
ਪੀਐਮ ਬਣਨ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਦੀ ਯੂਏਈ ਦੀ 5ਵੀਂ ਯਾਤਰਾ ਹੈ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦਾ ਦੌਰਾ ਖ਼ਤਮ ਕਰਕੇ ਯੂਏਈ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਆਬੂ ਧਾਬੀ ਹਵਾਈ ਅੱਡੇ 'ਤੇ ਉਤਰੇ। ਅਬੂ ਧਾਬੀ ਹਵਾਈ ਅੱਡੇ 'ਤੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਦੇ ਨਾਲ ਹੀ ਮੋਦੀ ਦੇ ਸਵਾਗਤ ਲਈ ਦੁਬਈ 'ਚ ਬਣੀ ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਬੁਰਜ ਖਲੀਫਾ 'ਤੇ ਭਾਰਤੀ ਤਿਰੰਗੇ ਨਾਲ ਪੀਐੱਮ ਮੋਦੀ ਦੀ ਤਸਵੀਰ ਦਿਖਾਈ ਗਈ। ਉਨ੍ਹਾਂ ਦੇ ਸੁਆਗਤ ਲਈ ਬੁਰਜ ਖਲੀਫ਼ਾ 'ਤੇ ਲਿਖਿਆ ਗਿਆ ਸੀ- ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਆਗਤ ਹੈ।
ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਅਹਿਮ ਦੁਵੱਲੇ ਮੁੱਦਿਆਂ 'ਤੇ ਮੀਟਿੰਗ ਕਰਨਗੇ। ਪ੍ਰੋਗਰਾਮ ਮੁਤਾਬਕ ਦੁਪਹਿਰ 2:10 ਵਜੇ ਪ੍ਰਧਾਨ ਮੰਤਰੀ ਦਾ ਰਸਮੀ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਵਫ਼ਦ ਨਾਲ ਗੱਲਬਾਤ ਹੋਵੇਗੀ। ਫਿਰ ਦੁਪਹਿਰ 3:20 ਵਜੇ ਦੁਪਹਿਰ ਦਾ ਖਾਣਾ ਹੋਵੇਗਾ। ਇਸ ਤੋਂ ਬਾਅਦ ਉਹ ਸ਼ਾਮ 4:45 ਵਜੇ ਦਿੱਲੀ ਲਈ ਰਵਾਨਾ ਹੋਣਗੇ।
ਜਾਣਕਾਰੀ ਮੁਤਾਬਕ ਪੀਐਮ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਯੂਏਈ ਦੀ 5ਵੀਂ ਯਾਤਰਾ ਹੈ। ਅਗਸਤ 2015 ਵਿਚ ਉਹਨਾਂ ਨੇ ਸੰਯੁਕਤ ਅਰਬ ਅਮੀਰਾਤ ਦਾ ਆਪਣਾ ਪਹਿਲਾ ਦੌਰਾ ਕੀਤਾ ਸੀ। 34 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਯੂਏਈ ਦੌਰਾ ਸੀ। ਭਾਰਤ ਅਤੇ ਯੂਏਈ ਦਰਮਿਆਨ ਊਰਜਾ, ਖੁਰਾਕ ਸੁਰੱਖਿਆ ਅਤੇ ਰੱਖਿਆ ਖੇਤਰਾਂ 'ਤੇ ਚਰਚਾ ਹੋ ਸਕਦੀ ਹੈ।
The Burj Khalifa illuminates in a warm welcome for Prime Minister @narendramodi ji.????????????????????#ModiFranceVisit #Modi4PM2024 pic.twitter.com/ccNDWiP3ja
— Zubin Ashara (@zubinashara) July 15, 2023
ਪੀਐਮ ਮੋਦੀ ਨੇ ਭਾਰਤ ਛੱਡਣ ਤੋਂ ਪਹਿਲਾਂ ਕਿਹਾ ਸੀ- ਮੈਂ ਆਪਣੇ ਦੋਸਤ, ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਮਹਾਮਹਿਮ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੂੰ ਮਿਲਣ ਦੀ ਉਡੀਕ ਕਰ ਰਿਹਾ ਹਾਂ। ਸਾਡੇ ਦੋਵੇਂ ਦੇਸ਼ ਵਪਾਰ, ਨਿਵੇਸ਼, ਊਰਜਾ, ਭੋਜਨ ਸੁਰੱਖਿਆ, ਵਿਗਿਆਨ ਅਤੇ ਤਕਨਾਲੋਜੀ, ਸਿੱਖਿਆ, ਫਿਨਟੈਕ, ਰੱਖਿਆ, ਸੁਰੱਖਿਆ ਅਤੇ ਮਜ਼ਬੂਤ ਲੋਕਾਂ ਤੋਂ ਲੋਕਾਂ ਦੇ ਵਿਚਕਾਰ ਸਬੰਧਾਂ ਵਰਗੇ ਖੇਤਰਾਂ ਦੀ ਵਿਸ਼ਾਲ ਸ਼੍ਰੇਣੀ ਵਿਚ ਜੁੜੇ ਹੋਏ ਹਨ।