ਧਾਰਾ-370 ਖ਼ਤਮ ਕਰਨ ਦੇ ਵਿਰੋਧ 'ਚ ਪਾਕਿ ਪ੍ਰਦਰਸ਼ਨਕਾਰੀ ਸੀਮਾ ਰੇਖਾ ਵੱਲ ਵਧੇ
Published : Oct 6, 2019, 7:20 pm IST
Updated : Oct 6, 2019, 7:20 pm IST
SHARE ARTICLE
Article 370 abrogation: Chanting anti-India slogans, JKLF marchers head to LoC
Article 370 abrogation: Chanting anti-India slogans, JKLF marchers head to LoC

ਜੇ.ਕੇ.ਐਲ.ਐਫ਼ ਪ੍ਰਦਰਸ਼ਨਕਾਰੀਆਂ ਵਲੋਂ ਭਾਰਤੀ ਸਰਹੱਦ ਪਾਰ ਕਰਨ ਦਾ ਐਲਾਨ

ਇਸਲਾਮਾਬਾਦ : ਪਾਕਿਸਤਾਨੀ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਵੱਡੀ ਗਿਣਤੀ ਵਿਚ ਲੋਕ ਐਤਵਾਰ ਨੂੰ ਕੰਟਰੋਲ ਲਾਈਨ ਵੱਲ ਵੱਧ ਰਹੇ ਹਨ। ਪ੍ਰਦਰਸ਼ਨਕਾਰੀ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ-370 ਦੇ ਨਿਯਮਾਂ ਨੂੰ ਖ਼ਤਮ ਕਰਨ ਦਾ ਵਿਰੋਧ ਕਰ ਰਹੇ ਹਨ। ਇਸ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਲਾਈਨ ਪਾਰ ਨਾ ਕਰਨ ਦੀ ਚਿਤਾਵਨੀ ਦਿਤੀ ਸੀ।

Article 370 abrogation: Chanting anti-India slogans, JKLF marchers head to LoCArticle 370 abrogation: Chanting anti-India slogans, JKLF marchers head to LoC

ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਕਿਸੇ ਨੂੰ ਵੀ ਕੰਟਰੋਲ ਲਾਈਨ ਪਾਰ ਕਰ ਕੇ ਕਸ਼ਮੀਰੀਆਂ ਦੀ ਮਦਦ ਜਾਂ ਸਮਰਥਨ ਦੇਣ ਬਾਰੇ ਨਹੀਂ ਸੋਚਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਅਜਿਹਾ ਕਰਾਂਗੇ ਤਾਂ ਭਾਰਤ ਇਸ ਨੂੰ ਪਾਕਿਸਤਾਨੀ ਅਤਿਵਾਦ ਕਹੇਗਾ। ਮਾਰਚ ਕਰਨ ਵਾਲੇ ਜ਼ਿਆਦਾਤਰ ਨੌਜਵਾਨ ਸਨਿਚਰਵਾਰ ਨੂੰ ਪੀਓਕੇ ਦੀ ਰਾਜਧਾਨੀ ਮੁਜ਼ੱਫ਼ਰਾਬਾਦ ਤੋਂ ਗੜ੍ਹੀ ਦੁਪੱਟਾ ਪਹੁੰਚੇ, ਜਿਥੇ ਉਹ ਰਾਤ ਭਰ ਰਹੇ। ਫਿਲਹਾਲ ਉਹ ਮੁਜ਼ੱਫ਼ਰਾਬਾਦ-ਸ਼੍ਰੀਨਗਰ ਹਾਈਵੇਅ 'ਤੇ ਅੱਗੇ ਵਧ ਰਹੇ ਹਨ। ਇਹ ਵਿਰੋਧ ਮਾਰਚ ਜੰਮੂ-ਕਸ਼ਮੀਰ ਲਿਬਰੇਸ਼ਨ ਫ੍ਰੰਟ ਵਲੋਂ ਆਯੋਜਤ ਕੀਤਾ ਗਿਆ ਹੈ।

Article 370 abrogation: Chanting anti-India slogans, JKLF marchers head to LoCArticle 370 abrogation: Chanting anti-India slogans, JKLF marchers head to LoC

ਸੂਤਰਾਂ ਮੁਤਾਬਕ ਉਨ੍ਹਾਂ ਦੇ ਚਕੋਠੀ ਪਹੁੰਚਣ ਦੀ ਉਮੀਦ ਹੈ, ਜਿਥੇ ਉਨ੍ਹਾਂ ਨੂੰ ਅਧਿਕਾਰੀਆਂ ਵਲੋਂ ਰੋਕਿਆ ਜਾਵੇਗਾ। ਸੂਤਰਾਂ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਸੀਮਾ ਰੇਖਾ ਪਾਰ ਕਰਨ ਦਾ ਐਲਾਨ ਕੀਤਾ ਹੈ। ਪਾਕਿਸਤਾਨ ਨੇ ਭਾਰਤ ਨਾਲ ਸਿਆਸੀ ਸਬੰਧ ਖ਼ਤਮ ਕਰ ਲਏ ਹਨ ਅਤੇ ਭਾਰਤੀ ਸਫ਼ੀਰ ਨੂੰ ਬਖ਼ਾਸਤ ਕਰ ਦਿਤਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement