72 ਦਿਨਾਂ ਮਗਰੋਂ ਕਸ਼ਮੀਰ ‘ਚ ਪੋਸਟਪੇਡ ਮੋਬਾਇਲ ਸੇਵਾਵਾਂ ਬਹਾਲ
Published : Oct 14, 2019, 8:09 pm IST
Updated : Oct 14, 2019, 8:09 pm IST
SHARE ARTICLE
Postpaid
Postpaid

ਕਸ਼ਮੀਰ 'ਚ ਸੋਮਵਾਰ ਦੁਪਹਿਰ 12 ਵਜੇ ਪੋਸਟਪੇਡ ਮੋਬਾਈਲ ਸੇਵਾਵਾਂ ਬਹਾਲ ਹੋ ਗਈਆਂ ਹਨ...

ਕਸ਼ਮੀਰ: ਕਸ਼ਮੀਰ 'ਚ ਸੋਮਵਾਰ ਦੁਪਹਿਰ 12 ਵਜੇ ਪੋਸਟਪੇਡ ਮੋਬਾਈਲ ਸੇਵਾਵਾਂ ਬਹਾਲ ਹੋ ਗਈਆਂ ਹਨ। ਇਸ ਨਾਲ ਹੀ ਪੂਰੀ ਵਾਦੀ 'ਚ 40 ਲੱਖ ਪੋਸਟ ਪੇਡ ਮੋਬਾਈਲ ਕੁਨੈਕਸ਼ਨ ਚਾਲੂ ਹੋ ਗਏ ਹਨ। ਹਾਲਾਂਕਿ 40 ਲੱਖ ਦੇ ਕਰੀਬ ਪ੍ਰੀ-ਪੇਡ ਮੋਬਾਈਲ ਫੋਨ 'ਤੇ ਮੋਬਾਈਲ ਇੰਟਰਨੈੱਟ ਸੇਵਾ ਫਿਲਹਾਲ ਮੁਅੱਤਲ ਰਹੇਗੀ। ਸੂਬਾ ਪ੍ਰਸ਼ਾਸਨ ਨੇ ਉਮੀਦ ਜਤਾਈ ਹੈ ਕਿ ਮੋਬਾਈਲ ਸੇਵਾਵਾਂ ਬਹਾਲ ਹੋਣ ਨਾਲ ਕਸ਼ਮੀਰ 'ਚ ਹਾਲਾਤ ਠੀਕ ਕਰਨ 'ਚ ਮਦਦ ਮਿਲੇਗੀ।

Article 370Article 370

ਧਾਰਾ 370 ਹਟਾਏ ਜਾਣ ਤੋਂ ਬਾਅਦ ਪੈਦਾ ਹੋਏ ਤਣਾਅ 'ਚ ਸੁਧਾਰ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਪ੍ਰਸ਼ਾਸਨ ਨੇ ਸੋਮਵਾਰ ਪੋਸਟ ਪੇਡ ਮੋਬਾਈਲ ਫੋਨ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਸੀ। ਹੁਣ ਪੋਸਟ ਪੇਡ ਮੋਬਾਈਲ ਸੇਵਾਵਾਂ ਸੋਮਵਾਰ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਜਾਵੇਗੀ। ਇਸ ਲਈ ਸਾਰੀਆਂ ਕੰਪਨੀਆਂ ਨੂੰ ਪਹਿਲਾਂ ਤੋਂ ਹੀ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਹੁਣ 20 ਲੱਖ ਪ੍ਰੀ-ਪੇਡ ਮੋਬਾਈਲ ਫੋਨ 'ਤੇ ਇੰਟਰਨੈੱਟ ਸੇਵਾਵਾਂ ਸ਼ੁਰੂ ਕਰਨ 'ਤੇ ਕੋਈ ਵੀ ਫੈਸਲਾ ਨਹੀਂ ਹੋਇਆ ਹੈ। ਮੋਬਾਈਲ ਇੰਟਰਨੈੱਟ ਕਸ਼ਮੀਰ ਨਾਲ-ਨਾਲ ਜੰਮੂ 'ਚ ਵੀ ਬੰਦ ਪਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement