
72 ਦਿਨਾਂ ਮਗਰੋਂ ਪੋਸਟ ਪੇਡ ਮੋਬਾਈਲ ਸੇਵਾ ਸ਼ੁਰੂ ਕੀਤੀ ਗਈ ਸੀ।
ਸ੍ਰੀਨਗਰ : ਕਸ਼ਮੀਰ ਘਾਟੀ ਵਿਚ ਪੋਸਟਪੇਡ ਮੋਬਾਈਲ ਸੇਵਾ ਬਹਾਲ ਹੋਣ ਦੇ ਕੁੱਝ ਹੀ ਘੰਟਿਆਂ ਮਗਰੋਂ ਅਹਿਤਿਆਤ ਵਜੋਂ ਐਸਐਮਐਸ ਸੇਵਾ ਬੰਦ ਕਰ ਦਿਤੀ ਗਈ। ਅਧਿਕਾਰੀਆਂ ਨੇ ਦਸਿਆ ਕਿ ਕਸ਼ਮੀਰ ਵਿਚ ਸ਼ਾਮ ਪੰਜ ਵਜੇ ਐਸਐਮਐਸ ਸੇਵਾ ਬੰਦ ਕਰ ਦਿਤੀ ਗਈ। ਕਲ 72 ਦਿਨਾਂ ਮਗਰੋਂ ਪੋਸਟ ਪੇਡ ਮੋਬਾਈਲ ਸੇਵਾ ਸ਼ੁਰੂ ਕੀਤੀ ਗਈ ਸੀ।
SMS services blocked in Kashmir
ਸੋਮਵਾਰ ਰਾਤ ਅੱਠ ਵਜੇ ਸ਼ੋਪੀਆਂ ਜ਼ਿਲ੍ਹੇ ਵਿਚ ਦੋ ਅਤਿਵਾਦੀਆਂ ਨੇ ਰਾਜਸਥਾਨ ਦੇ ਟਰੱਕ ਡਰਾਈਵਰ ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਅਤੇ ਬਾਗ਼ ਮਾਲਕ 'ਤੇ ਹਮਲਾ ਕਰ ਦਿਤਾ। ਪੁਲਿਸ ਨੇ ਦਸਿਆ ਕਿ ਮ੍ਰਿਤਕ ਦਾ ਨਾਮ ਸ਼ਰੀਫ਼ ਖ਼ਾਨ ਹੈ। ਹਮਲਾਵਰ ਅਤਿਵਾਦੀਆਂ ਵਿਚ ਇਕ ਪਾਕਿਸਤਾਨੀ ਨਾਗਰਿਕ ਹੈ। ਅਧਿਕਾਰੀਆਂ ਨੇ ਦਸਿਆ ਕਿ 25 ਲੱਖ ਤੋਂ ਵੱਧ ਪ੍ਰੀਪੇਡ ਮੋਬਾਈਲ ਫ਼ੋਨ ਅਤੇ ਵਟਸਐਪ ਸਮੇਤ ਹੋਰ ਇੰਟਰਨੈਟ ਸੇਵਾਵਾਂ ਫ਼ਿਲਹਾਲ ਬੰਦ ਰਹਿਣਗੀਆਂ।
SMS services blocked in Kashmir
ਰਾਜਪਾਲ ਸਤਿਆਪਾਲ ਮਲਿਕ ਨੇ ਕਲ ਕਿਹਾ ਸੀ ਕਿ ਇੰਟਰਨੈਟ ਸੇਵਾਵਾਂ ਛੇਤੀ ਹੀ ਬਹਾਲ ਕੀਤੀਆਂ ਜਾਣਗੀਆਂ ਪਰ ਸੁਰੱਖਿਆ ਅਧਿਕਾਰੀਆਂ ਮੁਤਾਬਕ ਹਾਲੇ ਦੋ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰੀਪੇਡ ਸੇਵਾਵਾਂ ਬਾਰੇ ਫ਼ੈਸਲਾ ਅਗਲੇ ਮਹੀਨੇ ਕੀਤਾ ਜਾ ਸਕਦਾ ਹੈ। ਕਸ਼ਮੀਰ ਵਿਚ ਪੰਜ ਅਗੱਸਤ ਨੂੰ ਮੋਬਾਈਲ ਸੇਵਾਵਾਂ 'ਤੇ ਰੋਕ ਲਾ ਦਿਤੀ ਗਈ ਸੀ ਜਦ ਕੇਂਦਰ ਸਰਕਾਰ ਨੇ ਰਾਜ ਦਾ ਵਿਸ਼ੇਸ਼ ਦਰਜਾ ਖ਼ਤਮ ਕਰ ਕੇ ਉਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡ ਦਿਤਾ ਸੀ।