
ਬੱਚੀ ਦੀ ਮੌਤ ਤੋਂ ਬਾਅਦ ਕਈ ਘੰਟੇ ਤਕ ਆਪਣੀ ਛਾਤੀ ਨਾਲ ਲਗਾ ਕੇ ਬੈਠੀ ਰਹੀ ਮਾਂ
ਖੰਡਵਾ : ਕੀ ਕੋਈ ਮਾਂ ਇੰਨੀ ਜ਼ਾਲਮ ਹੋ ਸਕਦੀ ਹੈ ਕਿ ਆਪਣੀ ਹੀ ਬੱਚੀ ਨੂੰ ਇੰਝ ਮਾਰੇ ਕਿ ਉਸ ਦੀ ਮੌਤ ਹੋ ਜਾਵੇ? ਮੱਧ ਪ੍ਰਦੇਸ਼ ਦੇ ਖੰਡਵਾ 'ਚ ਅਜਿਹਾ ਹੀ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਮਾਂ ਨੇ ਆਪਣੀ 7 ਮਹੀਨੇ ਦੀ ਬੱਚੀ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਮੌਤ ਹੋ ਗਈ। ਇਹੀ ਨਹੀਂ, ਬੱਚੀ ਨੂੰ ਮਾਰਨ ਤੋਂ ਬਾਅਦ ਕਈ ਘੰਟੇ ਤਕ ਇਹ ਔਰਤ ਉਸ ਬੱਚੀ ਨੂੰ ਆਪਣੀ ਛਾਤੀ ਨਾਲ ਲਗਾ ਕੇ ਬੈਠੀ ਰਹੀ।
7 month old girl child killed by her mother
ਘਟਨਾ ਮੱਧ ਪ੍ਰਦੇਸ਼ ਦੇ ਖੰਡਵਾ ਇਲਾਕੇ ਦੇ ਪਿੰਡ ਅਹਿਮਪੁਰ ਖੈਗਾਓਂ ਦੀ ਹੈ। ਔਰਤ ਦਾ ਨਾਂ ਮਾਯਾ ਡਾਂਗੋਰੇ ਹੈ। ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਚਲਾ ਰਹੇ ਪਰਿਵਾਰ ਦੇ ਘਰ 'ਚ 6 ਸਾਲ ਪਹਿਲਾਂ ਇਕ ਲੜਕੀ ਹੋਈ ਸੀ। ਕਿਸੇ ਤਰ੍ਹਾਂ ਪਰਵਾਰ ਦਾ ਰੋਟੀ-ਟੁੱਕ ਦਾ ਪ੍ਰਬੰਧ ਹੋ ਰਿਹਾ ਸੀ। ਇਸ ਦੌਰਾਨ 7 ਮਹੀਨੇ ਪਹਿਲਾਂ ਮਾਯਾ ਨੂੰ ਦੂਜੀ ਬੇਟੀ ਹੋਈ ਸੀ। ਬੱਚੀ ਲਗਾਤਾਰ ਬੀਮਾਰ ਚੱਲ ਰਹੀ ਸੀ। ਕਈ ਵਾਰ ਡਾਕਟਰਾਂ ਨੂੰ ਵਿਖਾਉਣ ਤੋਂ ਬਾਅਦ ਵੀ ਬੱਚੀ ਠੀਕ ਨਹੀਂ ਹੋ ਰਹੀ ਸੀ।
7 month old girl child killed by her mother
ਔਰਤ ਕੋਲ ਬੱਚੀ ਦੇ ਇਲਾਜ ਲਈ ਪੈਸੇ ਨਹੀਂ ਸਨ। ਦੋਸ਼ ਹੈ ਕਿ ਔਰਤ ਨੇ ਗਰ਼ੀਬੀ ਅਤੇ ਆਰਥਕ ਤੰਗੀ ਤੋਂ ਪ੍ਰੇਸ਼ਾਨ ਹੋਣ ਕਾਰਨ 7 ਮਹੀਨੇ ਦੀ ਬੱਚੀ ਨੂੰ ਇੰਨੀ ਤੇਜ਼ੀ ਨਾਲ ਮਾਰਿਆ ਕਿ ਉਸ ਦੀ ਮੌਤ ਹੋ ਗਈ। ਬੱਚੀ ਨੂੰ ਮਾਰਨ ਤੋਂ ਬਾਅਦ ਮਾਯਾ ਉਸ ਨੂੰ ਆਪਣੀ ਛਾਤੀ ਨਾਲ ਲਗਾ ਕੇ ਚੁੱਪਚਾਪ ਬੈਠੀ ਰਹੀ। ਦੱਸਿਆ ਜਾ ਰਿਹਾ ਹੈ ਕਿ ਲੜਕਾ ਪੈਦਾ ਹੋਣ ਦੀ ਉਮੀਦ 'ਚ ਜਦੋਂ ਉਨ੍ਹਾਂ ਦੇ ਦੂਜੀ ਲੜਕੀ ਪੈਦਾ ਹੋਈ ਤਾਂ ਮਾਯਾ ਅਤੇ ਉਸ ਦੇ ਪਤੀ ਵਿਚਕਾਰ ਝਗੜਾ ਹੁੰਦਾ ਰਹਿੰਦਾ ਸੀ।
7 month old girl child killed by her mother
ਕੁਝ ਦਿਨ ਪਹਿਲਾਂ ਵੀ ਮਾਯਾ ਦੇ ਪਤੀ ਨੇ ਉਸ ਦੀ ਮਾਰਕੁੱਟ ਕੀਤੀ ਸੀ ਅਤੇ ਬਾਅਦ 'ਚ ਉਹ ਘਰ ਛੱਡ ਕੇ ਚਲਿਆ ਗਿਆ ਸੀ। ਪਤੀ ਦੇ ਜਾਣ ਤੋਂ ਬਾਅਦ ਮਾਯਾ ਖ਼ੁਦ ਮਜ਼ਦੂਰੀ ਕਰ ਕੇ ਆਪਣਾ ਘਰ ਚਲਾ ਰਹੀ ਸੀ। ਬੀਤੇ ਦਿਨ ਬੱਚੀ ਬਹੁਤ ਜ਼ਿਆਦਾ ਰੋ ਰਹੀ ਸੀ। ਉਦੋਂ ਮਾਯਾ ਨੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।