
ਗੁਜਰਾਤ ਵਿਚ ਨੌਵੀਂ ਜਮਾਤ ਦੀ ਅੰਦਰੂਨੀ ਪ੍ਰੀਖਿਆ ਵਿਚ ਹੈਰਾਨੀਜਨਕ ਸਵਾਲ ਪੁਛਿਆ ਗਿਆ
ਅਹਿਮਦਾਬਾਦ : ਗੁਜਰਾਤ ਵਿਚ ਨੌਵੀਂ ਜਮਾਤ ਦੀ ਅੰਦਰੂਨੀ ਪ੍ਰੀਖਿਆ ਵਿਚ ਹੈਰਾਨੀਜਨਕ ਸਵਾਲ ਪੁਛਿਆ ਗਿਆ ਕਿ ਗਾਂਧੀ ਜੀ ਨੇ ਖ਼ੁਦਕੁਸ਼ੀ ਕਦੋਂ ਕੀਤੀ ਸੀ? ਪ੍ਰੀਖਿਆ ਵਿਚ ਇਹ ਸਵਾਲ ਪੁੱਛਣ ਦਾ ਮਾਮਲਾ ਸਾਹਮਣੇ ਆਉਣ 'ਤੇ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਤੋਂ ਇਲਾਵਾ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੁੱਤੇ ਗਏ ਇਕ ਹੋਰ ਸਵਾਲ ਨੇ ਸਿਖਿਆ ਵਿਭਾਗ ਦੇ ਅਧਿਕਾਰੀਆਂ ਲਈ ਮੁਸ਼ਕਲ ਖੜੀ ਕਰ ਦਿਤੀ ਹੈ।
ਸਵਾਲ ਸੀ, 'ਅਪਣੇ ਇਲਾਕੇ ਵਿਚ ਸ਼ਰਾਬ ਦੀ ਵਿਕਰੀ ਅਤੇ ਸ਼ਰਾਬ ਤਸਕਰਾਂ ਦੁਆਰਾ ਪੈਦਾ ਕੀਤੀਆਂ ਜਾਣ ਵਾਲੀਆਂ ਮੁਸਕਲਾਂ ਬਾਰੇ ਸ਼ਿਕਾਇਤ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਪੱਤਰ ਲਿਖੋ।' ਗੁਜਰਾਤ ਵਿਚ ਸ਼ਰਾਬ 'ਤੇ ਮੁਕੰਮਲ ਪਾਬੰਦੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਜਾਂਚ ਦੇ ਹੁਕਮ ਦੇ ਦਿਤੇ ਗਏ ਹਨ। ਉਨ੍ਹਾਂ ਦਸਿਆ ਕਿ ਸੁਫ਼ਲਾਮ ਸ਼ਾਲਾ ਵਿਕਾਸ ਸਕੂਲ ਦੇ ਬੈਨਰ ਹੇਠ ਚੱਲਣ ਵਾਲੇ ਸਕੂਲਾਂ ਦੀ ਨੌਵੀਂ ਜਮਾਤ ਦੀ ਅੰਦਰੂਨੀ ਪ੍ਰੀਖਿਆ ਵਿਚ ਇਹ ਸਵਾਲ ਪੁੱਛੇ ਗਏ ਹਨ।
ਇਹ ਸਕੂਲ ਸਰਕਾਰੀ ਫ਼ੰਡ ਨਾਲ ਚਲਦੇ ਹਨ। ਗਾਂਧੀਨਗਰ ਦੇ ਜ਼ਿਲ੍ਹਾ ਸਿਖਿਆ ਅਧਿਕਾਰੀ ਨੇ ਦਸਿਆ, 'ਇਹ ਦੋਵੇਂ ਪ੍ਰਸ਼ਨ ਅੰਦਰੂਨੀ ਪ੍ਰੀਖਿਆ ਵਿਚ ਸ਼ਾਮਲ ਕੀਤੇ ਗਏ ਸਨ। ਇਹ ਪ੍ਰਸ਼ਨ ਬਹੁਤ ਇਤਰਾਜ਼ਯੋਗ ਹਨ ਅਤੇ ਅਸੀਂ ਜਾਂਚ ਸ਼ੁਰੂ ਕਰ ਦਿਤੀ ਹੈ। ਰੀਪੋਰਟ ਆਉਣ ਮਗਰੋਂ ਕਾਰਵਾਈ ਕੀਤੀ ਜਾਵੇਗੀ।'
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