ਨੌਜਵਾਨਾਂ ਨੇ ਬਜ਼ੁਰਗ 'ਤੇ ਢਾਹਿਆ ਤਸ਼ੱਦਦ, ਜਬਰੀ ਕੱਟੀ ਦਾੜ੍ਹੀ ਤੇ ਕੀਤੀ ਕੁੱਟਮਾਰ
Published : Jun 14, 2021, 3:46 pm IST
Updated : Jun 14, 2021, 3:46 pm IST
SHARE ARTICLE
Elderly Muslim man assaulted in Ghaziabad
Elderly Muslim man assaulted in Ghaziabad

ਦਿੱਲੀ ਦੇ ਨਾਲ ਲਗਦੇ ਗਾਜ਼ੀਆਬਾਦ ਵਿਚ ਨੌਜਵਾਨਾਂ ਨੇ ਇਕ ਮੁਸਲਿਮ ਬਜ਼ੁਰਗ ਨਾਲ ਕੁੱਟਮਾਰ ਕੀਤੀ।

ਗਾਜ਼ੀਆਬਾਦ: ਦਿੱਲੀ ਦੇ ਨਾਲ ਲਗਦੇ ਗਾਜ਼ੀਆਬਾਦ (Ghaziabad) ਵਿਚ ਨੌਜਵਾਨਾਂ ਨੇ ਇਕ ਮੁਸਲਿਮ ਬਜ਼ੁਰਗ (Muslim man) ਨਾਲ ਕੁੱਟਮਾਰ ਕੀਤੀ। ਇਸ ਘਟਨਾ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਪੀੜਤ ਬਜ਼ੁਰਗ ਦਾ ਨਾਮ ਅਬਦੁਲ ਸਮਦ ਹੈ। ਨੌਜਵਾਨਾਂ ਨੇ ਨਾ ਸਿਰਫ ਬਜ਼ੁਰਗ ਦੀ ਕੁੱਟਮਾਰ ਕੀਤੀ ਬਲਕਿ ਉਹਨਾਂ ਦੀ ਦਾੜ੍ਹੀ ਵੀ ਜਬਰੀ ਕੱਟ ਦਿੱਤੀ। ਇਸ ਦੌਰਾਨ ਬਜ਼ੁਰਗ ਹੱਥ ਜੋੜ ਕੇ ਉਹਨਾਂ ਦੀਆਂ ਮਿਨਤਾਂ ਕਰ ਰਿਹਾ ਸੀ ਪਰ ਨੌਜਵਾਨਾਂ ਨੇ ਇਕ ਨਾ ਸੁਣੀ।

Elderly Muslim man assaulted in GhaziabadElderly Muslim man assaulted in Ghaziabad

ਹੋਰ ਪੜ੍ਹੋ: ਸੈਲਾਨੀਆਂ ਲਈ ਖੁਸ਼ਖਬਰੀ, ਦੋ ਮਹੀਨਿਆਂ ਬਾਅਦ ਖੁੱਲ੍ਹੇਗਾ ਤਾਜ ਮਹਿਲ

ਨੌਜਵਾਨਾਂ ਨੇ ਇਸ ਘਟਨਾ ਦਾ ਵੀਡੀਓ ਵੀ ਬਣਾਇਆ ਅਤੇ ਉਸ ਨੂੰ ਵਾਇਰਲ ਕਰ ਦਿੱਤਾ। ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਪੀੜਤ ਬਜ਼ੁਰਗ ਨੂੰ ਨੌਜਵਾਨਾਂ ਨੇ ਘੇਰਿਆ ਹੋਇਆ ਹੈ ਤੇ ਉਹਨਾਂ ਦੇ ਹੱਥ ਵਿਚ ਕੈਂਚੀ ਹੈ। ਇਸ ਦੌਰਾਨ ਇਕ ਨੌਜਵਾਨ ਬਜ਼ੁਰਗ ਦੇ ਮੂੰਹ ਉੱਤੇ ਥੱਪੜ ਮਾਰ ਰਿਹਾ ਹੈ।

ਇਹ ਵੀ ਪੜ੍ਹੋ-ਦਿੱਲੀ-ਪਟਨਾ ਜਾਣ ਵਾਲੀ ਫਲਾਈਟ 'ਚ ਸੀ ਬੰਬ ਹੋਣ ਦੀ ਸੂਚਨਾ, ਦਿੱਲੀ ਏਅਰਪੋਰਟ 'ਤੇ ਇਕ ਗ੍ਰਿਫਤਾਰ

ਪੀੜਤ ਮੁਤਾਬਕ ਨੌਜਵਾਨਾਂ ਨੇ ਉਸ ਕੋਲੋਂ ਜੈ ਸ੍ਰੀਰਾਮ ਅਤੇ ਵੰਦੇ ਮਾਤਰਮ ਦੇ ਨਾਅਰੇ ਵੀ ਲਗਵਾਏ ਅਤੇ ਕਿਹਾ ਕਿ ਤੁਸੀਂ ਪਾਕਿਸਤਾਨ ਦੇ ਜਾਸੂਸ ਹੋ। ਅਬਦੁਲ ਮੁਤਾਬਕ ਆਰੋਪੀ ਉਸ ਨੂੰ ਇਹ ਕਹਿ ਕੇ ਧਮਕਾ ਰਹੇ ਸੀ ਕਿ ਉਹਨਾਂ ਨੇ ਇਸ ਤੋਂ ਪਹਿਲਾਂ ਵੀ ਕਈ ਮੁਸਲਮਾਨਾਂ ਨੂੰ ਮਾਰਿਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਨੀ ਪੁਲਿਸ ਨੇ ਕੇਸ ਦਰਜ ਕਰਕੇ ਮੁੱਖ ਆਰੋਪੀ ਪ੍ਰਵੇਸ਼ ਗੁੱਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Elderly Muslim man assaulted in GhaziabadElderly Muslim man assaulted in Ghaziabad

ਇਹ ਵੀ ਪੜ੍ਹੋ-2022 ਦੀਆਂ ਗੁਜਰਾਤ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ 'ਆਪ'

ਇਹ ਘਟਨਾ 5 ਜੂਨ ਦੀ ਹੈ, ਜਦੋਂ ਬੁਲੰਦਸ਼ਹਿਰ ਦੇ ਰਹਿਣ ਵਾਲਾ ਬਜ਼ੁਰਗ ਅਬਦੁਲ ਸਮਦ ਲੋਨੀ ਆਇਆ ਸੀ ਅਤੇ ਮਸਜਿਦ ਜਾਣ ਲਈ ਆਟੋ ਵਿਚ ਬੈਠਿਆ। ਦੱਸਿਆ ਜਾ ਰਿਹਾ ਹੈ ਕਿ ਆਟੋ ਵਿਚ ਬੈਠੇ ਕੁਝ ਲੋਕ ਉਸ ਨੂੰ ਜ਼ਬਰਦਸਤੀ ਜੰਗਲ ਵਿਚ ਲੈ ਗਏ, ਜਿੱਥੇ ਉਹਨਾਂ ਨੇ ਇਕ ਕਮਰੇ ਵਿਚ ਲਿਜਾ ਕੇ ਬਜ਼ੁਰਗ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਦਾੜ੍ਹੀ ਕੱਟੀ। ਲੋਨੀ ਦੇ ਸੀਓ ਅਤੁਲ ਕੁਮਾਰ ਸੋਨਕਰ ਨੇ ਕਿਹਾ ਕਿ ਬਾਕੀ ਆਰੋਪੀਆਂ ਦੀ ਭਾਲ ਜਾਰੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement