂ ਅੱਜ ਕਿਉਂ ਮੀਂਹ ਹਨੇਰੀ ਦੀ ਪ੍ਰਵਾਹ ਕਰਾਂਗੇ।
Amit shahਕਿਸਾਨਾਂ ਨੇ ਕਿਹਾ ਕਿ ਇਸ ਸੰਘਰਸ਼ ਪੂਰੇ ਦੇਸ਼ ਦੇ ਕਿਸਾਨਾਂ ਦਾ ਹੈ, ਜਿਸ ਦੀ ਅਗਵਾਈ ਕਰਨ ਦਾ ਮਾਣ ਪੰਜਾਬ ਦੇ ਕਿਸਾਨਾਂ ਨੂੰ ਮਿਲਿਆ ਹੈ , ਪੰਜਾਬ ਦੇ ਕਿਸਾਨ ਆਪਣੇ ਹੱਕਾਂ ਦੀ ਲੜਾਈ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ ਅਤੇ ਪਾਉਂਦੇ ਰਹਿਣਗੇ।
photoਕਿਸਾਨਾਂ ਨੇ ਕਿਹਾ ਕਿ ਸਰਕਾਰ ਪੰਜਾਬੀਆਂ ਦੇ ਇਸ ਸੰਘਰਸ਼ ਨੂੰ ਅਤਿਵਾਦੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨ ਜਥੇਬੰਦੀਆਂ ਸਰਕਾਰ ਦੀਆਂ ਕੋਝੀਆਂ ਚਾਲਾਂ ਦਾ ਮੂੰਹ ਤੋੜਵਾਂ ਜਵਾਬ ਦੇ ਰਹੇ ਹਨ, ਕਿਸਾਨੀ ਸੰਘਰਸ਼ ਸਹੀ ਦਿਸ਼ਾ ਵਿਚ ਚਲ ਰਿਹਾ ਹੈ।