Parliament Security Breach News: ਲੋਕ ਸਭਾ 'ਚ ਕਿਸ ਨੇ ਮਾਰੀ ਛਾਲ? ਵਿਸਥਾਰ ਨਾਲ ਜਾਣੋ ਸੰਸਦ 'ਚ ਕੀ ਵਾਪਰਿਆ
Published : Dec 13, 2023, 4:27 pm IST
Updated : Dec 13, 2023, 4:57 pm IST
SHARE ARTICLE
Parliament Lok Sabha Security Breach
Parliament Lok Sabha Security Breach

ਇਸ ਤੋਂ ਪਹਿਲਾਂ ਕਿ ਅਸੀਂ ਹੋਰ ਅੱਗੇ ਵਧੀਏ, ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ ਕਿ ਅੱਜ ਸੰਸਦ 'ਚ ਕੀ ਹੋਇਆ।

Parliament Lok Sabha Security Breach News: ਅੱਜ ਸੰਸਦ 'ਚ ਜੋ ਹੋਇਆ ਉਸ ਦੇ ਪਿੱਛੇ ਕੌਣ ਸੀ? ਲੋਕ ਸਭਾ 'ਚ ਛਾਲ ਕਿਸ ਨੇ ਮਾਰੀ? ਲੋਕਤੰਤਰ ਦੇ ਮੰਦਰ 'ਚ ਅੱਜ ਯਾਨੀ ਬੁਧਵਾਰ ਨੂੰ ਹੋਈ ਸੁਰੱਖਿਆ 'ਚ ਕੁਤਾਹੀ ਦੇ ਮਾਮਲੇ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਉਸ ਦਿਨ ਹੋਇਆ ਜਦੋਂ 2001 ਵਿਚ ਸੰਸਦ 'ਤੇ ਹਮਲੇ ਦੀ ਮੰਦਭਾਗੀ ਘਟਨਾ ਵਾਪਰੀ ਸੀ। ਕੀ ਇਹ ਇਤਫ਼ਾਕ ਹੈ ਜਾਂ ਯੋਜਨਾਬੱਧ ਚਾਲ? ਕੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਭਾਰਤ ਨੂੰ ਦਿਤੀ ਧਮਕੀ ਨਾਲ ਇਸ ਦਾ ਕੋਈ ਸਬੰਧ ਹੈ? ਇਹ ਇਕ ਵੱਡਾ ਸਵਾਲ ਹੈ।

ਇਸ ਤੋਂ ਪਹਿਲਾਂ ਕਿ ਅਸੀਂ ਹੋਰ ਅੱਗੇ ਵਧੀਏ, ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ ਕਿ ਅੱਜ ਸੰਸਦ 'ਚ ਕੀ ਹੋਇਆ। ਦੋ ਵਿਅਕਤੀਆਂ ਨੇ ਲੋਕ ਸਭਾ ਚੈਂਬਰ ਵਿਚ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਸੰਸਦ 'ਚ ਹਫੜਾ-ਤਫੜੀ ਮਚ ਗਈ। ਸਪੀਕਰ ਘਬਰਾ ਗਏ ਅਤੇ ਤੁਰੰਤ ਸਦਨ ਦੀ ਕਾਰਵਾਈ ਮੁਲਤਵੀ ਕਰਨ ਦਾ ਐਲਾਨ ਕਰ ਦਿਤਾ।

Parliament Lok Sabha Security Breach News:

ਲੋਕ ਸਭਾ ਦੀ ਲਾਈਵ ਕਾਰਵਾਈ ਦੌਰਾਨ, ਇਕ ਵਿਅਕਤੀ ਬੈਂਚਾਂ 'ਤੇ ਛਾਲ ਮਾਰਦਾ ਦੇਖਿਆ ਗਿਆ, ਜਦਕਿ ਦੂਜਾ ਵਿਜ਼ਟਰ ਗੈਲਰੀ 'ਤੇ ਲਟਕ ਰਿਹਾ ਸੀ ਅਤੇ ਧੂਏਂ ਵਾਲਾ ਸਪਰੇ ਸੁੱਟਣ ਲੱਗਿਆ। ਸਦਨ ਵਿਚ ਧੂਆਂ ਧੂਆਂ ਹੋ ਗਿਆ ਸੀ। ਹਾਲਾਂਕਿ ਇਨ੍ਹਾਂ ਦੋਵਾਂ ਨੂੰ ਲੋਕ ਸਭਾ ਮੈਂਬਰਾਂ ਵਲੋਂ ਫੜ ਲਿਆ ਗਿਆ।

ਇਸ ਦੌਰਾਨ ਪੰਜਾਬ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਫੜਨ ਵਾਲੇ ਆਗੂਆਂ ਵਿਚੋਂ ਇਕ ਸਨ। ਉਨ੍ਹਾਂ ਕਿਹਾ, "ਉਸ ਦੇ ਹੱਥ ਵਿਚ ਕੁਝ ਸੀ ਜੋ ਪੀਲਾ ਧੂੰਆਂ ਛੱਡ ਰਿਹਾ ਸੀ ਅਤੇ ਮੈਂ ਉਸ ਨੂੰ ਫੜਿਆ। ਇਹ ਸੁਰੱਖਿਆ 'ਚ ਕੁਤਾਹੀ ਦਾ ਇਕ ਵੱਡਾ ਮਾਮਲਾ ਹੈ।"

