ਮੰਦੀ ਦੀ ਦਸਤਕ : ਘਰਾਂ ਦੇ ਖ਼ਰੀਦਦਾਰ ਮਿਲਣੇ ਹੋਏ ਔਖੇ!
Published : Jan 14, 2020, 7:37 pm IST
Updated : Jan 14, 2020, 7:37 pm IST
SHARE ARTICLE
file photo
file photo

ਤੀਜੀ ਤਿਮਾਹੀ 'ਚ ਨੌ ਪ੍ਰਮੁੱਖ ਸ਼ਹਿਰਾਂ 'ਚ 30 ਫ਼ੀ ਸਦੀ ਘਟੀ ਘਰਾਂ ਦੀ ਵਿਕਰੀ

ਨਵੀਂ ਦਿੱਲੀ : ਅਰਥਵਿਵਸਥਾ ਵਿਚ ਸੁਸਤੀ ਦੇ ਦੌਰਾਨ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਦੇਸ਼ ਦੇ ਨੌ ਪ੍ਰਮੁੱਖ ਸ਼ਹਿਰਾਂ 'ਚ ਘਰਾਂ ਦੀ ਵਿਕਰੀ 30 ਫ਼ੀ ਸਦੀ ਘੱਟ ਕੇ 64,000 ਇਕਾਈ ਰਹਿ ਗਈ। ਪ੍ਰਾਪਰਟਾਈਗਰ ਦੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿਤੀ ਗਈ ਹੈ।

PhotoPhoto

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ ਦੇ ਪਹਿਲੇ ਨੌ ਮਹੀਨੇ 'ਚ ਰਿਹਾਇਸ਼ੀ ਸੰਪਤੀਆਂ ਦੀ ਵਿਕਰੀ 13 ਫ਼ੀ ਸਦੀ ਘੱਟ ਕੇ 2,28,220 ਇਕਾਈ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 2,63,294 ਇਕਾਈ ਰਹੀ ਸੀ।

PhotoPhoto

ਨਿਊਜ਼ ਕਾਰਪ ਸਮਰਥਿਤ ਕੰਪਨੀ ਨੇ ਰੀਅਲ ਇਨਸਾਈਟ ਤੀਜੀ ਤਿਮਾਹੀ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਕਤੂਬਰ-ਦਸੰਬਰ ਦੇ ਦੌਰਾਨ ਨੌ ਪ੍ਰਮੁੱਖ ਸ਼ਹਿਰਾਂ 'ਚ ਘਰਾਂ ਦੀ ਵਿਕਰੀ 30 ਫ਼ੀ ਸਦੀ ਘਟੀ ਹੈ। ਹਾਲਾਂਕਿ ਇਸ ਦੌਰਾਨ ਸਰਕਾਰ ਵਲੋਂ ਘਰ ਖਰੀਦਾਰਾਂ ਦੀ ਧਾਰਨਾ 'ਚ ਸੁਧਾਰ ਲਈ ਕਈ ਕਦਮ ਚੁੱਕੇ ਗਏ।

PhotoPhoto

ਰਿਪੋਰਟ ਮੁਤਾਬਕ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਨੌ ਪ੍ਰਮੁੱਖ ਸ਼ਹਿਰਾਂ ਵਿਚ ਘਰਾਂ ਦੀ ਵਿਕਰੀ 64,034 ਇਕਾਈ ਰਹੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 91,464 ਇਕਾਈ ਰਹੀ ਸੀ।

PhotoPhoto

ਪ੍ਰੋਪਰਟਾਈਗਰ ਨੇ ਹਾਲ ਹੀ 'ਚ ਨਿਊਜ਼ ਕਾਰਪ ਅਤੇ ਉਸ ਦੇ ਆਸਟ੍ਰੇਲੀਆ ਗਰੁੱਪ ਦੀ ਕੰਪਨੀ ਆਰ.ਈ.ਏ. ਤੋਂ ਸੱਤ ਕਰੋੜ ਡਾਲਰ ਦਾ ਫ਼ੰਡ ਜੁਟਾਇਆ ਹੈ। ਇਹ ਕੰਪਨੀ ਅਹਿਮਦਾਬਾਦ, ਬੰਗਲੁਰੂ, ਚੇਨਈ, ਗੁਰੂਗ੍ਰਾਮ, ਹੈਦਰਾਬਾਦ, ਕੋਲਕਾਤਾ, ਮੁੰਬਈ, ਪੁਣੇ ਅਤੇ ਨੋਇਡਾ ਦੇ ਸੰਪਤੀ ਬਾਜ਼ਾਰ ਦੇ ਅੰਕੜੇ ਜੁਟਾਉਂਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement