
ਐਨਪੀਪੀਏ ਦਾ ਕਹਿਣਾ ਹੈ ਕਿ ਇਹ ਜਨਹਿਤ ਵਿਚ ਕੀਤਾ ਗਿਆ ਹੈ।
ਨਵੀਂ ਦਿੱਲੀ: ਆਮ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਬਹੁਤ ਜਲਦ ਹੀ ਵਧ ਸਕਦੀਆਂ ਹਨ। ਮੀਡੀਆ ਰਿਪੋਰਟਸ ਮੁਤਾਬਕ ਇਹਨਾਂ ਦਵਾਈਆਂ ਵਿਚ ਐਂਟੀਬਾਓਟਿਕਸ, ਐਂਟੀ-ਐਲਰਜ਼ੀ, ਐਂਟੀ ਮਲੇਰੀਆ ਡ੍ਰੱਗ ਅਤੇ ਬੀਸੀਜੀ ਵੈਕਸੀਨ ਅਤੇ ਵਿਟਾਮਿਨ ਸੀ ਸ਼ਾਮਲ ਹਨ। ਦਰਅਸਲ ਦਵਾਈਆਂ ਦੀਆਂ ਕੀਮਤਾਂ ਦੇ ਰੈਗੁਲੇਟਰ ਨੈਸ਼ਨਲ ਫਾਰਮਸਿਊਟਿਕਲ ਪ੍ਰਾਈਸਿੰਗ ਅਥਾਰਿਟੀ ਯਾਨੀ ਐਨਪੀਪੀਏ ਨੇ ਸ਼ੁੱਕਰਵਾਰ ਨੂੰ ਸੀਲਿੰਗ ਪ੍ਰਾਈਜ਼ ਤੇ ਲੱਗੀ ਰੋਕ ਨੂੰ 50 ਫ਼ੀਸਦੀ ਤੋਂ ਵਧਾ ਦਿੱਤਾ ਹੈ।
Photoਐਨਪੀਪੀਏ ਦਾ ਕਹਿਣਾ ਹੈ ਕਿ ਇਹ ਜਨਹਿਤ ਵਿਚ ਕੀਤਾ ਗਿਆ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਇਸ ਲਈ ਕੀਤਾ ਗਿਆ ਹੈ ਕਿ ਦਵਾਈਆਂ ਦੀ ਉਪਲੱਬਧਤਾ ਨੂੰ ਬਣਾਇਆ ਜਾ ਸਕੇ। ਹਾਲਾਂਕਿ ਹੁਣ ਤਕ ਇਸ ਦਾ ਪ੍ਰਯੋਗ ਦਵਾਈਆਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਹੀ ਕੀਤਾ ਗਿਆ ਹੈ। ਐਨਪੀਪੀਏ ਨੇ ਇਹ ਕਦਮ ਫਾਰਮਾ ਇੰਡਸਟ੍ਰੀ ਦੀ ਮੰਗ ਤੇ ਲਿਆ ਹੈ।
Doctorਫਾਰਮਾ ਇੰਡਸਟ੍ਰੀ ਨੇ ਐਨਪੀਪੀਏ ਤੋਂ ਮੰਗ ਕੀਤੀ ਸੀ ਕਿ ਦਵਾਈਆਂ ਨੂੰ ਬਣਾਉਣ ਵਿਚ ਪ੍ਰਯੋਗ ਕੀਤਾ ਜਾਣ ਵਾਲਾ ਮਟੀਰਿਅਲ ਦੀ ਕੀਮਤ ਜ਼ਿਆਦਾ ਹੈ ਇਸ ਲਈ ਦਵਾਈਆਂ ਦੀ ਉਪਰੀ ਕੀਮਤ ਨੂੰ ਵਧਾਇਆ ਜਾਵੇ। ਦਸ ਦਈਏ ਕਿ ਚੀਨ ਤੋਂ ਇੰਪੋਰਟ ਕੀਤੇ ਜਾਣ ਵਾਲੇ ਇਨਗ੍ਰੋਡਿਐਂਟਸ ਦੀਆਂ ਕੀਮਤਾਂ ਵਾਤਾਵਾਰਨ ਕਾਰਨਾਂ ਨਾਲ 200 ਗੁਣਾ ਤੋਂ ਲਗਭਗ ਵਧ ਗਏ ਹਨ।
Photoਸ਼ੁੱਕਰਵਾਰ ਨੂੰ ਹੋਈ ਐਨਪੀਪੀਏ ਦੀ ਮੀਟਿੰਗ ਵਿਚ ਕੁੱਲ 12 ਦਵਾਈਆਂ ਨੂੰ ਲੈ ਕੇ ਇਹ ਫ਼ੈਸਲਾ ਕੀਤਾ ਗਿਆ ਹੈ। ਇਹ ਦਵਾਈਆਂ ਲਗਾਤਾਰ ਪ੍ਰਾਈਜ਼ ਕੰਟਰੋਲ ਵਿਚ ਰਹੀ ਹੈ। ਅਪਣੇ ਫ਼ੈਸਲੇ ਵਿਚ ਐਨਪੀਪੀਏ ਵਿਚ ਕਿਹਾ ਕਿ ਇਹ ਦਵਾਈਆਂ ਫਰਸਟ ਲਾਈਨ ਟ੍ਰੀਟਮੈਂਟ ਦੀ ਕੈਟੇਗਰੀ ਵਿਚ ਆਉਂਦੀ ਹੈ ਅਤੇ ਦੇਸ਼ ਵਿਚ ਲੋਕਾਂ ਦੇ ਸਿਹਤ ਲਈ ਕਾਫੀ ਜ਼ਰੂਰੀ ਹੈ। ਕਾਫੀ ਕੰਪਨੀਆਂ ਵਿਚਾਰ ਕਰ ਰਹੀ ਸੀ ਕਿ ਇਹਨਾਂ ਦਵਾਈਆਂ ਨੂੰ ਬਣਾਉਣਾ ਬੰਦ ਕਰ ਦਿੱਤਾ ਜਾਵੇ।
Photoਐਨਪੀਪੀਏ ਨੇ ਕਿਹਾ ਕਿ ਦਵਾਈਆਂ ਦੀ ਉਪਲੱਬਧਾ ਨੂੰ ਸਸਤੀਆਂ ਕੀਮਤਾਂ ਤੇ ਬਣਾਏ ਰੱਖਣਾ ਜ਼ਰੂਰੀ ਹੈ ਪਰ ਇਸ ਦੀ ਵਜ੍ਹਾ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਦਵਾਈਆਂ ਵਿਚ ਯੂਜ਼ ਹੋਣ ਵਾਲੇ ਕੱਚੇ ਮਾਲ ਦੀ ਵਜ੍ਹਾ ਨਾਲ ਦਵਾਈਆਂ ਹੀ ਮਾਰਕਿਟ ਵਿਚ ਉਪਲੱਬਧ ਨਾ ਰਹਿ ਜਾਵੇ ਕਿਉਂ ਕਿ ਅਜਿਹਾ ਹੋਣ ਤੇ ਲੋਕਾਂ ਨੂੰ ਉਹਨਾਂ ਦੇ ਵਿਕਲਪ ਵਾਲੀ ਦੂਸਰੀ ਮਹਿੰਗੀ ਦਵਾਈ ਖਰੀਦਣਾ ਪਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।