
2021 ਦਾ ਹੈ ਮਾਮਲਾ, ਬੱਚੀ ਦੇ ਪਿੰਡ ਦਾ ਹੀ ਹੈ ਦੋਸ਼ੀ
ਬਾਗਪਤ - ਬਾਗਪਤ ਦੀ ਵਧੀਕ ਜ਼ਿਲ੍ਹਾ ਅਦਾਲਤ ਨੇ ਬੁੱਧਵਾਰ ਨੂੰ ਪੰਜ ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਉਸ ਦਾ ਕਤਲ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਉਂਦੇ ਹੋਏ, ਇੱਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ 10,000 ਰੁਪਏ ਜੁਰਮਾਨਾ ਕੀਤਾ।
ਪੁਲਿਸ ਸੁਪਰਡੈਂਟ ਨੀਰਜ ਜਾਦੌਨ ਨੇ ਕਿਹਾ ਕਿ ਜੁਲਾਈ 2021 ਵਿੱਚ, ਬਦਾਉਤ ਕੋਤਵਾਲੀ ਖੇਤਰ ਦੇ ਇੱਕ ਪਿੰਡ ਵਿੱਚ ਇੱਕ ਪੰਜ ਸਾਲ ਦੀ ਬੱਚੀ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ, ਅਤੇ ਬਾਅਦ ਵਿੱਚ ਬੱਚੀ ਦੀ ਲਾਸ਼ ਪਿੰਡ ਵਿੱਚ ਹੀ ਇੱਕ ਖਾਲੀ ਪਲਾਟ 'ਚ ਮਿਲੀ ਸੀ।
ਉਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਪਿੰਡ ਦੇ ਹੀ ਸੰਦੀਪ ਨਾਮਕ ਵਿਅਕਤੀ ਖ਼ਿਲਾਫ਼ ਕਤਲ ਅਤੇ ਬਲਾਤਕਾਰ ਦਾ ਕੇਸ ਦਰਜ ਕੀਤਾ ਸੀ।
ਵਿਸ਼ੇਸ਼ ਸਰਕਾਰੀ ਵਕੀਲ ਨਰਿੰਦਰ ਪਵਾਰ ਨੇ ਦੱਸਿਆ ਕਿ ਵਧੀਕ ਜ਼ਿਲ੍ਹਾ ਜੱਜ ਕ੍ਰਿਸ਼ਨ ਕੁਮਾਰ ਨੇ ਦੋਸ਼ੀ ਸੰਦੀਪ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ 10,000 ਰੁਪਏ ਜੁਰਮਾਨਾ ਲਗਾਇਆ।