
ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 17 ਜੂਨ ਨੂੰ ਪੂਰੇ ਦੇਸ਼ ਵਿਚ ਹੜਤਾਲ ਕਰਨਗੇ।
ਨਵੀਂ ਦਿੱਲੀ: ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 17 ਜੂਨ ਨੂੰ ਪੂਰੇ ਦੇਸ਼ ਵਿਚ ਹੜਤਾਲ ਕਰਨਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਦੌਰਾਨ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣਗੀਆਂ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਪ੍ਰੈੱਸ ਕਾਰਫਰੰਸ ਵਿਚ ਕਿਹਾ, ‘ਅਸੀਂ ਹਸਪਤਾਲਾਂ ਵਿਚ ਡਾਕਟਰਾਂ ਦੀ ਸੁਰੱਖਿਆ ਚਾਹੁੰਦੇ ਹਾਂ। ਕੋਲਕਾਤਾ ਵਿਚ ਮੈਡੀਕਲ ਵਿਦਿਆਰਥੀ ਡਰੇ ਹੋਏ ਹਨ। ਸੜਕਾਂ ‘ਤੇ ਹਿੰਸਾ ਸ਼ੁਰੂ ਹੋ ਗਈ ਹੈ। ਅਸੀਂ ਚਾਹੁੰਦੇ ਹਾਂ ਕਿ ਸਮਾਜ ਸਾਡੇ ਨਾਲ ਆਏ। ਅਸੀਂ ਚਾਹੁੰਦੇ ਹਾਂ ਕਿ ਹਿੰਸਾ ਦੇ ਦੋਸ਼ੀਆਂ ਨੂੰ ਸਜ਼ਾ ਹੋਵੇ ਅਤੇ ਇਸ ਸਬੰਧੀ ਕੋਈ ਕਾਨੂੰਨ ਲਾਗੂ ਹੋਵੇ। ਅਸੀਂ ਐਲਾਨ ਕਰਦੇ ਹਾਂ ਕਿ 17 ਜੂਨ ਨੂੰ ਹੜਤਾਲ ਕੀਤੀ ਜਾਵੇਗੀ ਅਤੇ ਇਸ ਦੌਰਾਨ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣਗੀਆਂ। ਡਾਕਟਰਾਂ ਦੀ ਹੜਤਾਲ ਸ਼ਨੀਵਾਰ ਨੂੰ ਵੀ ਜਾਰੀ ਰਹੇਗੀ’।
Doctors on Protset
ਆਈਐਮਏ ਦੇ ਸਕੱਤਰ ਨੇ ਕਿਹਾ ਕਿ 17 ਤਰੀਕ ਨੂੰ ਉਹਨਾਂ ਨੇ ਡਾਕਟਰਾਂ ਦੀ ਹੜਤਾਲ ਬੁਲਾਈ ਹੈ। ਇਸ ਹੜਤਾਲ ਵਿਚ ਪ੍ਰਾਈਵੇਟ ਹਸਪਤਾਲ ਵੀ ਹਿੱਸਾ ਲੈਣਗੇ। ਉਹਨਾਂ ਕਿਹਾ ਕਿ ਦੇਸ਼ ਦੇ 19 ਸੂਬਿਆਂ ਵਿਚ ਸੈਂਟਰਲ ਐਕਟ ਅਗੇਨਸਡ ਵਾਇਲੈਂਸ ਇੰਨ ਹਾਸਪਿਟਲ (Central Act Against Violence in Hospital) ਪਾਸ ਹੋ ਚੁਕਾ ਹੈ ਪਰ ਇਕ ਸੂਬੇ ਵਿਚ ਇਹ ਕਾਨੂੰਨ ਲਾਗੂ ਨਹੀਂ ਕੀਤਾ ਗਿਆ।
Indian Medical Association
ਉਹਨਾਂ ਕਿਹਾ ਕਿ ਉਹ 17 ਤਰੀਕ ਨੂੰ ਸਵੇਰੇ 6 ਵਜੇ ਤੋਂ ਲੈ ਕੇ 18 ਤਰੀਕ ਸਵੇਰੇ 6 ਵਜੇ ਤੱਕ ਹੜਤਾਲ ਜਾਰੀ ਰੱਖਣਗੇ। ਦੱਸ ਦਈਏ ਕਿ ਕੋਲਕਾਤਾ ਦੇ ਸਰਕਾਰੀ ਹਸਪਤਾਲ ਵਿਚ ਡਾਕਟਰਾਂ ‘ਤੇ ਹੋਏ ਹਮਲੇ ਤੋਂ ਬਾਅਦ ਦੇਸ਼ ਭਰ ਦੇ ਡਾਕਟਰ ਇਕਜੁੱਟ ਹੋ ਕੇ ਵਿਰੋਧ ਕਰ ਰਹੇ ਹਨ। ਦਿੱਲੀ, ਮੁੰਬਈ ਤੋਂ ਲੈ ਕੇ ਰਾਜਸਥਾਨ, ਕੇਰਲ, ਛੱਤੀਸਗੜ੍ਹ ਸਮੇਤ ਕਈ ਸੂਬਿਆਂ ਵਿਚ ਡਾਕਟਰ ਇਕਜੁੱਟ ਨਜ਼ਰ ਆ ਰਹੇ ਹਨ।
Doctors on Protset
ਦੂਜੇ ਪਾਸੇ ਬੰਗਾਲ ਦੇ ਦੋ ਅਲੱਗ-ਅਲੱਗ ਹਸਪਤਾਲਾਂ ਵਿਚ ਕੁੱਲ 43 ਡਾਕਟਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਉੱਤਰੀ ਬੰਗਾਲ ਮੈਡੀਕਲ ਕਾਲਜ ਅਤੇ ਹਸਪਤਾਲ, ਦਾਰਜੀਲਿੰਗ ਦੇ 27 ਅਤੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ, ਕੋਲਕਾਤਾ ਦੇ 16 ਡਾਕਟਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ।