
ਮੈਸੇਜਿੰਗ ਐਪ ਵਟਸਐਪ ਦੇ ਡਾਊਨ ਹੋ ਜਾਣ ਕਾਰਨ ਦੁਨੀਆ ਭਰ ਦੇ ਯੂਜ਼ਰਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ
ਨਵੀਂ ਦਿੱਲੀ- ਮੈਸੇਜਿੰਗ ਐਪ ਵਟਸਐਪ ਦੇ ਡਾਊਨ ਹੋ ਜਾਣ ਕਾਰਨ ਦੁਨੀਆ ਭਰ ਦੇ ਯੂਜ਼ਰਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਡਾਊਨ ਡਿਟੈਕਟਰ ਦੇ ਅਨੁਸਾਰ ਉਪਯੋਗਕਰਤਾਵਾਂ ਨੂੰ ਦੁਪਹਿਰ 1:32 ਵਜੇ ਤੋਂ ਵਰਤੋਂ ਕਰਨ ਵਿਚ ਸਮੱਸਿਆ ਆਈ।
WhatsApp
72 ਪ੍ਰਤੀਸ਼ਤ ਉਪਭੋਗਤਾਵਾਂ ਨੂੰ ਕੁਨੈਕਸ਼ਨ ਦੇ ਮੁੱਦਿਆਂ, ਸੁਨੇਹੇ ਭੇਜਣ ਅਤੇ ਪ੍ਰਾਪਤ ਕਰਨ ਦੇ ਨਾਲ ਨਾਲ ਲਾਗ ਇਨ ਕਰਨ ਵਿਚ ਮੁਸਕਲ ਹੋਈ। Android ਅਤੇ iOS ਦੋਵਾਂ 'ਤੇ 1.5 ਬਿਲੀਅਨ ਉਪਯੋਗਕਰਤਾ ਐਪ ਵਿਚ ਲਾਗ ਇਨ ਕਰਨ ਵਿਚ ਅਸਮਰੱਥ ਸਨ।
WhatsAPP
ਕੰਪਨੀ ਵੱਲੋਂ ਅਜੇ ਸਮੱਸਿਆ ਦੇ ਠੀਕ ਕਰ ਲਏ ਜਾਣ ਦੀ ਕੋਈ ਘੋਸ਼ਣਾ ਨਹੀਂ ਕੀਤੀ ਹੈ। ਟਵਿੱਟਰ ਸਮੇਤ ਵੱਖ-ਵੱਖ ਸੋਸ਼ਲ ਮੀਡੀਆ 'ਤੇ ਉਪਭੋਗਤਾਵਾਂ ਨੇ ਮੈਸੇਜਿੰਗ ਐਪਲੀਕੇਸ਼ਨ ਦੇ ਨਾਲ ਆਉਣ ਵਾਲੀ ਸਮੱਸਿਆਵਾਂ ਦੇ ਬਾਰੇ ਪੋਸਟ ਕੀਤਾ ਹੈ।
WhatsAPP
Downdetector.com ਵਿਚ ਸ਼੍ਰੀਲੰਕਾ, ਪੇਰੂ, ਲੰਡਨ, ਨਵੀਂ ਦਿੱਲੀ, ਨਿਊਯਾਰਕ, ਨੀਦਰਲੈਂਡਜ਼, ਜਰਮਨੀ, ਮਿਸਰ, ਕੋਲੰਬੀਆ, ਕਜ਼ਾਖਸਤਾਨ, ਸਵੀਡਨ, ਰੋਮਾਨੀਆ, ਤ੍ਰਿਨਿਦਾਦ ਅਤੇ ਟੋਬੈਗੋ, ਆਇਰਲੈਂਡ ਆਦਿ ਦੇ ਉਪਯੋਗਕਰਤਾਵਾਂ ਦੇ ਆਉਟੇਜ ਦੀ ਰਿਪੋਰਟਿੰਗ ਕੀਤੀ ਸੀ।
WhatsAPP
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੈਸੇਜਿੰਗ ਐਪ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਜਨਵਰੀ 2019 ਵਿਚ ਵਟਸਐਪ ਉਪਯੋਗਕਰਤਾਵਾਂ ਨੂੰ ਦੋ ਵਾਰ ਇਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।