
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਨੇ ਅੱਜ ਦੋਸ਼ ਲਗਾਇਆ ਕਿ ਸੋਮਵਾਰ ਸਵੇਰੇ ਤੋਂ ਉਪ ਰਾਜਪਾਲ ਸਕੱਤਰੇਤ ਵਿਚ ਧਰਨੇ ਉੱਤੇ ਬੈਠੇ ...
ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਨੇ ਅੱਜ ਦੋਸ਼ ਲਗਾਇਆ ਕਿ ਸੋਮਵਾਰ ਸਵੇਰੇ ਤੋਂ ਉਪ ਰਾਜਪਾਲ ਸਕੱਤਰੇਤ ਵਿਚ ਧਰਨੇ ਉੱਤੇ ਬੈਠੇ ਮੰਤਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਨਾਲ ਮਿਲਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ। ਸੁਨੀਤਾ ਕੇਜਰੀਵਾਲ ਨੇ ਟਵਿਟਰ ਉੱਤੇ ਲਿਖਿਆ ਹੈ ਕਿ ਕੈਦੀਆਂ ਨੂੰ ਵੀ ਅਪਣੇ ਪਰਿਵਾਰਕ ਨਾਲ ਮਿਲਣ ਦਿੱਤਾ ਜਾਂਦਾ ਹੈ।
Sunita kejriwal
ਮੁੱਖ ਮੰਤਰੀ ਦੀ ਪਤਨੀ ਅਨੁਸਾਰ, ਉਹ ਆਪ, ਉਨ੍ਹਾਂ ਦੀ ਸੱਸ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪਤਨੀ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਦੀ ਪਤਨੀ ਅਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਵੀਰਵਾਰ ਨੂੰ ਉਪ ਰਾਜਪਾਲ ਸਕੱਤਰੇਤ ਗਏ ਸਨ, ਪਰ ਉਨ੍ਹਾਂ ਨੂੰ ਧਰਨੇ ਤੇ ਬੈਠੇ ਮੰਤਰੀਆਂ ਨਾਲ ਮਿਲਣ ਨਹੀਂ ਦਿੱਤਾ ਗਿਆ। ਸੁਨੀਤਾ ਕੇਜਰੀਵਾਲ ਨੇ ਟਵੀਟ ਕੀਤਾ, ‘‘ਮਾਣਯੋਗ ਐਲਜੀ ਸਰ, ਕੀ ਅਸੀਂ ਚਾਰ ਔਰਤਾਂ ਮੁੱਖ ਮੰਤਰੀ ਦੀ ਮਾਂ ਅਤੇ ਪਤਨੀ, ਉਪ ਮੁੱਖ ਮੰਤਰੀ ਦੀ ਪਤਨੀ ਅਤੇ ਸਤੇਂਦਰ ਜੈਨ ਦੀ ਪਤਨੀ ਤੁਹਾਡੀ ਸੁਰੱਖਿਆ ਲਈ ਖ਼ਤਰਾ ਹਾਂ
Arvind kejriwal at LG house
ਕਿ ਤੁਸੀ ਸਾਨੂੰ ਆਪਣੇ ਘਰ ਤੱਕ ਜਾਣ ਵਾਲੀ ਸੜਕ ਉੱਤੇ ਵੀ ਨਹੀਂ ਆਉਣ ਦੇ ਰਹੇ? ਕਿਰਪਾ ਕਰ ਕਿ ਸਾਡੇ ਵੱਲੋਂ ਇੰਨਾ ਖ਼ਤਰਾ ਮਹਿਸੂਸ ਨਾ ਕਰੋ’ਇੱਕ ਹੋਰ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਕਿ ਦਿੱਲੀ ਦੇ ਉਪ ਰਾਜਪਾਲ ਜੀ, ਅਸੀਂ ਕਾਫ਼ੀ ਦੇਰ ਤੱਕ ਇੰਤਜਾਰ ਕੀਤਾ ਪਰ ਸਾਨੂੰ ਅਪਣੇ ਪਰਿਵਾਰਾਂ ਨਾਲ ਮਿਲਣ ਦੀ ਆਗਿਆ ਨਹੀਂ ਮਿਲੀ। ਸਾਡੇ ਨਾਲੋਂ ਕੈਦੀ ਚੰਗੇ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਮਿਲਣ ਦਿੱਤਾ ਜਾਂਦਾ ਹੈ।
Arvind kejriwal at LG house
ਐਲਜੀ ਦਫ਼ਤਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਮੰਤਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਉਪ ਰਾਜਪਾਲ ਦਫ਼ਤਰ ਦੇ ਬਾਹਰ ਮੁਲਾਕਾਤ ਕਰਨ ਦਿੱਤਾ ਜਾ ਸਕਦਾ ਹੈ, ਕਿਉਂਕਿ ਅਜਿਹੀਆਂ ਮੁਲਾਕਾਤਾਂ ਉੱਤੇ ਕੋਈ ਰੋਕ ਨਹੀਂ ਹੈ।