
ਬਿੱਲ ਸਹੀ ਕਰਵਾਉਣ ਵਾਲਿਆਂ ਵਿਚ ਜ਼ਿਆਦਾਤਰ ਔਰਤਾਂ ਅਤੇ ਬਜ਼ੁਰਗ ਪਰੇਸ਼ਾਨ ਹਨ
ਲਖਨਊ- ਲਖਨਊ ਦੇ ਬਿਜਲੀ ਖਪਪਤਕਾਰਾਂ ਨੂੰ ਮੀਟਰ ਰੀਡਿੰਗ ਏਜੰਸੀ ਦੀ ਲਾਪਰਵਾਹੀ ਦਾ ਜੁਰਮਾਨਾ ਭੁਗਤਨਾ ਪੈ ਰਿਹਾ ਹੈ। ਹਰ ਮਹੀਨੇ ਗਲਤ ਬਿਜਲੀ ਬਿੱਲ ਦੇ ਸ਼ਿਕਾਰ ਇਕ ਲੱਖ ਲੋਕ ਆਪਣਾ ਬਿੱਲ ਸਹੀ ਕਰਵਾਉਣ ਲਈ ਦਫ਼ਤਰਾਂ ਦੇ ਚੱਕਰ ਮਾਰ ਰਹੇ ਹਨ। ਬਿਜਲੀ ਦਫ਼ਤਰ ਵਿਚ ਜਾਣ ਕਾਰਨ ਪੈਸਾ ਅਤੇ ਸਮਾਂ ਦਾਂ ਬਰਬਾਦ ਹੁੰਦਾ ਹੀ ਹੈ ਨਾਲ ਹੀ ਜਿੰਮੇਵਾਰ ਲੋਕਾਂ ਦੀ ਲਾਪਰਵਾਹੀ ਨਾਲ ਪਹਿਲੀ ਵਾਰ ਵਿਚ ਬਿੱਲ ਸਹੀ ਵੀ ਨਹੀਂ ਹੁੰਦਾ।
One lakh people are getting the wrong electricity bill
ਬਿੱਲ ਸਹੀ ਕਰਵਾਉਣ ਵਾਲਿਆਂ ਵਿਚ ਜ਼ਿਆਦਾਤਰ ਔਰਤਾਂ ਅਤੇ ਬਜ਼ੁਰਗ ਪਰੇਸ਼ਾਨ ਹਨ। ਕਿਉਂਕਿ ਮੀਟਰ ਰੀਡਿੰਗ ਵਾਲੇ ਆਪਣੀ ਹੀ ਮਨਮਾਨੀ ਕਰਦੇ ਹਨ। ਇਸ ਦੇ ਕਈ ਕੇਸ ਸਾਹਮਣੇ ਆ ਚੁੱਕੇ ਹਨ। ਇੰਦਰਾਨਗਰ ਵਿਚ ਡੀਕੇ ਪਟੇਲ ਦੇ ਘਰ 06 ਜੂਨ ਨੂੰ ਮੀਟਰ ਰੀਡਿੰਗ ਵਾਲੇ ਨੇ 1143 ਯੂਨਿਟ ਦਾ ਬਿੱਲ ਬਣਾਇਆ ਜਦੋਂ ਕਿ 6 ਜੁਲਾਈ ਨੂੰ ਪਹਿਲਾਂ ਨਾਲੋਂ ਘੱਟ 1135 ਯੂਨਿਟ ਦਾ ਬਿੱਲ ਸੀ।
One lakh people are getting the wrong electricity bill
ਇਸ ਦੌਰਾਨ ਬਿਜਲੀ ਖਪਤਕਾਰ ਨੂੰ ਪਿਛਲੇ ਮਹੀਨੇ ਨਾਲੋਂ ਘੱਟ ਯੂਨਿਟ ਦਾ ਬਿੱਲ ਆਇਆ ਅਤੇ ਇਸ ਚੱਕਰ ਵਿਚ ਉਹਨਾਂ ਨੂੰ ਬਿੱਲ ਸਹੀ ਕਰਵਾਉਣ ਲਈ ਕਈ ਵਾਰ ਬਿਜਲੀ ਦਫ਼ਤਰ ਦੇ ਚੱਕਰ ਲਾਉਣੇ ਪਏ। ਅਜਿਹਾ ਹੀ ਕਲਿਆਣਪੁਰ ਨਿਵਾਸੀ ਮੁਹੰਮਦ ਸ਼ਰੀਫ ਦੇ ਘਰ ਹੋਇਆ ਦਰਅਸਲ 11 ਮਈ ਨੂੰ ਮੀਟਰ ਰੀਡਰ ਨੇ 15,325 ਯੂਨਿਟ ਦਾ ਬਿੱਲ ਬਣਾਇਆ ਜਦੋਂ ਕਿ ਮੀਟਰ ਵਿਚ 14938 ਯੂਨਿਟਾਂ ਸਨ।
Meter Reading
ਉਹਨਾਂ ਨੇ ਦੱਸਿਆ ਕਿ ਇਸ ਬਿੱਲ ਨੂੰ ਸਹੀ ਕਰਵਾਉਣ ਤੇ ਲਗਭਗ ਦੋ ਮਹੀਨੇ ਦਫ਼ਤਰ ਦੇ ਚੱਕਰ ਲਾਉਣੇ ਪਏ। ਉਹਨਾਂ ਤੋਂ ਰਿਸ਼ਵਤ ਤੱਕ ਮੰਗੀ ਗਈ ਤਦ ਜਾ ਕੇ ਉਹਨਾਂ ਦਾ ਬਿੱਲ ਸਹੀ ਹੋਇਆ। ਮੰਧਿਆਂਚਲ ਨਿਗਮ ਦੇ ਐਮਡੀ ਸੰਜੇ ਗੋਇਲ ਨੇ ਕਿਹਾ ਕਿ ਲੇਸਾ ਵਿਚ ਹਰ ਮਹੀਨੇ ਕਰੀਬ ਇਕ ਲੱਖ ਖਪਤਕਾਰਾਂ ਨੂੰ ਗਲਤ ਬਿੱਲ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਜੇ ਕਿਸੇ ਵੀ ਮੀਟਰ ਰੀਡਰ ਨੇ ਗਲਤ ਬਿੱਲ ਬਣਾਇਆ ਤਾਂ ਉਹਨਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇਗਾ। ਬਿਲਿੰਗ ਏਜੰਸੀ ਤੋਂ ਵੀ ਜੁਰਮਾਨਾ ਵਸੂਲਿਆ ਜਾਵੇਗਾ।