
ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਟੀਮ ਬਣਾਈ ਗਈ ਹੈ।
Delhi News: ਦਿੱਲੀ ਵਿਚ ‘ਰੋਡ ਰੇਜ’ ਦੀ ਇਕ ਕਥਿਤ ਘਟਨਾ ਵਿਚ ਇਕ ਕੈਬ ਡਰਾਈਵਰ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਨੇ ਦਸਿਆ ਕਿ ਇਹ ਘਟਨਾ ਸਵੇਰੇ 12 ਵਜੇ ਦੇ ਕਰੀਬ ਵਾਪਰੀ ਜਦੋਂ ਕੈਬ ਡਰਾਈਵਰ ਨੇ ਅੰਗੂਰੀ ਬਾਗ ਵਿਖੇ ਲਾਲ ਬੱਤੀ ਪਾਰ ਕੀਤੀ ਅਤੇ ਉਸ ਦੀ ਗੱਡੀ ਨੇ ਇਕ ਈ-ਰਿਕਸ਼ਾ ਨੂੰ ਓਵਰਟੇਕ ਕੀਤਾ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, "ਸ਼ੁਰੂਆਤ ਵਿਚ, ਸਾਨੂੰ ਪਤਾ ਲੱਗਿਆ ਕਿ ਇਕ ਕੈਬ ਡਰਾਈਵਰ ਅਤੇ ਇਕ ਈ-ਰਿਕਸ਼ਾ ਡਰਾਈਵਰ ਵਿਚਕਾਰ ਬਹਿਸ ਹੋਈ ਸੀ। ਇਸ ਦੌਰਾਨ ਦੋ ਨੌਜਵਾਨ ਸਕੂਟਰ 'ਤੇ ਸਵਾਰ ਹੋ ਕੇ ਉਥੇ ਪਹੁੰਚੇ ਅਤੇ ਉਨ੍ਹਾਂ 'ਚੋਂ ਇਕ ਨੇ ਕੈਬ ਡਰਾਈਵਰ ਨੂੰ ਗੋਲੀ ਮਾਰ ਦਿਤੀ"।
ਉਸ ਨੂੰ ਐਲਐਨਜੇਪੀ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ”। ਉਨ੍ਹਾਂ ਦਸਿਆ ਕਿ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਟੀਮ ਬਣਾਈ ਗਈ ਹੈ।
(For more Punjabi news apart from Cab driver shot dead in Delhi, stay tuned to Rozana Spokesman)