ਅਮਰੋਹਾ ਦੇ ਸੰਸਦ ਮੈਂਬਰ ਕੁੰਵਰ ਦਾਨਿਸ਼ ਅਲੀ ਨੇ ਦਾਅਵਾ ਕੀਤਾ ਕਿ ਭਾਜਪਾ ਆਗੂ ਪ੍ਰਤਾਪ ਸਿਮਹਾ ਦੇ ਦਫ਼ਤਰ ਵਲੋਂ ਦੋ ਘੁਸਪੈਠੀਆਂ ਨੂੰ ਪਾਸ ਜਾਰੀ ਕੀਤੇ ਗਏ ਸਨ। ਚੈਂਬਰ ਵਿਚ ਸੰਸਦ ਮੈਂਬਰਾਂ ਨੂੰ ਪਹਿਲਾਂ ਲੱਗਿਆ ਕਿ ਕੋਈ ਵਿਜ਼ਟਰ ਗੈਲਰੀ ਵਿਚੋਂ ਡਿੱਗ ਗਿਆ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਦੇ ਅਤਿਵਾਦ ਵਿਰੋਧੀ ਯੂਨਿਟ ਸਪੈਸ਼ਲ ਸੈੱਲ ਨੂੰ ਸੌਂਪੀ ਗਈ ਹੈ। ਪੁਲਿਸ ਅਧਿਕਾਰੀ ਦੋਵਾਂ ਤੋਂ ਪੁੱਛਗਿੱਛ ਕਰ ਰਹੇ ਹਨ।  ਮੀਡੀਆ ਰੀਪੋਰਟਾਂ ਮੁਤਾਬਕ ਇਕ ਨੌਜਵਾਨ ਦਾ ਨਾਂਅ ਸਾਗਰ ਸ਼ਰਮਾ ਹੈ ਜਦਕਿ ਦੂਜੇ ਦਾ ਨਾਂਅ ਮਨੋਰੰਜਨ ਹੈ। ਮਨੋਰੰਜਨ ਕੰਪਿਊਟਰ ਵਿਦਿਆਰਥੀ ਹੈ ਅਤੇ ਮੈਸੂਰ ਦਾ ਰਹਿਣ ਵਾਲਾ ਹੈ।

ਦੋ ਹੋਰ ਲੋਕਾਂ ਨੇ ਸੰਸਦ ਦੇ ਬਾਹਰ ਕੀਤਾ ਪ੍ਰਦਰਸ਼ਨ

ਦੂਜੇ ਪਾਸੇ, ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਲਈ ਦੋ ਹੋਰ ਲੋਕਾਂ - ਇਕ ਆਦਮੀ ਅਤੇ ਇਕ ਔਰਤ - ਨੂੰ ਹਿਰਾਸਤ ਵਿਚ ਲਿਆ ਗਿਆ। ਕਥਿਤ ਤੌਰ 'ਤੇ ਉਨ੍ਹਾਂ ਕੋਲ ਇਕ ਸਪਰੇ ਸੀ ਜੋ ਪੀਲਾ ਧੂੰਆਂ ਛੱਡ ਰਿਹਾ ਸੀ। ਇਨ੍ਹਾਂ ਦੀ ਪਛਾਣ ਨੀਲਮ (42) ਅਤੇ ਅਮੋਲ ਸ਼ਿੰਦੇ (25) ਵਜੋਂ ਹੋਈ ਹੈ, ਜਿਨ੍ਹਾਂ ਨੂੰ ਟਰਾਂਸਪੋਰਟ ਭਵਨ ਦੇ ਸਾਹਮਣੇ ਤੋਂ ਹਿਰਾਸਤ 'ਚ ਲਿਆ ਗਿਆ ਸੀ।

ਇਸ ਮਾਮਲੇ 'ਚ ਗੁਰਪਤਵੰਤ ਸਿੰਘ ਪੰਨੂ ਦਾ ਕੁਨੈਕਸ਼ਨ?

ਭਾਰਤੀ ਸੰਸਦ ਵਿਚ ਸੁਰੱਖਿਆ ਉਲੰਘਣ ਦੀ ਘਟਨਾ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ। ਗੁਰਪਤਵੰਤ ਸਿੰਘ ਪੰਨੂ ਦਾ ਇਸ ਨਾਲ ਕੀ ਸਬੰਧ ਹੈ? ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਵੱਖਵਾਦੀ ਪੰਨੂ ਨੇ ਭਾਰਤ ਵਿਰੁਧ ਚਿਤਾਵਨੀ ਜਾਰੀ ਕੀਤੀ ਸੀ ਅਤੇ "13 ਦਸੰਬਰ ਨੂੰ ਜਾਂ ਇਸ ਤੋਂ ਪਹਿਲਾਂ" ਭਾਰਤੀ ਸੰਸਦ 'ਤੇ ਹਮਲਾ ਕਰਨ ਦੀ ਧਮਕੀ ਦਿਤੀ ਸੀ। ਹਾਲਾਂਕਿ, ਸੁਰੱਖਿਆ 'ਚ ਕੁਤਾਹੀ ਦੀ ਘਟਨਾ ਅਤੇ ਪੰਨੂ ਦੀ ਧਮਕੀ ਵਿਚਕਾਰ ਅਜੇ ਤਕ ਕੋਈ ਸਬੰਧ ਨਹੀਂ ਪਾਇਆ ਗਿਆ ਹੈ।

(For more news apart from Parliament Lok Sabha Security Breach Gurpatwant Singh pannu news in Punjabi, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement