ਕੇਰਲ 'ਚ ਭਾਜਪਾ ਨੂੰ ਮਾਤ ਦੇਣ ਦੀ ਤਿਆਰੀ, ਕਾਂਗਰਸ ਅਤੇ ਸੀਪੀਐਮ ਵਲੋਂ ਰਾਮ ਨਾਮ ਦਾ ਸਹਾਰਾ
Published : Jul 14, 2018, 12:37 pm IST
Updated : Jul 14, 2018, 12:37 pm IST
SHARE ARTICLE
Congress and CPM
Congress and CPM

ਮਿਸ਼ਨ 2019 ਤੋਂ ਪਹਿਲਾਂ ਦੇਸ਼ ਵਿਚ ਇਕ ਵਾਰ ਫਿਰ ਹਿੰਦੂਤਵ ਦਾ ਏਜੰਡਾ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਸ਼ਸ਼ੀ ਥਰੂਰ ਦੇ ਹਿੰਦੂ ਪਾਕਿਸਤਾਨ ਦੀ ਗੱਲ ਹੋਵੇ ਜਾਂ ...

ਨਵੀਂ ਦਿੱਲੀ : ਮਿਸ਼ਨ 2019 ਤੋਂ ਪਹਿਲਾਂ ਦੇਸ਼ ਵਿਚ ਇਕ ਵਾਰ ਫਿਰ ਹਿੰਦੂਤਵ ਦਾ ਏਜੰਡਾ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਸ਼ਸ਼ੀ ਥਰੂਰ ਦੇ ਹਿੰਦੂ ਪਾਕਿਸਤਾਨ ਦੀ ਗੱਲ ਹੋਵੇ ਜਾਂ ਫਿਰ ਸਾਬਕਾ ਉਪ ਰਾਸ਼ਟਰਪਤੀ ਜਿਨਾਹ 'ਤੇ ਦਿਤੇ ਗਏ ਬਿਆਨ ਦਾ ਮਾਮਲਾ। ਕੁਲ ਮਿਲਾ ਕੇ ਦੇਸ਼ ਦੀ ਰਾਜਨੀਤੀ ਵਿਚ ਫਿਲਹਾਲ ਹਿੰਦੂਤਵ ਨੇ ਰਾਜਨੀਤੀ ਨੂੰ ਜਕੜਿਆ ਹੋਇਆ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਰਾਸ਼ਟਰੀ ਪੱਧਰ ਦੇ ਨਾਲ-ਨਾਲ  ਸੂਬਾ ਪੱਧਰ 'ਤੇ ਵੀ ਰਾਜਨੀਤਕ ਪਾਰਟੀਆਂ ਅਪਣੇ-ਅਪਣੇ ਤਰੀਕੇ ਨਾਲ ਵੋਟ ਬੈਂਕ ਲੁਭਾਉਣ ਦੀ ਤਿਆਰੀ ਵਿਚ ਲੱਗੇ ਹੋਏ ਹਨ। 

BJP FlagsBJP Flagsਅਜਿਹੇ ਵਿਚ ਜ਼ਰੂਰੀ ਹੈ ਕਿ ਭਾਜਪਾ ਅਤੇ ਸੰਘ ਨੂੰ ਰੋਕਣ ਲਈ ਰਾਮ ਨਾਮ ਦਾ ਸਹਾਰਾ ਲਿਆ ਜਾਵੇ। ਇਸ ਕਰਕੇ ਕੇਰਲ ਵਿਚ ਇਸ ਦੀ ਸ਼ੁਰੂਆਤ ਹੋ ਰਹੀ ਹੈ। ਕੇਰਲ ਵਿਚ ਰਾਜਨੀਤਕਾਂ ਨੇ ਰਾਮ ਨਾਮ ਦੀ ਕਰਵਟ ਲਈ ਹੈ। ਹਿੰਦੂ ਅਜਿਹਾ ਮੰਨਦੇ ਹਨ ਕਿ 'ਰਾਮਾਇਣ ਮਹੀਨਾ' ਮਾਨਸੂਨ ਦੇ ਨਾਲ ਆਉਣ ਵਾਲੀਆਂ ਬਿਮਾਰੀਆਂ ਅਤੇ ਹੋਰ ਸਮੱਸਿਆਵਾਂ ਤੋਂ ਉਨ੍ਹਾਂ ਦੀ ਰੱਖਿਆ ਕਰੇਗਾ। ਕੇਰਲ ਦੀਆਂ ਦੋ ਮੁੱਖ ਪਾਰਟੀਆਂ ਸੀਪੀਐਮ ਅਤੇ ਕਾਂਗਰਸ 17 ਜੁਲਾਈ ਤੋਂ ਸ਼ੁਰੁ ਹੋਣ ਵਾਲੇ 'ਰਾਮਾਇਣ ਮਹੀਨੇ' ਦੇ ਸੈਲੀਬ੍ਰੇਸ਼ਨ ਵਿਚ ਇਕ ਦੂਜੇ ਨੂੰ ਪਿੱਛੇ ਛੱਡਣ ਦੀ ਹੋੜ ਵਿਚ ਲੱਗੇ ਹਨ ਪਰ ਇਨ੍ਹਾਂ ਦੋਹਾਂ ਦਾ ਹੀ ਮਕਸਦ ਭਾਜਪਾ ਅਤੇ ਸੰਘ ਦੇ ਰਾਮ ਰਥ ਨੂੰ ਰੋਕਣਾ ਹੈ।

