
ਕੋਰੋਨਾ ਵਾਇਰਸ ਕਾਰਨ ਜਾਰੀ ਕੀਤੇ ਗਏ ਲਾਕਡਾਊਨ ਦੌਰਾਨ ਜਦਕਿ...
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੁੰ ਦੇਖਦੇ ਹੋਏ ਦੇਸ਼ ਵਿਚ ਲਾਕਡਾਊਨ ਵਧਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਲਾਕਡਾਊਨ ਨੂੰ ਵਧਾ ਕੇ 3 ਮਈ 2020 ਤਕ ਕਰਨ ਦਾ ਐਲਾਨ ਕੀਤਾ ਹੈ। ਪੀਐਮ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਹੁਣ ਤਕ ਲਾਕਡਾਊਨ ਦਾ ਪਾਲਣ ਕੀਤਾ ਸੀ ਅੱਗੇ ਵੀ ਇਸੇ ਤਰ੍ਹਾਂ ਹੀ ਕਰਨਾ ਹੋਵੇਗਾ।
PM Narendra Modi
ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁੱਝ ਜ਼ਰੂਰੀ ਚੀਜ਼ਾਂ ਦੀ ਆਗਿਆ ਦਿੱਤੀ ਜਾ ਸਕਦੀ ਹੈ ਪਰ ਉਹਨਾਂ ਕਿਹਾ ਕਿ ਇਹ ਆਗਿਆ ਸ਼ਰਤਾਂ ਰਹਿਤ ਹੋਵੇਗੀ ਅਤੇ ਬਾਹਰ ਨਿਕਲਣ ਲਈ ਪੂਰੀ ਪੁੱਛਗਿਛ ਹੋਵੇਗੀ। ਉੱਥੇ ਹੀ ਸੋਸ਼ਲ ਮੀਡੀਆ ਤੇ ਪੀਐਮ ਮੋਦੀ ਦੇ ਨਾਮ ਨਾਲ ਇਕ ਮੈਸੇਜ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਹੈ।
Phone
ਇਹ ਮੈਸੇਜ ਹੋ ਰਿਹਾ ਹੈ ਵਾਇਰਲ:
ਕੋਰੋਨਾ ਵਾਇਰਸ ਕਾਰਨ ਜਾਰੀ ਕੀਤੇ ਗਏ ਲਾਕਡਾਊਨ ਦੌਰਾਨ ਜਦਕਿ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਸਾਰੀਆਂ ਸੇਵਾਵਾਂ ਬੰਦ ਹਨ ਅਜਿਹੇ ਵਿਚ ਇਕ ਸੁਨੇਹਾ ਦਿੱਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਭਾਰਤੀਆਂ ਨੂੰ 15000 ਰੁਪਏ ਦੇ ਰਹੇ ਹਨ।
Phone
ਇਸ ਤੋਂ ਇਲਾਵਾ ਇਸ ਮੈਸੇਜ ਨਾਲ ਜੁੜਿਆ ਇਕ ਲਿੰਕ ਵੀ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਤੇ ਕਲਿੱਕ ਕਰਨ ਤੇ ਇਹ ਤੁਹਾਡਾ ਨਾਮ, ਫੋਨ ਨੰਬਰ, ਪਤਾ ਅਤੇ ਪਿੰਨ ਕੋਡ ਦੇ ਨਾਲ ਨਾਲ ਇਕ ਫਾਰਮ ਭਰਨ ਲਈ ਹਦਾਇਤ ਦੇਵੇਗਾ।
Phone
ਇਹ ਵੀ ਕੀਤਾ ਜਾ ਰਿਹਾ ਹੈ ਦਾਅਵਾ:
ਇਸ ਮੈਸੇਜ ਵਿਚ ਅੱਗੇ ਲਿਖਿਆ ਹੈ ਕਿ ਇਸ ਫਾਰਮ ਨੂੰ ਭਰੋ ਅਤੇ ਅਪਣੇ 15,000 ਰੁਪਏ ਪ੍ਰਾਪਤ ਕਰਨ ਲਈ ਦਾਅਵਾ ਕਰੋ। ਇਸ ਮੈਸੇਜ ਵਿਚ ਟਿਕਰ ਵੀ ਜਿਸ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਕ ਲੱਖ ਤੋਂ ਵਧ ਲੋਕ ਇਸ ਦਾ ਲਾਭ ਲੈ ਚੁੱਕੇ ਹਨ। ਲਿੰਕ ਨੂੰ pm15000rs.blogspot.com ਵੈਬਸਾਈਟ ਨਾਮ ਦਿੱਤਾ ਗਿਆ ਹੈ।
PM Narendra Modi
ਜਾਣੋਂ, ਕੀ ਹੈ ਸੱਚਾਈ:
ਦਸ ਦਈਏ ਕਿ ਸਰਕਾਰ ਵੱਲੋਂ ਇਹ ਜੋ ਦਾਅਵਾ ਕੀਤਾ ਜਾ ਰਿਹਾ ਹੈ ਉਹ ਬਿਲਕੁੱਲ ਹੀ ਫਰਜ਼ੀ ਹੈ ਅਤੇ ਸਰਕਾਰ ਵੱਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ। ਦੇਸ਼ ਨੂੰ ਅਪਣੇ ਸੰਬੋਧਨ ਦੌਰਾਨ ਪੀਐਮ ਮੋਦੀ ਨੇ ਕੋਈ ਐਲਾਨ ਨਹੀਂ ਕੀਤਾ। ਉਹਨਾਂ ਨੇ ਕੇਵਲ 3 ਮਈ ਤਕ ਲਾਕਡਾਊਨ ਵਧਾਇਆ ਹੈ। ਇਸ ਤੋਂ ਇਲਾਵਾ ਜਾਂਚ ਕੀਤੇ ਗਏ ਸਾਰੇ ਸੂਤਰਾਂ ਨੇ ਕਿਹਾ ਕਿ ਇਹ ਨਕਲੀ ਖ਼ਬਰ ਹੈ ਅਤੇ ਜਿਹੜੀ ਵੈਬਸਾਈਟ ਤੇ ਲਿੰਕ ਦਿੱਤਾ ਗਿਆ ਹੈ ਉਹ ਵੀ ਨਕਲੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।