ਹੋਸਟਲ 'ਚ ਪਾਣੀ ਦੀ ਕਮੀ, ਪ੍ਰਿੰਸੀਪਲ ਨੇ ਕਟਵਾ ਦਿੱਤੇ 150 ਵਿਦਿਆਰਥਣਾਂ ਦੇ ਵਾਲ
Published : Aug 14, 2019, 1:44 pm IST
Updated : Aug 14, 2019, 1:44 pm IST
SHARE ARTICLE
Telangana Medak 150 girls hair cut
Telangana Medak 150 girls hair cut

ਲੰਗਾਨਾ ਦੇ ਮੇਢੱਕ ਦੇ ਇੱਕ ਸਕੂਲ 'ਚ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ ਹੈ। ਸਕੂਲ ਦੀਆਂ 150 ਵਿਦਿਆਰਥਣਾਂ ਨੂੰ ਹੋਸਟਲ 'ਚ ਪਾਣੀ ਦੀ ਕਮੀ

ਤੇਲੰਗਾਨਾ : ਤੇਲੰਗਾਨਾ ਦੇ ਮੇਢੱਕ ਦੇ ਇੱਕ ਸਕੂਲ 'ਚ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ ਹੈ। ਸਕੂਲ ਦੀਆਂ 150 ਵਿਦਿਆਰਥਣਾਂ ਨੂੰ ਹੋਸਟਲ 'ਚ ਪਾਣੀ ਦੀ ਕਮੀ ਕਾਰਨ ਵਾਲ ਕਟਵਾਉਣ ਲਈ ਮਜ਼ਬੂਰ ਕੀਤਾ ਗਿਆ। ਇਹ ਘਟਨਾ ਇੱਕ ਗੁਰੂਕੁਲ ਸਕੂਲ ਦੀ ਹੈ, ਜਿੱਥੇ ਦੀ ਪ੍ਰਿੰਸੀਪਲ ਕੇ. ਅਰੁਣਾ ਨੇ ਜਬਰਦਸ਼ਤੀ 150 ਵਿਦਿਆਰਥਣਾਂ ਦੇ ਵਾਲ ਕਟਵਾ ਦਿੱਤੇ।

Telangana Medak 150 girls hair cutTelangana Medak 150 girls hair cut

ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਨਹਾਉਣ ਲਈ ਸਮਰੱਥ ਪਾਣੀ ਨਹੀਂ ਸੀ। ਪ੍ਰਿੰਸੀਪਲ ਦੇ ਇਸ ਕਦਮ ਤੋਂ ਬਾਅਦ ਸਕੂਲ 'ਚ ਉਨ੍ਹਾਂ ਦੇ  ਖਿਲਾਫ਼ ਪ੍ਰਦਰਸ਼ਨ ਹੋਇਆ। ਇਹ ਘਟਨਾ ਦੋ ਦਿਨ ਪਹਿਲਾਂ ਵਾਪਰੀ ਪਰ ਮੰਗਲਵਾਰ ਨੂੰ ਸਾਹਮਣੇ ਆਈ। ਜਦੋਂ ਵਿਦਿਆਰਥਣਾਂ ਦੇ ਮਾਤਾ - ਪਿਤਾ ਨੇ ਐਤਵਾਰ ਨੂੰ ਹੋਸਟਲ ਦਾ ਦੌਰਾ ਕੀਤਾ।

Telangana Medak 150 girls hair cutTelangana Medak 150 girls hair cut

ਜਾਣਕਾਰੀ ਅਨੁਸਾਰ ਸਕੂਲ ਦੀ ਪ੍ਰਿੰਸੀਪਲ ਕੇ. ਅਰੁਣਾ ਨੇ ਕਥਿਤ ਤੌਰ 'ਤੇ ਦੋ ਨਾਈਆਂ ਨੂੰ ਹੋਸਟਲ 'ਚ ਬੁਲਾਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਵਿਦਿਆਰਥਣਾਂ ਨੂੰ 25 ਰੁਪਏ ਦੇਣ ਲਈ ਮਜ਼ਬੂਰ ਕੀਤਾ।  ਇਸ ਪੂਰੀ ਘਟਨਾ ਤੋਂ ਬਾਅਦ ਮਾਪਿਆਂ ਨੇ ਪ੍ਰਿੰਸੀਪਲ ਦੇ ਖਿਲਾਫ਼ ਸਕੂਲ ਦੇ ਬਾਹਰ ਪ੍ਰਦਰਸ਼ਨ ਕੀਤਾ।

Telangana Medak 150 girls hair cutTelangana Medak 150 girls hair cut

ਹਾਲਾਂਕਿ ਕੇ . ਅਰੁਣਾ ਨੇ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਅਤੇ ਕਿਹਾ ਕਿ ਸਾਫ਼ - ਸਫਾਈ ਲਈ ਵਿਦਿਆਰਥਣਾਂ ਦੇ ਵਾਲ ਕਟਵਾਏ ਗਏ, ਕਿਉਂਕਿ ਕੁੱਝ ਵਿਦਿਆਰਥਣਾਂ ਬਿਮਾਰੀ ਨਾਲ ਪੀੜਿਤ ਸਨ।  ਉਨ੍ਹਾਂ ਨੇ ਕਿਹਾ ਕਿ ਵਾਲ ਵਿਦਿਆਰਥਣਾਂ ਦੀ ਸਹਿਮਤੀ ਨਾਲ ਕਟਵਾਏ ਗਏ ਹਨ ਅਤੇ ਹੋਸਟਲ 'ਚ ਪਾਣੀ ਦੀ ਕਮੀ ਵੀ ਇਸਦਾ ਕਾਰਨ ਹੈ। ਇਸ ਵਿੱਚ,  ਜਿਲ੍ਹਾ ਪ੍ਰਸ਼ਾਸਨ ਅਤੇ ਭਲਾਈ ਵਿਭਾਗ ਨੇ ਇਸ ਪੂਰੀ ਘਟਨਾ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement