
ਪੁਲਵਾਮਾ ਵਿਚ ਜਿਸ ਤਰ੍ਹਾਂ ਅੱਤਵਾਦੀ ਹਮਲੇ ਵਿਚ 44 ਜਵਾਨਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਦੁਨੀਆਂ ਭਰ ਦੇ ਦੇਸ਼ ਇਸ ਹਮਲੇ ਦੀ ਨਿੰਦਾ ਕਰ ਰਹੇ ਹਨ...
ਨਵੀਂ ਦਿੱਲੀ : ਪੁਲਵਾਮਾ ਵਿਚ ਜਿਸ ਤਰ੍ਹਾਂ ਅੱਤਵਾਦੀ ਹਮਲੇ ਵਿਚ 44 ਜਵਾਨਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਦੁਨੀਆਂ ਭਰ ਦੇ ਦੇਸ਼ ਇਸ ਹਮਲੇ ਦੀ ਨਿੰਦਾ ਕਰ ਰਹੇ ਹਨ ਅਤੇ ਦੁੱਖ ਦੀ ਇਸ ਘੜੀ ਵਿਚ ਭਾਰਤ ਦ ਨਾਲ ਖੜ੍ਹੇ ਹਨ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਅਸੀਂ ਮ੍ਰਿਤਕਾਂ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਜਤਾਉਂਦੇ ਹਾਂ।
CRPF
ਵਿਦੇਸ਼ ਮੰਤਰਾਲੇ ਵਲੋਂ ਕਿਹਾ ਗਿਆ ਕਿ ਅਮਰੀਕਾ ਅੱਤਵਾਦ ਵਿਰੁੱਧ ਲੜਾਈ ਵਿਚ ਭਾਰਤ ਦੇ ਨਾਲ ਹੈ। ਯੂ.ਐਨ ਵੱਲੋਂ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜੋ ਕਿ ਬੇਹੱਦ ਹੀ ਘਿਨੌਣਾ ਕਾਂਡ ਹੈ। ਅਸੀਂ ਤਮਾਮ ਦੇਸ਼ਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਯੂ.ਐਨ ਸਕਿਓਰਿਟੀ ਕੌਂਸਲ ਦੇ ਰਿਜੋਲਿਊਸ਼ਨ ਨੂੰ ਸਵੀਕਾਰ ਕਰਨ ਅਤੇ ਅਪਣੇ ਦੇਸ਼ ਵਿਚ ਅੱਤਵਾਦ ਨੂੰ ਪਨਾਹ ਦੇਣੀ ਬੰਦ ਕਰਨ।
Pulwama Attack
ਯੂਨਾਈਟਡ ਨੇਸਨਜ਼ ਨੇ ਵੀ ਪੁਲਵਾਮਾ ਹਮਲੇ ਦੀ ਨਿੰਦਾ ਕੀਤੀ ਹੈ। ਯੂਐਨ ਵਲੋਂ ਕਿਹਾ ਗਿਆ ਕਿ ਅਸੀਂ ਮ੍ਰਿਤਕਾਂ ਦੇ ਪਰਿਵਾਰ ਦੇ ਪ੍ਰਤੀ ਅਪਣੀ ਹਮਦਰਦੀ ਪ੍ਰਗਟ ਕਰਦੇ ਹਨ। ਅਸੀਂ ਕਾਮਨਾ ਕਰਦੇ ਹਾਂ ਕਿ ਜ਼ਖ਼ਮੀ ਛੇਤੀ ਤੋਂ ਛੇਤੀ ਠੀਕ ਹੋ ਜਾਣ। ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇ ਜੋ ਕਿ ਇਸ ਹਮਲੇ ਦੇ ਪਿੱਛੇ ਹਨ।
Pulwama
ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਲਗਾਤਾਰ ਦੁਨੀਆ ਭਰ ਦੇ ਤਮਾਮ ਦੇਸ਼ ਮ੍ਰਿਤਕਾਂ ਦੇ ਪ੍ਰਤੀ ਅਪਣੀ ਸੰਵੇਦਨਾ ਪ੍ਰਗਟ ਕਰ ਰਹੇ ਹਨ ਅਤੇ ਭਾਰਤ ਸਰਕਾਰ ਦਾ ਸਾਥ ਦੇਣ ਦੀ ਗੱਲ ਕਰ ਰਹੇ ਹਨ। ਸ੍ਰੀਲੰਕਾ, ਨੇਪਾਲ , ਮਾਲਦੀਵ, ਬੰਗਲਾਦੇਸ਼ ਸਮੇਤ ਤਮਾਮ ਗੁਆਂਢੀ ਦੇਸ਼ਾਂ ਨੇ ਵੀ ਇਸ ਹਮਲੇ ਦੀ ਨਿੰਦਾ ਕਰਦੇ ਹਾਂ। ਅੱਤਵਾਦ ਦੇ ਖ਼ਿਲਾਫ਼ ਲੜਾਈ ਵਿਚ ਭਾਰਤ ਦਾ ਸਾਥ ਦੇਣ ਦੀ ਗੱਲ ਕਹੀ ਹੈ।