
ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਯੂਪੀ ਦੇ ਹੋਮਗਾਰਡ ਦੀਆਂ ਤਨਖ਼ਾਹਾਂ ਨੂੰ ਲੈ ਕੇ ਇਕ ਆਦੇਸ਼ ਦਿੱਤਾ ਸੀ।
ਲਖਨਊ: ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਯੂਪੀ ਦੇ ਹੋਮਗਾਰਡ ਦੀਆਂ ਤਨਖ਼ਾਹਾਂ ਨੂੰ ਲੈ ਕੇ ਇਕ ਆਦੇਸ਼ ਦਿੱਤਾ ਸੀ। ਅਪਣੇ ਇਸ ਆਦੇਸ਼ ਵਿਚ ਸੁਪਰੀਮ ਕੋਰਟ ਨੇ ਹੋਮਗਾਰਡ ਦੇ ਜਵਾਨਾਂ ਦੀ ਰੋਜ਼ਾਨਾ ਤਨਖਾਹ ਯੂਪੀ ਪੁਲਿਸ ਦੇ ਸਿਪਾਹੀ ਦੇ ਬਰਾਬਰ ਦੇਣ ਲਈ ਕਿਹਾ ਸੀ। ਇਸ ਆਦੇਸ਼ ਤੋਂ ਬਾਅਦ ਹੋਮਗਾਰਡ ਦੇ ਜਵਾਨਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਸੀ।
Up Police
ਪਰ ਪੁਲਿਸ ਮਹਿਕਮੇ ਦੇ ਇਸ ਫੈਸਲੇ ਤੋਂ ਬਾਅਦ ਉਹਨਾਂ ਨੂੰ ਇਕ ਵੱਡਾ ਝਟਕਾ ਲੱਗਿਆ ਹੈ। ਦਰਅਸਲ ਯੂਪੀ ਪੁਲਿਸ ਹੁਣ ਤੱਕ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਹੋਮਗਾਰਡ ਦੇ ਜਵਾਨਾਂ ਦੀ ਮਦਦ ਲੈ ਰਿਹਾ ਸੀ। ਪਰ ਹੁਣ ਯੂਪੀ ਪੁਲਿਸ ਨੇ 25 ਹਜ਼ਾਰ ਜਵਾਨਾਂ ਦੀਆਂ ਸੇਵਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
UP police
ਏਡੀਜੀ ਪੁਲਿਸ ਮੁੱਖ ਦਫ਼ਤਰ ਵੀਪੀ ਜੋਗਦੰਡ ਨੇ ਇਸ ਸਬੰਧ ਵਿਚ ਆਦੇਸ਼ ਜਾਰੀ ਕਰ ਦਿੱਤਾ ਹੈ। ਇਸ ਆਦੇਸ਼ ਵਿਚ ਕਿਹਾ ਗਿਆ ਹੈ ਕਿ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਪੁਲਿਸ ਵਿਭਾਗ ਵਿਚ ਖਾਲੀ ਅਸਾਮੀਆਂ ਲਈ ਸੰਬੰਧਤ 25 ਹਜ਼ਾਰ ਹੋਮਗਾਰਡ ਦੀ ਡਿਊਟੀ ਲਗਾਈ ਗਈ ਸੀ। 28 ਅਗਸਤ ਨੂੰ ਮੁੱਖ ਸਕੱਤਰ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਇਸ ਡਿਊਟੀ ਨੂੰ ਖਤਮ ਕਰਨ ਦਾ ਫੈਸਲਾ ਲਿਆ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