CPM FlagsCPM Flagsਰਾਮਾਇਣ ਮਹੀਨੇ ਦੌਰਾਨ ਜ਼ਿਆਦਾਤਰ ਹਿੰਦੂ ਪਰਵਾਰਾਂ ਵਿਚ ਰੋਜ਼ਾਨਾ ਮਹਾਂਕਾਵਿ ਦਾ ਪਾਠ ਹੁੰਦਾ ਹੈ। ਰਾਜ ਪੱਧਰ 'ਤੇ ਸ਼ੁਰੂ ਹੋਏ ਭਾਜਪਾ ਦੇ ਰਥ ਨੂੰ ਰੋਕਣ ਦੀ ਕਵਾਇਦ ਵਿਚ ਹੁਣ ਸੀਪੀਐਮ ਨੇ ਵੀ ਕਮਰ ਕਸ ਲਈ ਹੈ। ਇਸ ਲੜੀ ਵਿਚ ਸੀਪੀਐਮ ਲੈਕਚਰਾਂ ਦਾ ਪ੍ਰਬੰਧ ਕਰੇਗੀ। ਇਸ ਦਾ ਮਕਸਦ ਲੋਕਾਂ ਦੇ ਵਿਚਕਾਰ ਅਸਲ ਰਾਮ ਨੂੰ ਲਿਆਉਣਾ ਹੋਵੇਗਾ। ਇਕ ਪਾਸੇ ਜਿੱਥੇ ਸੀਪੀਐਮ ਲੈਕਚਰਾਂ ਦੇ ਜ਼ਰੀਏ ਲੋਕਾਂ ਦੇ ਵਿਚਕਾਰ ਹੋਵੇਗੀ, ਉਥੇ ਰਾਜ ਕਾਂਗਰਸ ਵੀ ਪਿੱਛੇ ਨਹੀਂ ਰਹੇਗੀ।

Mohan Bhagwat, Narender Modi and Rahul GandhiMohan Bhagwat, Narender Modi and Rahul Gandhi ਪਵਿੱਤਰ ਮਹੀਨੇ ਦੀ ਸ਼ੁਰੂਆਤ ਯਾਨੀ 17 ਜੁਲਾਈ ਤੋਂ ਕਾਂਗਰਸ ਦਾ ਸਭਿਆਚਾਰਕ ਵਿੰਗ ਵਿਚਾਰ ਵਿਭਾਗ ਰਾਮਾਇਣ ਨੂੰ ਹਿੰਦੂ ਨੈਸ਼ਨਲਿਸਟ ਦੇ ਚੁੰਗਲ ਤੋਂ ਮੁਕਤ ਕਰਵਾਉਣ ਦੀ ਯੋਜਨਾ 'ਤੇ ਕੰਮ ਕਰੇਗਾ। ਪਿਛਲੀ ਸਟੇਟ ਕਮੇਟੀ ਮੀਟਿੰਗ ਦੌਰਾਨ ਰਾਮਾਇਣ ਲੈਕਚਰਾਂ ਵਿਚ ਸਹਿਭਾਗੀ ਹੋਣ ਦੇ ਪ੍ਰਸਤਾਵ 'ਤੇ ਚਰਚਾ ਹੋਈ ਸੀ। ਪਾਰਟੀ ਨੇਤਾਵਾਂ ਨੂੰ ਇਹ ਮਹਿਸੁਸ ਹੋਇਆ ਕਿ ਰਾਮਾਇਣ ਦੀ ਵਰਤੋਂ ਕਰ ਕੇ ਸਮਾਜ ਨੂੰ ਸੰਪਰਦਾਇਕ ਕਰਨ ਦੀ ਕੋਸ਼ਿਸ਼ ਵਿਚ ਲੱਗੇ ਸੰਘ ਨੂੰ ਰੋਕਣ ਲਹੀ ਸੀਪੀਐਮ ਕੇਡਰਜ਼ ਨੂੰ ਇਸ ਪ੍ਰੋਜੈਕਟ ਵਿਚ ਸਰਗਰਮੀ ਨਾਲ ਜੁੜਨਾ ਚਾਹੀਦਾ ਹੈ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement