IPL 2024: ਦਿੱਲੀ ਦੀ ਲਖਨਊ ਉਤੇ ਪਹਿਲੀ ਜਿੱਤ; 6 ਵਿਕਟਾਂ ਨਾਲ ਜਿੱਤਿਆ ਮੈਚ
Published : Apr 13, 2024, 8:57 am IST
Updated : Apr 13, 2024, 8:57 am IST
SHARE ARTICLE
IPL 2024: Delhi thrash Lucknow by six wickets
IPL 2024: Delhi thrash Lucknow by six wickets

ਡੈਬਿਊ ਮੈਚ ਵਿਚ ਜੈਕ ਫਰੇਜ਼ਰ-ਮੈਗਰਕ ਨੇ 35 ਗੇਂਦਾਂ 'ਚ 55 ਦੌੜਾਂ ਦਾ ਅਰਧ ਸੈਂਕੜਾ ਜੜਿਆ

IPL 2024: ਦਿੱਲੀ ਕੈਪੀਟਲਜ਼ (DC) ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿਚ ਲਖਨਊ ਸੁਪਰ ਜਾਇੰਟਸ (LSG) ’ਤੇ ਅਪਣੀ ਪਹਿਲੀ ਜਿੱਤ ਹਾਸਲ ਕੀਤੀ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ 26ਵੇਂ ਮੈਚ ਵਿਚ ਸੁਪਰਜਾਇੰਟਸ ਨੂੰ 6 ਵਿਕਟਾਂ ਨਾਲ ਹਰਾਇਆ। ਲਗਾਤਾਰ ਦੋ ਹਾਰਾਂ ਤੋਂ ਬਾਅਦ ਦਿੱਲੀ ਦੀ ਇਹ ਪਹਿਲੀ ਜਿੱਤ ਹੈ, ਜਦਕਿ ਲਖਨਊ ਲਗਾਤਾਰ ਤਿੰਨ ਜਿੱਤਾਂ ਤੋਂ ਬਾਅਦ ਹਾਰ ਗਿਆ ਹੈ।

ਲਖਨਊ 'ਚ ਸ਼ੁੱਕਰਵਾਰ ਨੂੰ ਦਿੱਲੀ ਨੇ 168 ਦੌੜਾਂ ਦਾ ਟੀਚਾ 18.1 ਓਵਰਾਂ 'ਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਲਖਨਊ ਨੇ ਅਪਣੇ ਘਰੇਲੂ ਮੈਦਾਨ ਏਕਾਨਾ ਸਟੇਡੀਅਮ 'ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 7 ਵਿਕਟਾਂ 'ਤੇ 167 ਦੌੜਾਂ ਬਣਾਈਆਂ।

ਦਿੱਲੀ ਵਲੋਂ ਡੈਬਿਊ ਕਰ ਰਹੇ ਜੈਕ ਫਰੇਜ਼ਰ-ਮੈਗਰਕ ਨੇ 35 ਗੇਂਦਾਂ 'ਚ 55 ਦੌੜਾਂ ਦਾ ਅਰਧ ਸੈਂਕੜਾ ਜੜਿਆ, ਜਦਕਿ ਕਪਤਾਨ ਰਿਸ਼ਭ ਪੰਤ ਨੇ 41 ਦੌੜਾਂ ਦਾ ਯੋਗਦਾਨ ਦਿਤਾ। ਰਵੀ ਬਿਸ਼ਨੋਈ ਨੇ ਦੋ ਵਿਕਟਾਂ ਹਾਸਲ ਕੀਤੀਆਂ। ਲਖਨਊ ਵਲੋਂ ਆਯੂਸ਼ ਬਦੋਨੀ ਨੇ 31 ਗੇਂਦਾਂ ’ਤੇ 55 ਦੌੜਾਂ ਦੀ ਅਜੇਤੂ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਉਸ ਨੇ ਅਰਸ਼ਦ ਖਾਨ ਨਾਲ 8ਵੀਂ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਕਪਤਾਨ ਕੇਐਲ ਰਾਹੁਲ ਨੇ 39 ਦੌੜਾਂ ਬਣਾਈਆਂ। ਕੁਲਦੀਪ ਯਾਦਵ ਨੇ 20 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਖਲੀਲ ਅਹਿਮਦ ਨੇ 2 ਵਿਕਟਾਂ ਹਾਸਲ ਕੀਤੀਆਂ।

(For more Punjabi news apart from IPL 2024: Delhi thrash Lucknow by six wickets, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Delhi 'ਚ ਹੋ ਗਿਆ ਵੱਡਾ ਉਲਟਫੇਰ, ਕੌਣ ਹੋਵੇਗਾ ਅਗਲਾ CM, ਦੇਖੋ The Spokesman Debate 'ਚ ਅਹਿਮ ਚਰਚਾ

08 Feb 2025 12:24 PM

Delhi 'ਚ BJP ਦੀ ਜਿੱਤ ਮਗਰੋਂ ਸ਼ਾਮ ਨੂੰ BJP Office ਜਾਣਗੇ PM Narendra Modi | Delhi election result 2025

08 Feb 2025 12:18 PM

ਅਮਰੀਕਾ 'ਚੋਂ ਕੱਢੇ ਪੰਜਾਬੀਆਂ ਦੀ ਹਾਲਤ ਮਾੜੀ, ਕਰਜ਼ਾ ਚੁੱਕ ਕੇ ਗਏ ਵਿਦੇਸ਼, ਮਹੀਨੇ 'ਚ ਹੀ ਘਰਾਂ ਨੂੰ ਤੋਰਿਆ

07 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Feb 2025 12:09 PM

ਅਸੀਂ ਬਾਹਰ ਜਾਣ ਲਈ ਜ਼ਮੀਨ ਗਹਿਣੇ ਰੱਖੀ, ਸੋਨਾ ਵੇਚਿਆ ਪਰ...

06 Feb 2025 12:15 PM
Advertisement